27 ਕਰੋੜ ਬਰਬਾਦ! IPL ''ਚ ਨਾ ਚੱਲਿਆ ਬੱਲਾ ਤੇ ਨਾ ਚੱਲੀ ਕਪਤਾਨੀ, ਪੰਤ ਦਾ ਫਲਾਪ ਸ਼ੋਅ ਜਾਰੀ
Tuesday, Apr 01, 2025 - 11:14 PM (IST)

ਲਖਨਊ-ਇੰਡੀਅਨ ਪ੍ਰੀਮੀਅਰ ਲੀਗ (IPL) 2025 ਵਿੱਚ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ (LSG) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਮੈਚ ਹੋਇਆ। ਇਸ ਮੈਚ 'ਚ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਅਤੇ ਲਖਨਊ ਦੇ ਕਪਤਾਨ ਰਿਸ਼ਭ ਪੰਤ ਨੇ ਨਿਰਾਸ਼ ਕੀਤਾ ਉਹ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਿਆ।
ਸਭ ਤੋਂ ਮਹਿੰਗਾ ਖਿਡਾਰੀ, ਸਭ ਤੋਂ ਮਾੜਾ ਪ੍ਰਦਰਸ਼ਨ
ਤੁਹਾਨੂੰ ਦੱਸ ਦੇਈਏ ਕਿ ਰਿਸ਼ਭ ਪੰਤ ਨੂੰ ਲਖਨਊ ਦੀ ਟੀਮ ਨੇ 27 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਪਰ ਪੰਤ ਦੀ ਬੱਲੇਬਾਜ਼ੀ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਹੈ ਹੁਣ ਤੱਕ ਖੇਡੇ ਤਿੰਨ ਮੈਚਾਂ ਵਿੱਚ ਉਸ ਨੇ ਸਿਰਫ 17 ਦੌੜਾਂ ਹੀ ਬਣਾਈਆ ਹਨ
ਅਜਿਹਾ ਰਿਹਾ ਪ੍ਰਦਰਸ਼ਨ
ਲਖਨਊ ਨੇ ਇਸ ਸੀਜ਼ਨ ਦੀ ਸ਼ੁਰੂਆਤ ਦਿੱਲੀ ਕੈਪੀਟਲਜ਼ ਵਿਰੁੱਧ ਖੇਡੇ ਗਏ ਮੈਚ ਨਾਲ ਕੀਤੀ। ਰਿਸ਼ਭ ਪੰਤ ਆਪਣੇ ਪਹਿਲੇ ਮੈਚ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਕੁਲਦੀਪ ਯਾਦਵ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਉਥੇ ਹੀ ਦੂਜੇ ਮੈਚ ਚ ਪੰਤ 15 ਦੌੜਾਂ ਬਣਾ ਸਕੇ । ਤੀਜੇ ਮੈਚ ਵਿੱਚ, ਜਦੋਂ ਟੀਮ ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੀ ਸੀ, ਪੰਤ ਤੋਂ ਵੱਡੀ ਪਾਰੀ ਦੀ ਉਮੀਦ ਕੀਤੀ ਜਾ ਰਹੀ ਸੀ। ਪਰ ਪੰਤ ਸਿਰਫ਼ 2 ਦੌੜਾਂ ਬਣਾਉਣ ਤੋਂ ਬਾਅਦ ਮੈਕਸਵੈੱਲ ਦਾ ਸ਼ਿਕਾਰ ਹੋ ਗਏ।