IPL 2026 KKR vs SRH :ਕੋਲਕਾਤਾ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

Sunday, May 03, 2026 - 07:07 PM (IST)

IPL 2026 KKR vs SRH :ਕੋਲਕਾਤਾ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਮੈਚ ਖੇਡਿਆ ਗਿਆ। ਮੈਚ 'ਚ ਕੋਲਕਾਤਾ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ।

ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੇ 19 ਓਵਰਾਂ 'ਚ ਆਲ ਆਊਟ ਹੋ ਕੇ 165 ਦੌੜਾਂ ਬਣਾਈਆਂ ਤੇ ਕੋਲਕਾਤਾ ਨੂੰ ਜਿੱਤ ਲਈ 166 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ 18.2 ਓਵਰਾਂ 'ਚ 3 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ ਤੇ 7 ਵਿਕਟਾਂ ਨਾਲ ਮੈਚ ਜਿੱਤ ਲਿਆ। ਕੋਲਕਾਤਾ ਲਈ ਅੰਗਕ੍ਰਿਸ਼ ਰਘੂਵੰਸ਼ੀ ਨੇ 59 ਦੌੜਾਂ, ਕਪਤਾਨ ਅਜਿੰਕਯ ਰਹਾਣੇ ਨੇ 43 ਦੌੜਾਂ, ਫਿਨ ਐਲਨ ਨੇ 29 ਦੌੜਾਂ, ਰਿੰਕੂ ਸਿੰਘ ਨੇ 22 ਦੌੜਾਂ ਤੇ ਕੈਮਰਨ ਗ੍ਰੀਨ ਨੇ 3 ਦੌੜਾਂ ਬਣਾਈਆਂ। ਹੈਦਰਾਬਾਦ ਲਈ ਪੈਟ ਕਮਿੰਸ 1, ਸ਼ਿਵਾਂਗ ਕੁਮਾਰ ਨੇ 1 ਤੇ ਸਾਕਿਬ ਹੁਸੈਨ ਨੇ 1 ਵਿਕਟਾਂ ਲਈਆਂ।।

ਟੀਮਾਂ:
ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ) : ਅਜਿੰਕਯ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਕੈਮਰਨ ਗ੍ਰੀਨ, ਰੋਵਮੈਨ ਪਾਵੇਲ, ਮਨੀਸ਼ ਪਾਂਡੇ, ਰਿੰਕੂ ਸਿੰਘ, ਅਨੁਕੁਲ ਰਾਏ, ਸੁਨੀਲ ਨਰਾਇਣ, ਵੈਭਵ ਅਰੋੜਾ, ਕਾਰਤਿਕ ਤਿਆਗੀ, ਵਰੁਣ ਚੱਕਰਵਰਤੀ

ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸੇਨ, ਸਲਿਲ ਅਰੋੜਾ, ਅਨਿਕੇਤ ਵਰਮਾ, ਸਮਰਨ ਰਵੀਚੰਦਰਨ, ਪੈਟ ਕਮਿੰਸ (ਕਪਤਾਨ), ਸ਼ਿਵਾਂਗ ਕੁਮਾਰ, ਹਰਸ਼ਲ ਪਟੇਲ, ਈਸ਼ਾਨ ਮਲਿੰਗਾ


author

Tarsem Singh

Content Editor

Related News