GT vs MI : ਸਾਈ ਸੁਦਰਸ਼ਨ ਦੀ ਧਮਾਕੇਦਾਰ ਪਾਰੀ, ਗੁਜਰਾਤ ਨੇ ਮੁੰਬਈ ਨੂੰ ਦਿੱਤਾ 197 ਦੌੜਾਂ ਦਾ ਟੀਚਾ
Saturday, Mar 29, 2025 - 09:33 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ ਮੈਚ ਨੰਬਰ-9 ਵਿੱਚ ਅੱਜ ਗੁਜਰਾਤ ਟਾਈਟਨਜ਼ ਦੀ ਟੱਕਰ ਮੁੰਬਈ ਇੰਡੀਅਨਜ਼ ਨਾਲ ਹੈ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੈ। ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਨੂੰ 197 ਦੌੜਾਂ ਦਾ ਟੀਚਾ ਦਿੱਤਾ। ਗੁਜਰਾਤ ਨੇ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ। ਸਾਈਂ ਸੁਦਰਸ਼ਨ ਨੇ ਸਭ ਤੋਂ ਵੱਧ 63 ਦੌੜਾਂ ਦੀ ਪਾਰੀ ਖੇਡੀ।
ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਗੁਜਰਾਤ ਟਾਈਟਨਜ਼ ਆਪਣਾ ਪਹਿਲਾ ਮੈਚ ਪੰਜਾਬ ਕਿੰਗਜ਼ (PBKS) ਤੋਂ 11 ਦੌੜਾਂ ਨਾਲ ਹਾਰ ਗਈ। ਦੂਜੇ ਪਾਸੇ, 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਚੇਨਈ ਸੁਪਰ ਕਿੰਗਜ਼ (CSK) ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਵਾਂ ਟੀਮਾਂ ਦੀ ਪਲੇਇੰਗ-11
ਗੁਜਰਾਤ- ਸ਼ੁਭਮਨ ਗਿੱਲ (ਕਪਤਾਨ), ਸਾਈ ਸੁਧਰਸਨ, ਜੋਸ ਬਟਲਰ (ਵਿਕਟਕੀਪਰ), ਸ਼ੇਰਫੇਨ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਕਾਗੀਸੋ ਰਬਾਦਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ
ਮੁੰਬਈ- ਰੋਹਿਤ ਸ਼ਰਮਾ, ਹਾਰਦਿਕ ਪੰਡਯਾ (ਕਪਤਾਨ), ਰਿਆਨ ਰਿਕਲਟਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨਮਨ ਧੀਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਟ੍ਰੈਂਟ ਬੋਲਟ, ਮੁਜੀਬ ਉਰ ਰਹਿਮਾਨ, ਸੱਤਿਆਨਾਰਾਇਣ ਰਾਜੂ