IPL 2026: ਰਵਿੰਦਰ ਜਡੇਜਾ ਅਤੇ ਸੰਜੂ ਸੈਮਸਨ ਦੀ ਟੀਮ ਬਦਲੀ! ਮਿੰਨੀ ਆਕਸ਼ਨ ਤੋਂ ਪਹਿਲਾਂ 7 ਵੱਡੇ ਖਿਡਾਰੀ ਹੋਏ ਟ੍ਰੇਡ

Saturday, Nov 15, 2025 - 12:04 PM (IST)

IPL 2026: ਰਵਿੰਦਰ ਜਡੇਜਾ ਅਤੇ ਸੰਜੂ ਸੈਮਸਨ ਦੀ ਟੀਮ ਬਦਲੀ! ਮਿੰਨੀ ਆਕਸ਼ਨ ਤੋਂ ਪਹਿਲਾਂ 7 ਵੱਡੇ ਖਿਡਾਰੀ ਹੋਏ ਟ੍ਰੇਡ

ਸਪੋਰਟਸ ਡੈਸਕ- ਆਈ.ਪੀ.ਐੱਲ. 2026 (IPL 2026) ਦੇ ਮਿੰਨੀ ਆਕਸ਼ਨ ਤੋਂ ਪਹਿਲਾਂ ਖਿਡਾਰੀਆਂ ਦੀ ਅਦਲਾ-ਬਦਲੀ (Player Trade) ਦੀ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਫਰੈਂਚਾਇਜ਼ੀਆਂ ਕੋਲ ਖਿਡਾਰੀਆਂ ਨੂੰ ਬਰਕਰਾਰ ਰੱਖਣ (Retention) ਦੀ ਅੱਜ, 15 ਨਵੰਬਰ 2025, ਆਖਰੀ ਤਾਰੀਖ ਸੀ। ਇਸ ਟ੍ਰੇਡ ਵਿੰਡੋ ਵਿੱਚ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਵੱਡੀ ਡੀਲ ਹੋਈ ਹੈ, ਜਿਸ ਵਿੱਚ ਰਵਿੰਦਰ ਜਡੇਜਾ, ਸੰਜੂ ਸੈਮਸਨ, ਸੈਮ ਕਰਨ, ਮੁਹੰਮਦ ਸ਼ੰਮੀ, ਅਰਜੁਨ ਤੇਂਦੁਲਕਰ, ਮਯੰਕ ਮਾਰਕੰਡੇ, ਨੀਤੀਸ਼ ਰਾਣਾ ਅਤੇ ਡੋਨੋਵਨ ਫਰੇਰਾ ਵਰਗੇ ਵੱਡੇ ਨਾਮ ਸ਼ਾਮਲ ਹਨ।

1. ਰਵਿੰਦਰ ਜਡੇਜਾ: ਹੁਣ ਰਾਜਸਥਾਨ ਰਾਇਲਜ਼ ਨਾਲ
ਸੀਨੀਅਰ ਆਲਰਾਊਂਡਰ ਅਤੇ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਰਵਿੰਦਰ ਜਡੇਜਾ ਨੇ 12 ਸੀਜ਼ਨ ਤੱਕ CSK ਲਈ ਖੇਡਣ ਤੋਂ ਬਾਅਦ ਟੀਮ ਬਦਲ ਲਈ ਹੈ।
• ਜਡੇਜਾ ਹੁਣ IPL 2026 ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਲਈ ਖੇਡਦੇ ਹੋਏ ਦਿਖਾਈ ਦੇਣਗੇ।
• ਉਨ੍ਹਾਂ ਦੀ ਲੀਗ ਫੀਸ 18 ਕਰੋੜ ਰੁਪਏ ਤੋਂ ਘਟਾ ਕੇ 14 ਰੁਪਏ ਕਰੋੜ ਕਰ ਦਿੱਤੀ ਗਈ ਹੈ।
• ਜਡੇਜਾ ਦੇ ਆਉਣ ਨਾਲ RR ਦੇ ਆਲਰਾਊਂਡਰ ਵਿਭਾਗ ਨੂੰ ਵੱਡਾ ਫਾਇਦਾ ਮਿਲਣ ਦੀ ਉਮੀਦ ਹੈ।

