ਕਿੱਥੋਂ ਕਰ ਲਓਗੇ ਮੁਕਾਬਲਾ ! IPL ਨਾਲ ਟਕਰਾਅ ਤੋਂ ਬਚਣ ਲਈ PSL ਨੂੰ ਬਦਲਣਾ ਪਿਆ Time
Friday, Apr 11, 2025 - 01:11 PM (IST)

ਸਪੋਰਟਸ ਡੈਸਕ- ਇਕ ਪਾਸੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਖੁਮਾਰ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਉੱਥੇ ਹੀ ਪਾਕਿਸਤਾਨ ਦੀ ਪੀ.ਐੱਸ.ਐੱਲ. ਵੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਜਿਹਾ ਮੌਕਾ ਪਹਿਲੀ ਵਾਰ ਆ ਰਿਹਾ ਹੈ ਕਿ ਆਈ.ਪੀ.ਐੱਲ. ਤੇ ਪੀ.ਐੱਸ.ਐੱਲ. ਦੋਵੇਂ ਲੀਗਾਂ ਇਕੋ ਸਮੇਂ ਚੱਲਣਗੀਆਂ।
ਭਾਰਤੀ ਲੀਗ ਦੀ ਪ੍ਰਸਿੱਧੀ ਦਾ ਅੰਦਾਜ਼ਾ ਪਾਕਿਸਤਾਨ ਨੂੰ ਵੀ ਹੈ, ਇਸੇ ਕਾਰਨ ਆਈ.ਪੀ.ਐੱਲ. ਦੇ ਨਾਲ ਸਿੱਧੇ ਪ੍ਰਸਾਰਨ ਸਮੇਂ ਦੇ ਟਕਰਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਮੈਨੇਜਮੈਂਟ ਨੇ ਆਈ.ਪੀ.ਐੱਲ. ਮੈਚ ਸ਼ੁਰੂ ਹੋਣ ਦੇ 1 ਘੰਟੇ ਬਾਅਦ ਆਪਣੇ ਮੈਚ ਦਾ ਸਮਾਂ ਨਿਰਧਾਰਿਤ ਕੀਤਾ ਹੈ।
ਇਹ ਵੀ ਪੜ੍ਹੋ- IPL 2025 ; ਅੱਜ CSK ਦਾ ਮੁਕਾਬਲਾ KKR ਨਾਲ, ਟੀਮ ਦੀ ਡਗਮਗਾਉਂਦੀ ਬੇੜੀ ਨੂੰ ਸੰਭਾਲਣਗੇ 'ਕੈਪਟਨ ਕੂਲ'
ਪੀ.ਐੱਸ.ਐੱਲ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਮਾਨ ਨਸੀਰ ਨੇ ਇਕ ਪਾਡਕਾਸਟ ’ਚ ਕਿਹਾ ਕਿ ਪੀ.ਐੱਸ.ਐੱਲ. ਮੈਚ ਰਾਤ 8 ਵਜੇ ਤੋਂ ਸ਼ੁਰੂ ਹੋਣਗੇ, ਜੋ ਆਈ.ਪੀ.ਐੱਲ. ਮੈਚ ਦੇ ਸ਼ੁਰੂ ਹੋਣ ਦੇ 1 ਘੰਟੇ ਬਾਅਦ ਕਰਾਏ ਜਾਣਗੇ। ਪਾਕਿਸਤਾਨੀ ਸਮੇਂ ਅਨੁਸਾਰ ਆਈ.ਪੀ.ਐੱਲ. ਮੈਚ ਸ਼ਾਮ 7 ਵਜੇ ਸ਼ੁਰੂ ਹੁੰਦੇ ਹਨ।
ਪੀ.ਐੱਸ.ਐੱਲ. ਸ਼ੁੱਕਰਵਾਰ ਨੂੰ ਰਾਵਲਪਿੰਡੀ ’ਚ ਸ਼ੁਰੂ ਹੋਵੇਗਾ। ਦੋਨੋਂ ਲੀਗਾਂ ਦੇ ਲਾਂਚ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਦੋਨੋਂ ਇਕ ਹੀ ਵਿੰਡੋ ’ਚ ਪੈ ਰਹੇ ਹਨ। ਨਸੀਰ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ’ਚ ਰੁਝੇਵਿਆਂ ਭਰੇ ਪ੍ਰੋਗਰਾਮ ਕਾਰਨ ਉਨ੍ਹਾਂ ਕੋਲ ਅਪ੍ਰੈਲ-ਮਈ ਦੀ ਵਿੰਡੋ ਵਿਚ ਪੀ.ਐੱਸ.ਐੱਲ. ਕਰਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e