IPL 2025 : ਰਾਜਸਥਾਨ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11
Thursday, Apr 24, 2025 - 07:07 PM (IST)

ਬੈਂਗਲੁਰੂ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਅੱਜ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਜਦੋਂ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰੇਗੀ ਤਾਂ ਉਸਦਾ ਟੀਚਾ ਆਪਣੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ਵਿਚ ਆਪਣੇ ਰਿਕਾਰਡ ਵਿਚ ਸੁਧਾਰ ਕਰਨਾ ਹੋਵੇਗਾ।ਰਾਜਸਥਾਨ ਨੇ ਟਾਸ ਜਿੱਤੀ ਅਤੇ ਬੈਂਗਲੁਰੂ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ।
ਆਰ. ਸੀ. ਬੀ. ਨੇ ਚਿੰਨਾਸਵਾਮੀ ਸਟੇਡੀਅਮ ਵਿਚ ਅਜੇ ਤੱਕ ਜਿਹੜੇ 3 ਮੈਚ ਖੇਡੇ ਹਨ, ਉਨ੍ਹਾਂ ਸਾਰਿਆਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਰ. ਸੀ. ਬੀ. ਨੇ ਦੇਸ਼ ਦੇ ਹੋਰਨਾਂ ਸਥਾਨਾਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਆਪਣੇ ਘਰੇਲੂ ਮੈਦਾਨ ’ਤੇ ਖਰਾਬ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਨੁਕਸਾਨ ਹੋ ਰਿਹਾ ਹੈ। ਆਰ. ਸੀ. ਬੀ. ਦੇ ਬੱਲੇਬਾਜ਼ ਅਜੀਬ ਤਰ੍ਹਾਂ ਦੇ ਦਬਾਅ ਵਿਚ ਨਜ਼ਰ ਆ ਰਹੇ ਹਨ ਜਦਕਿ ਉਸਦੇ ਗੇਂਦਬਾਜ਼ ਵੀ ਇੱਥੋਂ ਦੀ ਪਿੱਚ ਨਾਲ ਤਾਲਮੇਲ ਨਹੀਂ ਬਿਠਾ ਪਾ ਰਹੇ ਹਨ। ਇੱਥੋਂ ਦੀ ਪਿੱਚ ਹੌਲੀ ਹੈ ਤੇ ਆਰ. ਸੀ. ਬੀ. ਦੇ ਬੱਲੇਬਾਜ਼ ਉਸ ’ਤੇ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਪਾ ਰਹੇ। ਉਹ ਇਸ ਸ਼ਸ਼ੋਪੰਜ ਵਿਚ ਨਜ਼ਰ ਆਉਂਦੇ ਹਨ ਕਿ ਸੰਭਲ ਕੇ ਖੇਡਿਆ ਜਾਵੇ ਜਾਂ ਫਿਰ ਹਮਲਾਵਰ ਰਵੱਈਆ ਅਪਣਾਇਆ ਜਾਵੇ। ਇਸ ਦਾ ਸਬੂਤ ਇੱਥੇ ਟੀਮ ਦਾ ਸਕੋਰ ਹੈ।
ਆਰ. ਸੀ. ਬੀ. ਦੀ ਟੀਮ ਅਜੇ ਤੱਕ ਇੱਥੇ 8 ਵਿਕਟਾਂ ’ਤੇ 169 ਦੌੜਾਂ, 7 ਵਿਕਟਾਂ ’ਤੇ 163 ਦੌੜਾਂ ਤੇ 9 ਵਿਕਟਾਂ ’ਤੇ 95 ਦੌੜਾਂ (14 ਓਵਰਾਂ ਵਿਚ) ਹੀ ਬਣਾ ਸਕੀ ਹੈ। ਹੋਰਨਾਂ ਸਥਾਨਾਂ ’ਤੇ ਉਨ੍ਹਾਂ ਨੇ ਪ੍ਰਤੀ ਓਵਰ 9-10 ਦੌੜਾਂ ਬਣਾਈਆਂ ਹਨ ਪਰ ਇੱਥੇ ਇਹ ਦਰ ਡਿੱਗ ਕੇ 7-8 ਦੌੜਾਂ ਪ੍ਰਤੀ ਓਵਰ ਰਹਿ ਗਈ ਹੈ। ਆਰ. ਸੀ. ਬੀ. ਦੀ ਬੱਲੇਬਾਜ਼ੀ ਦਾ ਮੁੱਖ ਆਧਾਰ ਵਿਰਾਟ ਕੋਹਲੀ ਨੇ ਹੁਣ ਤੱਕ ਇਸ ਸੈਸ਼ਨ ਵਿਚ 64 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਪਰ ਫਿਲ ਸਾਲਟ, ਦੇਵਦੱਤ ਪੱਡੀਕਲ ਤੇ ਕਪਤਾਨ ਰਜਤ ਪਾਟੀਦਾਰ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।ਆਰ. ਸੀ. ਬੀ. ਦੇ ਗੇਂਦਬਾਜ਼ ਵੀ ਪਿੱਚ ਤੋਂ ਮਦਦ ਮਿਲਣ ਦੇ ਬਾਵਜੂਦ ਉਸਦਾ ਫਾਇਦਾ ਨਹੀਂ ਚੁੱਕ ਸਕੇ ਹਨ। ਆਰ. ਸੀ. ਬੀ. ਨੂੰ ਜੇਕਰ ਆਪਣੇ ਘਰੇਲੂ ਮੈਦਾਨ ’ਤੇ ਹਾਰ ਦਾ ਸਿਲਸਿਲਾ ਤੋੜਨਾ ਹੈ ਤਾਂ ਉਸਦੇ ਗੇਂਦਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਆਰ. ਸੀ. ਬੀ. ਦੇ 10 ਅੰਕ ਹਨ ਤੇ ਉਹ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ ਪਰ ਪੰਜਾਬ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਦੇ ਵੀ 10 ਅੰਕ ਹਨ।
ਸੰਭਾਵਿਤ XII: ਫਿਲ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਸੀ), ਜਿਤੇਸ਼ ਸ਼ਰਮਾ (ਡਬਲਯੂ.ਕੇ.), ਰੋਮਾਰੀਓ ਸ਼ੈਫਰਡ, ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਯਸ਼ ਦਿਆਲ, ਜੋਸ਼ ਹੇਜ਼ਲਵੁੱਡ, ਸੁਯਸ਼ ਸ਼ਰਮਾ
ਸੰਭਾਵਿਤ XII: ਯਸ਼ਸਵੀ ਜੈਸਵਾਲ, ਵੈਭਵ ਸੂਰਯਵੰਸ਼ੀ, ਰਿਆਨ ਪਰਾਗ (ਸੀ), ਨਿਤੀਸ਼ ਰਾਣਾ, ਧਰੁਵ ਜੁਰੇਲ (ਡਬਲਯੂ.ਕੇ.), ਸ਼ਿਮਰੋਨ ਹੇਟਮਾਇਰ, ਵਾਂਦਿੰਦੂ ਹਸਾਰੰਗਾ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ/ਕਵੇਨਾ ਮਾਫਾਕਾ, ਸੰਦੀਪ ਸ਼ਰਮਾ, ਤੁਸ਼ਾਰ ਦੇਸ਼ਪਾਂਡੇ, ਸ਼ੁਭਮ ਦੂਬੇ