IPL 2025 : ਜਿੱਤ ਦੀ ਹੈਟ੍ਰਿਕ ਲਗਾਉਣ ਉਤਰੇਗੀ ਬੈਂਗਲੁਰੂ, ਮੁਕਾਬਲਾ ਗੁਜਰਾਤ ਨਾਲ

Wednesday, Apr 02, 2025 - 12:45 PM (IST)

IPL 2025 : ਜਿੱਤ ਦੀ ਹੈਟ੍ਰਿਕ ਲਗਾਉਣ ਉਤਰੇਗੀ ਬੈਂਗਲੁਰੂ, ਮੁਕਾਬਲਾ ਗੁਜਰਾਤ ਨਾਲ

ਬੈਂਗਲੁਰੂ- ਰਾਇਲ ਚੈਲੰਜਰਜ਼ ਬੈਂਗਲੁਰੂ ਆਪਣੇ ਘਰੇਲੂ ਮੈਦਾਨ ’ਤੇ ਆਈ. ਪੀ. ਐੱਲ. ਦੇ ਇਸ ਸੈਸ਼ਨ ਦਾ ਪਹਿਲਾ ਮੈਚ ਖੇਡਣ ਬੁੱਧਵਾਰ ਨੂੰ ਗੁਜਰਾਤ ਟਾਈਟਨਜ਼ ਵਿਰੁੱਧ ਉਤਰੇਗੀ ਤਾਂ ਉਸਦਾ ਟੀਚਾ ਆਪਣੇ ਗੇਂਦਬਾਜ਼ਾਂ ਦੀ ਸ਼ਾਨਦਾਰ ਫਾਰਮ ਦੇ ਦਮ ’ਤੇ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਹੋਵੇਗਾ।

ਆਰ. ਸੀ. ਬੀ. ਨੇ ਕੋਲਕਾਤਾ ਨੂੰ ਈਡਨ ਗਾਰਡਨਜ਼ ’ਤੇ ਅਤੇ ਚੇਨਈ ਸੁਪਰ ਕਿੰਗਜ਼ ਨੂੰ ਚੇਪਾਕ ’ਤੇ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਹਾਲਾਂਕਿ ਬੱਲੇਬਾਜ਼ਾਂ ਦੀ ਮਦਦਗਾਰ ਹੈ ਤੇ ਇੱਥੇ 3 ਵਾਰ 260 ਤੋਂ ਵੱਧ ਦਾ ਸਕੋਰ ਬਣ ਚੁੱਕਾ ਹੈ। ਛੋਟੀ ਬਾਊਂਡਰੀ ਤੇ ਤੇਜ਼ ਆਊਟਫੀਲਡ ਨੇ ਗੇਂਦਬਾਜ਼ਾਂ ਨੂੰ ਹਮੇਸ਼ਾ ਪ੍ਰੇਸ਼ਾਨ ਕੀਤਾ ਹੈ ਪਰ ਰਾਇਲ ਚੈਲੰਜਰਜ਼ ਦਾ ਮੰਨਣਾ ਹੈ ਕਿ ਉਸਦੇ ਦੋ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੇ ਭੁਵਨੇਸ਼ਵਰ ਕੁਮਾਰ ਇੱਥੇ ਬੱਲੇਬਾਜ਼ਾਂ ’ਤੇ ਰੋਕ ਲਾ ਸਕਦੇ ਹਨ। ਹੇਜ਼ਲਵੁੱਡ ਨੇ ਇਸ ਆਈ. ਪੀ. ਐੱਲ. ਵਿਚ 6 ਤੋਂ ਘੱਟ ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ ਹਨ ਜਦਕਿ ਚੇਨਈ ਵਿਰੁੱਧ ਮੈਚ ਵਿਚ ਭੁਵਨੇਸ਼ਵਰ ਦੇ ਪ੍ਰਤੀ ਓਵਰ ਸਿਰਫ 6.6 ਦੀ ਅੌਸਤ ਨਾਲ ਦੌੜਾਂ ਦਿੱਤੀਆਂ। ਗੁਜਰਾਤ ਟਾਈਟਨਜ਼ ਕੋਲ ਕਾਫੀ ਸਮਰੱਥ ਬੱਲੇਬਾਜ਼ ਹਨ। ਕਪਤਾਨ ਸ਼ੁਭਮਨ ਗਿੱਲ ਤੇ ਬੀ. ਸਾਈ ਸੁਦਰਸ਼ਨ ਚੰਗੀ ਸਲਾਮੀ ਜੋੜੀ ਬਣ ਚੁੱਕੇ ਹਨ। ਆਰ. ਸੀ. ਬੀ. ਦੀ ਕੋਸ਼ਿਸ਼ ਹੋਵੇਗੀ ਕਿ ਉਸ ਨੂੰ ਚੰਗੀ ਸ਼ੁਰੂਆਤ ਨਾ ਕਰਨ ਦੇਵੇ।

