ਬਦਲ ਗਿਆ IPL 2025 ਦਾ ਸ਼ਡਿਊਲ, ਤਿਉਹਾਰਾਂ ਕਾਰਨ ਕੋਲਕਾਤਾ-ਲਖਨਊ ਮੈਚ ਦੀ ਬਦਲੀ ਤਰੀਕ

Saturday, Mar 29, 2025 - 02:51 AM (IST)

ਬਦਲ ਗਿਆ IPL 2025 ਦਾ ਸ਼ਡਿਊਲ, ਤਿਉਹਾਰਾਂ ਕਾਰਨ ਕੋਲਕਾਤਾ-ਲਖਨਊ ਮੈਚ ਦੀ ਬਦਲੀ ਤਰੀਕ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ ਇੱਕ ਮੈਚ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਗਿਆ ਹੈ। ਦਰਅਸਲ, 6 ਅਪ੍ਰੈਲ (ਐਤਵਾਰ) ਨੂੰ ਟੂਰਨਾਮੈਂਟ ਦਾ 19ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਵਿਚਾਲੇ ਈਡਨ ਗਾਰਡਨ 'ਚ ਦੁਪਹਿਰ 3.30 ਵਜੇ ਤੋਂ ਖੇਡਿਆ ਜਾਣਾ ਸੀ, ਪਰ ਹੁਣ ਇਸ ਮੈਚ ਦੀ ਤਰੀਕ ਬਦਲ ਗਈ ਹੈ।

ਹੁਣ ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ 8 ਅਪ੍ਰੈਲ (ਮੰਗਲਵਾਰ) ਨੂੰ ਬਾਅਦ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਕੋਲਕਾਤਾ ਪੁਲਸ ਨੇ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ (ਸੀਏਬੀ) ਨੂੰ ਤਿਉਹਾਰਾਂ ਦੇ ਕਾਰਨ ਇਸ ਮੈਚ ਦਾ ਸਮਾਂ ਬਦਲਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਡਿਊਲ 'ਚ ਬਦਲਾਅ ਕੀਤਾ ਹੈ।


ਜੇਕਰ ਦੇਖਿਆ ਜਾਵੇ ਤਾਂ ਸ਼ਡਿਊਲ 'ਚ ਬਦਲਾਅ ਕਾਰਨ ਹੁਣ 6 ਅਪ੍ਰੈਲ ਦੀ ਬਜਾਏ 8 ਅਪ੍ਰੈਲ ਨੂੰ ਡਬਲ ਹੈਡਰ (ਦੋ ਮੈਚ) ਹੋਣਗੇ। ਕੋਲਕਾਤਾ-ਲਖਨਊ ਮੈਚ ਤੋਂ ਬਾਅਦ ਪੰਜਾਬ ਕਿੰਗਜ਼ (ਪੀਬੀਕੇਐੱਸ) ਉਸੇ ਦਿਨ ਸ਼ਾਮ 7.30 ਵਜੇ ਤੋਂ ਨਿਊ ਚੰਡੀਗੜ੍ਹ ਵਿੱਚ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਮੈਚ ਨੰਬਰ 22) ਦੀ ਮੇਜ਼ਬਾਨੀ ਕਰੇਗਾ।

ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਪੀਐੱਲ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਵਿਚਾਲੇ 65 ਦਿਨਾਂ 'ਚ ਫਾਈਨਲ ਸਮੇਤ ਕੁੱਲ 74 ਮੈਚ ਖੇਡੇ ਜਾਣੇ ਹਨ। ਇਹ ਸਾਰੇ ਮੈਚ ਭਾਰਤ ਦੇ 13 ਸਥਾਨਾਂ 'ਤੇ ਹੀ ਕਰਵਾਏ ਜਾ ਰਹੇ ਹਨ। ਇਸ ਵਾਰ ਆਈਪੀਐੱਲ ਦੇ 62 ਮੈਚ ਸ਼ਾਮ ਨੂੰ ਹੀ ਖੇਡੇ ਜਾ ਰਹੇ ਹਨ। ਜਦਕਿ ਦੁਪਹਿਰ ਦੇ ਸਮੇਂ 12 ਮੈਚ ਕਰਵਾਏ ਜਾ ਰਹੇ ਹਨ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਤੋਂ ਖੇਡੇ ਜਾ ਰਹੇ ਹਨ। ਜਦੋਂਕਿ ਸ਼ਾਮ ਦੇ ਮੈਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋ ਰਹੇ ਹਨ।

