IPL 2026: ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਟੂਰਨਾਮੈਂਟ ਤੋਂ ਹੋਇਆ ਬਾਹਰ
Saturday, Mar 21, 2026 - 01:31 PM (IST)
ਜੈਪੁਰ– ਇੰਗਲੈਂਡ ਦਾ ਚਮਤਕਾਰੀ ਆਲਰਾਊਂਡਰ ਸੈਮ ਕਿਊਰੇਨ ਗ੍ਰੋਇਨ ਦੀ ਸੱਟ ਕਾਰਨ ਰਾਜਸਥਾਨ ਰਾਇਲਜ਼ ਲਈ ਇੰਡੀਅਨ ਪ੍ਰੀਮੀਅਰ ਲੀਗ ਦਾ ਅਗਲਾ ਸੈਸ਼ਨ ਨਹੀਂ ਖੇਡ ਸਕੇਗਾ ਜਦਕਿ ਟੀਮ ਬਦਲਾਅ ’ਤੇ ਵਿਚਾਰ ਕਰ ਰਹੀ ਹੈ। ਭਾਰਤ ਹੱਥੋਂ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਹਾਰ ਜਾਣ ਵਾਲੀ ਇੰਗਲੈਂਡ ਟੀਮ ਦੇ ਮੈਂਬਰ ਰਹੇ ਕਿਊਰੇਨ ਨੂੰ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਤੋਂ ਖਰੀਦਿਆ ਸੀ। ਉਸ ਦੇ ਬਦਲੇ ’ਚ ਸੰਜੂ ਸੈਮਸਨ ਹੁਣ ਚੇਨਈ ਟੀਮ ਲਈ ਖੇਡੇਗਾ।
ਪੰਜਾਬ ਕਿੰਗਜ਼ ਤੇ ਚੇਨਈ ਲਈ ਖੇਡ ਚੁੱਕੇ 27 ਸਾਲ ਦੇ ਕਿਊਰੇਨ ਨੂੰ ਆਈ. ਪੀ. ਐੱਲ. 2023 ਸੈਸ਼ਨ ਤੋਂ ਪਹਿਲਾਂ 18.5 ਕਰੋੜ ਰੁਪਏ ’ਚ ਖਰੀਦਿਆ ਗਿਆ ਸੀ ਪਰ ਸੱਟ ਦੇ ਕਾਰਨ ਉਹ ਬਾਹਰ ਹੀ ਰਿਹਾ। ਚੇਨਈ ਲਈ 2020 ਤੇ 2021 ’ਚ ਖੇਡ ਚੁੱਕਾ ਕਿਊਰੇਨ ਪਿਛਲੇ ਸੈਸ਼ਨ ਤੋਂ ਪਹਿਲਾਂ 2.4 ਕਰੋੜ ਰੁਪਏ ’ਚ ਟੀਮ ਨਾਲ ਜੁੜਿਆ ਸੀ। ਉਸ ਨੇ ਪਿਛਲੇ ਸੈਸ਼ਨ ’ਚ 114 ਦੌੜਾਂ ਬਣਾਈਆਂ ਤੇ 1 ਵਿਕਟ ਲਈ। ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਲਕਸ਼ਮੀਪਤੀ ਬਾਲਾਜੀ ਨੇ ਰਵਿੰਦਰ ਜਡੇਜਾ ਜਾਂ ਕਿਊਰਨ ਨੂੰ ਕਪਤਾਨ ਨਾ ਬਣਾਏ ਜਾਣ ’ਤੇ ਹੈਰਾਨੀ ਜਤਾਈ ਸੀ। ਰਾਇਲਜ਼ ਨੇ ਰਿਆਨ ਪ੍ਰਾਗ ਨੂੰ ਕਪਤਾਨੀ ਸੌਂਪੀ ਸੀ।
