ਰਾਜਸਥਾਨ ਪਲੇਆਫ 'ਚ ਪੁੱਜੀ, ਮੁੰਬਈ ਨੂੰ 30 ਦੌੜਾਂ ਨਾਲ ਹਰਾਇਆ, ਪੰਜਾਬ ਤੇ KKR ਹੋਈਆਂ ਬਾਹਰ

Sunday, May 24, 2026 - 07:57 PM (IST)

ਰਾਜਸਥਾਨ ਪਲੇਆਫ 'ਚ ਪੁੱਜੀ, ਮੁੰਬਈ ਨੂੰ 30 ਦੌੜਾਂ ਨਾਲ ਹਰਾਇਆ, ਪੰਜਾਬ ਤੇ KKR ਹੋਈਆਂ ਬਾਹਰ

ਮੁੰਬਈ : ਆਈਪੀਐਲ 2026 ਦੇ 69ਵੇਂ ਮੈਚ ਵਿੱਚ ਅੱਜ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ (MI) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਇੱਕ ਬਹੁਤ ਹੀ ਮਹੱਤਵਪੂਰਨ ਮੁਕਾਬਲਾ ਖੇਡਿਆ ਗਿਆ। ਮੈਚ ਵਿਚ ਰਾਜਸਥਾਨ ਨੇ ਮੁੰਬਈ ਖਿਲਾਫ 30 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਰਾਜਸਥਾਨ ਪਲੇਆਫ 'ਚ ਪੁੱਜ ਗਈ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਤੇ ਕੇਕੇਆਰ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ।

ਮੈਚ ਵਿਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 205 ਦੌੜਾਂ ਬਣਾਈਆਂ ਤੇ ਮੁੰਬਈ ਨੂੰ ਜਿੱਤ ਲਈ 206 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 175 ਦੌੜਾਂ ਹੀ ਬਣਾ ਸਕੀ ਬਣਾਈਆਂ ਤੇ 30 ਦੌੜਾਂ ਨਾਲ ਮੈਚ ਹਾਰ ਗਈ।। ਮੁੰਬਈ ਲਈ ਸੂਰਿਆਕੁਮਾਰ ਯਾਦਵ ਨੇ 60 ਦੌੜਾਂ, ਹਾਰਦਿਕ ਪੰਡਯਾ ਨੇ 34 ਦੌੜਾਂ, ਵਿਲ ਜੈਕਸ ਨੇ 33 ਦੌੜਾਂ ਤੇ ਰਿਆਨ ਰਿਕੇਲਟਨ ਨੇ 12 ਦੌੜਾਂ ਬਣਾਈਆਂ। ਰਾਜਸਥਾਨ ਲਈ ਜੋਫਰਾ ਆਰਚਰ ਨੇ 3, ਨੰਦਰੇ ਬਰਗਰ ਨੇ 2, ਬ੍ਰਿਜੇਸ਼ ਸ਼ਰਮਾ ਨੇ 2 ਤੇ ਯਸ਼ ਰਾਜ ਪੁੰਜਾ ਨੇ 2 ਵਿਕਟਾਂ ਲਈਆਂ।

ਟੀਮਾਂ:
ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਯਸ਼ਸਵੀ ਜਾਇਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਸ਼ੁਭਮ ਦੂਬੇ, ਦਾਸੁਨ ਸ਼ਨਾਕਾ, ਜੋਫਰਾ ਆਰਚਰ, ਨੰਦਰੇ ਬਰਗਰ, ਯਸ਼ ਰਾਜ ਪੰਜਾ, ਬ੍ਰਿਜੇਸ਼ ਸ਼ਰਮਾ

ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ): ਰਿਆਨ ਰਿਕੇਲਟਨ (ਵਿਕਟਕੀਪਰ), ਨਮਨ ਧੀਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਵਿਲ ਜੈਕਸ, ਕੋਰਬਿਨ ਬੋਸ਼, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਏਐਮ ਗਜ਼ਨਫਰ, ਰਘੂ ਸ਼ਰਮਾ


author

Tarsem Singh

Content Editor

Related News