IPL Closing Ceremoney : ਭਾਰਤੀ ਫੌਜ ਦੀ ਬਹਾਦਰੀ ਨੂੰ ਕੀਤਾ ਗਿਆ ਸਲਾਮ, ਸ਼ੰਕਰ ਮਹਾਦੇਵਨ ਨੇ ਦਿੱਤੀ ਪੇਸ਼ਕਾਰੀ

Tuesday, Jun 03, 2025 - 07:00 PM (IST)

IPL Closing Ceremoney : ਭਾਰਤੀ ਫੌਜ ਦੀ ਬਹਾਦਰੀ ਨੂੰ ਕੀਤਾ ਗਿਆ ਸਲਾਮ, ਸ਼ੰਕਰ ਮਹਾਦੇਵਨ ਨੇ ਦਿੱਤੀ ਪੇਸ਼ਕਾਰੀ

ਅਹਿਮਦਾਬਾਦ- ਆਈਪੀਐੱਲ 2025 ਦੇ ਫਾਈਨਲ ਤੋਂ ਪਹਿਲਾਂ ਆਪਰੇਸ਼ਨ ਸਿੰਦੂਰ ਦੀ ਥੀਮ 'ਤੇ ਕਲੋਜ਼ਿੰਗ ਸੈਰੇਮਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਭਾਰਤੀ ਫੌਜ ਦੇ ਬਹਾਦਰੀ ਨੂੰ ਸਲਾਮ ਕੀਤਾ ਗਿਆ। ਇਸ ਦੌਰਾਨ ਮਸ਼ਹੂਰ ਗਾਇਕ ਸ਼ੰਕਰ ਮਹਾਦੇਵਨ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਛੂਹ ਲਿਆਈ। ਇਸ ਦੌਰਾਨ ਸ਼ੰਕਰ ਮਹਾਦੇਵਨ ਦੇ ਪੁੱਤਰਾਂ ਸ਼ਿਵਮ ਤੇ ਸਿਧਾਰਥ ਮਹਾਦੇਵਨ ਨੇ ਵੀ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਲਾ ਪ੍ਰੋਗਰਾਮ ਦੌਰਾਨ ਪਹਿਲਗਾਮ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਸਭ ਤੋਂ ਪਹਿਲਾਂ ਪੇਸ਼ਕਾਰੀ 'ਤਲਵਾਰੋਂ ਪੇ ਸਿਰ ਵਾਰ ਦੀਆ' ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਆਈਪੀਐੱਲ 2025 ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਇਕ ਤੋਂ ਵੱਧ ਇਕ ਦੇਸ਼ਭਗਤੀ ਗੀਤ
ਪ੍ਰੋਗਰਾਮ ਦੇ ਦੌਰਾਨ ਭਾਰਤੀ ਫੌਜ ਦੇ ਜ਼ਜ਼ਬੇ ਨੂੰ ਵੀ ਆਡੀਓ ਵਿਜ਼ੁਅਲ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਸ਼ੰਕਰ ਮਹਾਦੇਵਨ ਨੇ ਆਪਣੇ ਪੁੱਤਰਾਂ ਨਾਲ ਮੈਂ ਰਹੂੰ ਨਾ ਰਹੂੰ, ਭਾਰਤ ਯੈਹ ਰਹਿਨਾ ਚਾਹੀਏ। ਹਾਂ ਯਹੀ ਰਾਸਤਾ ਹੈ ਤੇਰਾ, ਜਿਹੇ ਦੇਸ਼ਭਗਤੀ ਦੇ ਗੀਤਾਂ ਨਾਲ ਪੇਸ਼ਕਾਰੀ ਦਿੱਤੀ। ਇਸ ਦੌਰਾਨ ਨਰਿੰਦਰ ਮੋਦੀ ਸਟੇਡੀਅਮ 'ਚ ਮੌਜੂਦ ਦਰਸ਼ਕ ਵੀ ਕਲਾਕਾਰਾਂ ਦੇ ਸੁਰ ਨਾਲ ਸੁਰ ਮਿਲਾਉਂਦੇ 'ਰਹੇ ਤੇ ਭਾਰਤੀ ਫੌਜ ਨੂੰ ਆਪਣੀ ਸਲਾਮੀ ਦਿੰਦੇ ਰਹੇ। ਇਸ ਤੋਂ ਬਾਅਦ ਸ਼ੰਕਰ ਮਹਾਦੇਵਨ ਤੇ ਉਸ ਦੇ ਸਾਥੀਆਂ ਕਲਾਕਾਰਾਂ ਨੇ 'ਐ ਵਤਨ-ਵਤਨ ਮੇਰੇ ਆਬਾਦ ਰਹੇ ਤੂ' ਗੀਤ ਪੇਸ਼ ਕੀਤਾ।


author

Tarsem Singh

Content Editor

Related News