2. ਸੰਜੂ ਸੈਮਸਨ: ਚੇਨਈ ਸੁਪਰ ਕਿੰਗਜ਼ ਦਾ ਨਵਾਂ ਚਿਹਰਾ
ਇਸੇ ਵੱਡੀ ਡੀਲ ਦੇ ਹਿੱਸੇ ਵਜੋਂ, ਰਾਜਸਥਾਨ ਰਾਇਲਜ਼  ਦੇ ਕਪਤਾਨ ਅਤੇ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਹੁਣ ਚੇਨਈ ਸੁਪਰ ਕਿੰਗਜ਼ (CSK) ਦਾ ਨਵਾਂ ਚਿਹਰਾ ਹੋਣਗੇ।
• ਸੈਮਸਨ 18 ਕਰੋੜ ਰੁਪਏ ਦੀ ਆਪਣੀ ਮੌਜੂਦਾ ਫੀਸ 'ਤੇ ਹੀ CSK ਨਾਲ ਜੁੜੇ ਹਨ।
• ਉਹ 177 ਮੈਚ ਖੇਡ ਚੁੱਕੇ ਹਨ ਅਤੇ CSK ਦੇ ਇਤਿਹਾਸ ਵਿੱਚ ਸ਼ਾਮਲ ਹੋਣ ਵਾਲੇ ਸਭ ਤੋਂ ਤਜਰਬੇਕਾਰ ਬੱਲੇਬਾਜ਼ਾਂ ਵਿੱਚੋਂ ਇੱਕ ਹੋਣਗੇ।

IPL 2026 ਵਿੱਚ ਬਦਲੀਆਂ ਟੀਮਾਂ: ਹੋਰ ਅਹਿਮ ਟ੍ਰੇਡ
ਹੇਠਾਂ ਉਨ੍ਹਾਂ ਖਿਡਾਰੀਆਂ ਦਾ ਵੇਰਵਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਰਿਟੈਂਸ਼ਨ ਡੈੱਡਲਾਈਨ ਤੋਂ ਪਹਿਲਾਂ ਟ੍ਰੇਡ ਕੀਤਾ ਗਿਆ ਹੈ:

• ਸੈਮ ਕਰਨ : ਇੰਗਲਿਸ਼ ਆਲਰਾਊਂਡਰ ਨੂੰ ਚੇਨਈ ਸੁਪਰ ਕਿੰਗਜ਼  ਤੋਂ ਰਾਜਸਥਾਨ ਰਾਇਲਜ਼ ਵਿੱਚ ਟ੍ਰੇਡ ਕੀਤਾ ਗਿਆ ਹੈ। ਉਨ੍ਹਾਂ ਦੀ ਫੀਸ 2.4 ਕਰੋੜ ਰੁਪਏ ਬਰਕਰਾਰ ਰਹੇਗੀ, ਅਤੇ RR ਉਨ੍ਹਾਂ ਦੀ ਤੀਜੀ IPL ਫ੍ਰੈਂਚਾਇਜ਼ੀ ਹੋਵੇਗੀ।

• ਮੁਹੰਮਦ ਸ਼ਮੀ : ਸੀਨੀਅਰ ਤੇਜ਼ ਗੇਂਦਬਾਜ਼ ਨੂੰ ਸਨਰਾਈਜ਼ਰਜ਼ ਹੈਦਰਾਬਾਦ ਤੋਂ ਲਖਨਊ ਸੁਪਰ ਜਾਇੰਟਸ  ਵਿੱਚ ਟ੍ਰੇਡ ਕੀਤਾ ਗਿਆ ਹੈ। ਸ਼ਮੀ 10 ਕਰੋੜ ਰਪੁਏ ਦੀ ਫੀਸ 'ਤੇ LSG ਨਾਲ ਜੁੜਨਗੇ, ਅਤੇ ਉਹ 119 ਮੈਚਾਂ ਦਾ ਤਜਰਬਾ ਰੱਖਣ ਵਾਲੇ ਅਤੇ 2023 ਦੇ ਪਰਪਲ ਕਪ (Purple Cap) ਵਿਜੇਤਾ ਹਨ।