ਇਸ ਵਾਰ ਆਈਪੀਐੱਲ 2025 ਸੀਜ਼ਨ ਵਿੱਚ ਕੁੱਲ 12 ਡਬਲ ਹੈਡਰ ਖੇਡੇ ਜਾਣੇ ਹਨ। ਆਈਪੀਐੱਲ ਵਿੱਚ ਡਬਲ ਹੈਡਰ ਦਾ ਮਤਲਬ ਹੈ ਇੱਕ ਦਿਨ ਵਿੱਚ ਦੋ ਮੈਚ। ਡਬਲ ਹੈਡਰ ਦੇ ਦਿਨ, ਪ੍ਰਸ਼ੰਸਕਾਂ ਨੂੰ ਰੋਮਾਂਚ ਦੀ ਡਬਲ ਖੁਰਾਕ ਮਿਲਦੀ ਹੈ। 28 ਮਾਰਚ (ਸ਼ੁੱਕਰਵਾਰ) ਤੱਕ IPL 2025 ਵਿੱਚ 8 ਮੈਚ ਖੇਡੇ ਜਾ ਚੁੱਕੇ ਹਨ।

IPL 2025 'ਚ ਬਾਕੀ ਮੈਚਾਂ ਦਾ ਸ਼ਡਿਊਲ 
9. ਗੁਜਰਾਤ ਟਾਇਟਨਸ ਬਨਾਮ ਮੁੰਬਈ ਇੰਡੀਅਨਜ਼, 29 ਮਾਰਚ ਸ਼ਾਮ 7:30 ਵਜੇ, ਅਹਿਮਦਾਬਾਦ
10. ਦਿੱਲੀ ਕੈਪੀਟਲਸ ਬਨਾਮ ਸਨਰਾਈਜ਼ਰਸ ਹੈਦਰਾਬਾਦ, 30 ਮਾਰਚ ਸ਼ਾਮ 3:30 ਵਜੇ, ਵਿਸ਼ਾਖਾਪਟਨਮ
11. ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼, 30 ਮਾਰਚ ਸ਼ਾਮ 7:30 ਵਜੇ, ਗੁਹਾਟੀ
12. ਮੁੰਬਈ ਇੰਡੀਅਨਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 31 ਮਾਰਚ ਸ਼ਾਮ 7:30 ਵਜੇ, ਮੁੰਬਈ
13. ਲਖਨਊ ਸੁਪਰ ਜਾਇੰਟਸ ਬਨਾਮ ਪੰਜਾਬ ਕਿੰਗਜ਼, 1 ਅਪ੍ਰੈਲ, ਸ਼ਾਮ 7:30 ਵਜੇ, ਲਖਨਊ
14. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਗੁਜਰਾਤ ਟਾਇਟਨਸ, 2 ਅਪ੍ਰੈਲ, ਸ਼ਾਮ 7:30 ਵਜੇ, ਬੈਂਗਲੁਰੂ
15. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, 3 ਅਪ੍ਰੈਲ, ਸ਼ਾਮ 7:30 ਵਜੇ, ਕੋਲਕਾਤਾ
16. ਲਖਨਊ ਸੁਪਰ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼, 4 ਅਪ੍ਰੈਲ, ਸ਼ਾਮ 7:30 ਵਜੇ, ਲਖਨਊ
17. ਚੇਨਈ ਸੁਪਰ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, 5 ਅਪ੍ਰੈਲ, ਸ਼ਾਮ 3:30 ਵਜੇ, ਚੇਨਈ
18. ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, 5 ਅਪ੍ਰੈਲ, ਸ਼ਾਮ 7:30 ਵਜੇ, ਨਿਊ ਚੰਡੀਗੜ੍ਹ
19. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਗੁਜਰਾਤ ਟਾਇਟਨਸ, 6 ਅਪ੍ਰੈਲ, ਸ਼ਾਮ 7:30 ਵਜੇ, ਹੈਦਰਾਬਾਦ
20. ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 7 ਅਪ੍ਰੈਲ, ਸ਼ਾਮ 7:30 ਵਜੇ, ਮੁੰਬਈ
21. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਲਖਨਊ ਸੁਪਰ ਜਾਇੰਟਸ, 8 ਅਪ੍ਰੈਲ, ਸ਼ਾਮ 3:30 ਵਜੇ, ਕੋਲਕਾਤਾ
22. ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼, 8 ਅਪ੍ਰੈਲ, ਸ਼ਾਮ 7:30 ਵਜੇ, ਨਿਊ ਚੰਡੀਗੜ੍ਹ
23. ਗੁਜਰਾਤ ਟਾਇਟਨਸ ਬਨਾਮ ਰਾਜਸਥਾਨ ਰਾਇਲਜ਼, 9 ਅਪ੍ਰੈਲ, ਸ਼ਾਮ 7:30 ਵਜੇ, ਅਹਿਮਦਾਬਾਦ
24. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਦਿੱਲੀ ਕੈਪੀਟਲਸ, 10 ਅਪ੍ਰੈਲ, ਸ਼ਾਮ 7:30 ਵਜੇ, ਬੈਂਗਲੁਰੂ
25. ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 11 ਅਪ੍ਰੈਲ, ਸ਼ਾਮ 7:30 ਵਜੇ, ਚੇਨਈ
26. ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਇਟਨਸ, 12 ਅਪ੍ਰੈਲ, ਦੁਪਹਿਰ 3:30 ਵਜੇ, ਲਖਨਊ
27. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼, 12 ਅਪ੍ਰੈਲ, ਸ਼ਾਮ 7:30 ਵਜੇ, ਹੈਦਰਾਬਾਦ
28. ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 13 ਅਪ੍ਰੈਲ, ਸ਼ਾਮ 3:30 ਵਜੇ, ਜੈਪੁਰ
29. ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼, 13 ਅਪ੍ਰੈਲ, ਸ਼ਾਮ 7:30 ਵਜੇ, ਦਿੱਲੀ
30. ਲਖਨਊ ਸੁਪਰ ਜਾਇੰਟਸ ਬਨਾਮ ਚੇਨਈ ਸੁਪਰ ਕਿੰਗਜ਼, 14 ਅਪ੍ਰੈਲ, ਸ਼ਾਮ 7:30 ਵਜੇ, ਲਖਨਊ
31. ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 15 ਅਪ੍ਰੈਲ, ਸ਼ਾਮ 7:30 ਵਜੇ, ਨਿਊ ਚੰਡੀਗੜ੍ਹ
32. ਦਿੱਲੀ ਕੈਪੀਟਲਜ਼ ਬਨਾਮ ਰਾਜਸਥਾਨ ਰਾਇਲਜ਼, 16 ਅਪ੍ਰੈਲ, ਸ਼ਾਮ 7:30 ਵਜੇ, ਦਿੱਲੀ
33. ਮੁੰਬਈ ਇੰਡੀਅਨਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ, 17 ਅਪ੍ਰੈਲ, ਸ਼ਾਮ 7:30 ਵਜੇ, ਮੁੰਬਈ
34. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼, 18 ਅਪ੍ਰੈਲ, ਸ਼ਾਮ 7:30 ਵਜੇ, ਬੈਂਗਲੁਰੂ
35. ਗੁਜਰਾਤ ਟਾਇਟਨਸ ਬਨਾਮ ਦਿੱਲੀ ਕੈਪੀਟਲਸ, 19 ਅਪ੍ਰੈਲ, ਸ਼ਾਮ 3:30 ਵਜੇ, ਅਹਿਮਦਾਬਾਦ
36. ਰਾਜਸਥਾਨ ਰਾਇਲਜ਼ ਬਨਾਮ ਲਖਨਊ ਸੁਪਰ ਜਾਇੰਟਸ, 19 ਅਪ੍ਰੈਲ, ਸ਼ਾਮ 7:30 ਵਜੇ, ਜੈਪੁਰ
37. ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 20 ਅਪ੍ਰੈਲ, ਸ਼ਾਮ 3:30 ਵਜੇ, ਨਿਊ ਚੰਡੀਗੜ੍ਹ।
38. ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼, 20 ਅਪ੍ਰੈਲ, ਸ਼ਾਮ 7:30 ਵਜੇ, ਮੁੰਬਈ
39. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਗੁਜਰਾਤ ਟਾਇਟਨਸ, 21 ਅਪ੍ਰੈਲ, ਸ਼ਾਮ 7:30 ਵਜੇ, ਕੋਲਕਾਤਾ
40. ਲਖਨਊ ਸੁਪਰ ਜਾਇੰਟਸ ਬਨਾਮ ਦਿੱਲੀ ਕੈਪੀਟਲਸ, 22 ਅਪ੍ਰੈਲ, ਸ਼ਾਮ 7:30 ਵਜੇ, ਲਖਨਊ
41. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼, 23 ਅਪ੍ਰੈਲ, ਸ਼ਾਮ 7:30 ਵਜੇ, ਹੈਦਰਾਬਾਦ
42. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਰਾਜਸਥਾਨ ਰਾਇਲਜ਼, 24 ਅਪ੍ਰੈਲ, ਸ਼ਾਮ 7:30 ਵਜੇ, ਬੈਂਗਲੁਰੂ
43. ਚੇਨਈ ਸੁਪਰ ਕਿੰਗਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ, 25 ਅਪ੍ਰੈਲ, ਸ਼ਾਮ 7:30 ਵਜੇ, ਚੇਨਈ
44. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼, 26 ਅਪ੍ਰੈਲ, ਸ਼ਾਮ 7:30 ਵਜੇ, ਕੋਲਕਾਤਾ
45. ਮੁੰਬਈ ਇੰਡੀਅਨਜ਼ ਬਨਾਮ ਲਖਨਊ ਸੁਪਰ ਜਾਇੰਟਸ, 27 ਅਪ੍ਰੈਲ, ਸ਼ਾਮ 3:30 ਵਜੇ, ਮੁੰਬਈ
46. ​​ਦਿੱਲੀ ਕੈਪੀਟਲਸ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 27 ਅਪ੍ਰੈਲ, ਸ਼ਾਮ 7:30 ਵਜੇ, ਦਿੱਲੀ
47. ਰਾਜਸਥਾਨ ਰਾਇਲਜ਼ ਬਨਾਮ ਗੁਜਰਾਤ ਟਾਇਟਨਸ, 28 ਅਪ੍ਰੈਲ, ਸ਼ਾਮ 7:30 ਵਜੇ, ਜੈਪੁਰ
48. ਦਿੱਲੀ ਕੈਪੀਟਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 29 ਅਪ੍ਰੈਲ, ਸ਼ਾਮ 7:30 ਵਜੇ, ਦਿੱਲੀ
49. ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼, 30 ਅਪ੍ਰੈਲ, ਸ਼ਾਮ 7:30 ਵਜੇ, ਚੇਨਈ
50. ਰਾਜਸਥਾਨ ਰਾਇਲਜ਼ ਬਨਾਮ ਮੁੰਬਈ ਇੰਡੀਅਨਜ਼, 1 ਮਈ, ਸ਼ਾਮ 7:30 ਵਜੇ, ਜੈਪੁਰ
51. ਗੁਜਰਾਤ ਟਾਇਟਨਸ ਬਨਾਮ ਸਨਰਾਈਜ਼ਰਸ ਹੈਦਰਾਬਾਦ, 2 ਮਈ, ਸ਼ਾਮ 7:30 ਵਜੇ, ਅਹਿਮਦਾਬਾਦ
52. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਚੇਨਈ ਸੁਪਰ ਕਿੰਗਜ਼, 3 ਮਈ, ਸ਼ਾਮ 7:30 ਵਜੇ, ਬੈਂਗਲੁਰੂ
53. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਜਸਥਾਨ ਰਾਇਲਜ਼, 4 ਮਈ, ਸ਼ਾਮ 3:30 ਵਜੇ, ਕੋਲਕਾਤਾ
54. ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ, 4 ਮਈ, ਸ਼ਾਮ 7:30 ਵਜੇ, ਧਰਮਸ਼ਾਲਾ
55. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਦਿੱਲੀ ਕੈਪੀਟਲਜ਼, 5 ਮਈ, ਸ਼ਾਮ 7:30 ਵਜੇ, ਹੈਦਰਾਬਾਦ
56. ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਟਾਇਟਨਸ, 6 ਮਈ, ਸ਼ਾਮ 7:30 ਵਜੇ, ਮੁੰਬਈ
57. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਚੇਨਈ ਸੁਪਰ ਕਿੰਗਜ਼, 7 ਮਈ, ਸ਼ਾਮ 7:30 ਵਜੇ, ਕੋਲਕਾਤਾ
58. ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, 8 ਮਈ, ਸ਼ਾਮ 7:30 ਵਜੇ, ਧਰਮਸ਼ਾਲਾ
59. ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 9 ਮਈ, ਸ਼ਾਮ 7:30 ਵਜੇ, ਲਖਨਊ
60. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 10 ਮਈ, ਸ਼ਾਮ 7:30 ਵਜੇ, ਹੈਦਰਾਬਾਦ
61. ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, 11 ਮਈ, ਸ਼ਾਮ 3:30 ਵਜੇ, ਧਰਮਸ਼ਾਲਾ
62. ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਇਟਨਸ, 11 ਮਈ, ਸ਼ਾਮ 7:30 ਵਜੇ, ਦਿੱਲੀ
63. ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, 12 ਮਈ, ਸ਼ਾਮ 7:30 ਵਜੇ, ਚੇਨਈ
64. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਸਨਰਾਈਜ਼ਰਸ ਹੈਦਰਾਬਾਦ, 13 ਮਈ, ਸ਼ਾਮ 7:30 ਵਜੇ, ਬੈਂਗਲੁਰੂ
65. ਗੁਜਰਾਤ ਟਾਇਟਨਸ ਬਨਾਮ ਲਖਨਊ ਸੁਪਰ ਜਾਇੰਟਸ, 14 ਮਈ, ਸ਼ਾਮ 7:30 ਵਜੇ, ਅਹਿਮਦਾਬਾਦ
66. ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, 15 ਮਈ, ਸ਼ਾਮ 7:30 ਵਜੇ, ਮੁੰਬਈ
67. ਰਾਜਸਥਾਨ ਰਾਇਲਜ਼ ਬਨਾਮ ਪੰਜਾਬ ਕਿੰਗਜ਼, 16 ਮਈ, ਸ਼ਾਮ 7:30 ਵਜੇ, ਜੈਪੁਰ
68. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 17 ਮਈ, ਸ਼ਾਮ 7:30 ਵਜੇ, ਬੈਂਗਲੁਰੂ
69. ਗੁਜਰਾਤ ਟਾਇਟਨਸ ਬਨਾਮ ਚੇਨਈ ਸੁਪਰ ਕਿੰਗਜ਼, 18 ਮਈ, ਸ਼ਾਮ 3:30 ਵਜੇ, ਅਹਿਮਦਾਬਾਦ
70. ਲਖਨਊ ਸੁਪਰ ਜਾਇੰਟਸ ਬਨਾਮ ਸਨਰਾਈਜ਼ਰਸ ਹੈਦਰਾਬਾਦ, 18 ਮਈ, ਸ਼ਾਮ 7:30 ਵਜੇ, ਲਖਨਊ
71. ਕੁਆਲੀਫਾਇਰ 1, ਮਈ 20, ਸ਼ਾਮ 7:30 ਵਜੇ, ਹੈਦਰਾਬਾਦ
72. ਐਲੀਮੀਨੇਟਰ, 21 ਮਈ, ਸ਼ਾਮ 7:30 ਵਜੇ, ਹੈਦਰਾਬਾਦ
73. ਕੁਆਲੀਫਾਇਰ 2, 23 ਮਈ, ਸ਼ਾਮ 7:30 ਵਜੇ, ਕੋਲਕਾਤਾ
74. ਫਾਈਨਲ, 25 ਮਈ, ਸ਼ਾਮ 7:30 ਵਜੇ, ਕੋਲਕਾਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News