ਇਹ ਵੀ ਪੜ੍ਹੋ : IPL 2025 ਵਿਚਾਲੇ ਨਵੇਂ ਸੈਂਟਰਲ ਕੰਟਰੈਕਟ ਦਾ ਐਲਾਨ, ਇਨ੍ਹਾਂ ਤਿੰਨ ਕ੍ਰਿਕਟਰਾਂ ਨੂੰ ਕੀਤਾ ਗਿਆ ਬਾਹਰ

ਨਵੀਂ ਗੇਂਦ ਨੂੰ ਸਵਿੰਗ ਕਰਵਾਉਣ ਦੀ ਕਲਾ ਨਾਲ ਭੁਵਨੇਸ਼ਵਰ ਤੇ ਸਟੀਕ ਗੇਂਦਬਾਜ਼ੀ ਦੇ ਫਨ ਵਿਚ ਮਾਹਿਰ ਹੇਜ਼ਲਵੁੱਡ ਮਿਲ ਕੇ ਉਸਦੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ। ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਯਸ਼ ਦਿਆਲ ਵੀ ਉਪਯੋਗੀ ਸਾਬਤ ਹੋਇਆ ਹੈ। ਸਪਿੰਨ ਵਿਭਾਗ ਵਿਚ ਕਰੁਣਾਲ ਪੰਡਯਾ ਤੇ ਸੁਆਂਸ਼ ਸ਼ਰਮਾ ਕਮਜ਼ੋਰ ਲੱਗ ਰਹੇ ਹਨ ਜਦਕਿ ਗੁਜਰਾਤ ਕੋਲ ਰਾਸ਼ਿਦ ਖਾਨ ਤੇ ਆਰ. ਸਾਈ ਕਿਸ਼ੋਰ ਵਰਗੇ ਖਤਰਨਾਕ ਸਪਿੰਨਰ ਹਨ। ਅਜਿਹੇ ਵਿਚ ਵਿਰਾਟ ਕੋਹਲੀ, ਫਿਲ ਸਾਲਟ, ਕਪਤਾਨ ਰਜਤ ਪਾਟੀਦਾਰ ਤੇ ਦੇਵਦੱਤ ਪੱਡੀਕਲ ਦੀ ਅਸਲ ਪ੍ਰੀਖਿਆ ਸਪਿੰਨਰਾਂ ਸਾਹਮਣੇ ਹੋਵੇਗੀ।

ਗੁਜਰਾਤ ਕੋਲ ਕੈਗਿਸੋ ਰਬਾਡਾ ਤੇ ਮੁਹੰਮਦ ਸਿਰਾਜ ਵਰਗੇ ਤੇਜ਼ ਗੇਂਦਬਾਜ਼ ਹਨ। ਆਰ. ਸੀ. ਬੀ. ਲਈ ਖੇਡਣ ਵਾਲੇ ਸਿਰਾਜ ਨੂੰ ਨਿਲਾਮੀ ਵਿਚ ਗੁਜਰਾਤ ਨੇ ਖਰੀਦਿਆ ਸੀ। ਕੋਹਲੀ ਤੇ ਸਾਲਟ ਪਿਛਲੇ ਦੋ ਮੈਚਾਂ ਵਿਚ 95 ਤੇ 45 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੇ ਹਨ। ਚਿੰਨਾਸਵਾਮੀ ਸਟੇਡੀਅਮ ’ਤੇ ਦੋਵੇਂ ਹੋਰ ਖਤਰਨਾਕ ਹੋ ਸਕਦੇ ਹਨ। ਰਬਾਡਾ ਹੁਣ ਤੱਕ 14 ਪਾਰੀਆਂ ਵਿਚ 4 ਵਾਰ ਕੋਹਲੀ ਨੂੰ ਆਊਟ ਕਰ ਚੁੱਕਾ ਹੈ।

ਸੰਭਾਵਿਤ ਪਲੇਇੰਗ 11:

ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਿਲਿਪ ਸਾਲਟ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਲਿਆਮ ਲਿਵਿੰਗਸਟੋਨ, ​​ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ।

ਗੁਜਰਾਤ ਟਾਇਟਨਸ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਸ਼ੇਰਫਨੇ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸੀਦ ਕ੍ਰਿਸ਼ਨ

ਸਮਾਂ : ਸ਼ਾਮ 7.30 ਵਜੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News