• ਅਰਜੁਨ ਤੇਂਦੁਲਕਰ : ਯੁਵਾ ਬੌਲਿੰਗ ਆਲਰਾਊਂਡਰ ਨੂੰ ਮੁੰਬਈ ਇੰਡੀਅਨਜ਼ ਤੋਂ ਲਖਨਊ ਸੁਪਰ ਜਾਇੰਟਸ ਵਿੱਚ ਟ੍ਰੇਡ ਕੀਤਾ ਗਿਆ ਹੈ। ਉਹ 30 ਲੱਖ ਰੁਪਏ ਦੀ ਮੌਜੂਦਾ ਫੀਸ 'ਤੇ LSG ਵਿੱਚ ਸ਼ਾਮਲ ਹੋਏ ਹਨ।

• ਮਯੰਕ ਮਾਰਕੰਡੇ : ਲੈੱਗ-ਸਪਿਨਰ ਮਯੰਕ ਨੂੰ ਕੋਲਕਾਤਾ ਨਾਈਟ ਰਾਈਡਰਜ਼ ਤੋਂ ਮੁੰਬਈ ਇੰਡੀਅਨਜ਼ ਵਿੱਚ ਵਾਪਸ ਲਿਆਂਦਾ ਗਿਆ ਹੈ। ਉਹ 30 ਲੱਖ ਰੁਪਏ ਦੀ ਮੌਜੂਦਾ ਫੀਸ 'ਤੇ MI ਵਿੱਚ ਸ਼ਾਮਲ ਹੋਣਗੇ ਅਤੇ 37 ਮੈਚਾਂ ਵਿੱਚ 37 ਵਿਕਟਾਂ ਲੈ ਚੁੱਕੇ ਹਨ।

• ਨੀਤੀਸ਼ ਰਾਣਾ : ਖੱਬੇ ਹੱਥ ਦੇ ਬੱਲੇਬਾਜ਼ ਨੀਤੀਸ਼ ਰਾਣਾ ਨੂੰ ਰਾਜਸਥਾਨ ਰਾਇਲਜ਼ ਤੋਂ ਦਿੱਲੀ ਕੈਪੀਟਲਜ਼ ਵਿੱਚ ਟ੍ਰੇਡ ਕੀਤਾ ਗਿਆ ਹੈ। ਉਹ 4.2 ਕਰੋੜ ਰੁਪਏ ਦੀ ਫੀਸ 'ਤੇ DC ਨਾਲ ਜੁੜੇ ਹਨ, ਅਤੇ ਉਨ੍ਹਾਂ ਨੇ 2023 ਵਿੱਚ KKR ਦੀ ਕਪਤਾਨੀ ਵੀ ਕੀਤੀ ਸੀ ਅਤੇ 100 ਤੋਂ ਵੱਧ IPL ਮੈਚ ਖੇਡੇ ਹਨ।

• ਡੋਨੋਵਨ ਫਰੇਰਾ : ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਨੂੰ ਦਿੱਲੀ ਕੈਪੀਟਲਜ਼ ਤੋਂ ਰਾਜਸਥਾਨ ਰਾਇਲਜ਼ ਵਿੱਚ ਟ੍ਰੇਡ ਕੀਤਾ ਗਿਆ ਹੈ। ਉਨ੍ਹਾਂ ਦੀ ਫੀਸ 75 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ।


author

Tarsem Singh

Content Editor

Related News