DC vs RR : ਦਿੱਲੀ ਨੇ ਰਾਜਸਥਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ

Wednesday, Apr 16, 2025 - 09:30 PM (IST)

DC vs RR : ਦਿੱਲੀ ਨੇ ਰਾਜਸਥਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ 32ਵਾਂ ਮੈਚ ਅੱਜ ਯਾਨੀ ਬੁੱਧਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੈ।  ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਸਾਹਮਣੇ 189 ਦੌੜਾਂ ਦਾ ਟੀਚਾ ਰੱਖਿਆ ਹੈ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਤੀਜੇ ਓਵਰ ਵਿੱਚ ਹੀ, ਜੋਫਰਾ ਆਰਚਰ ਨੇ ਮੈਕਗੁਰਕ ਨੂੰ ਪੈਵੇਲੀਅਨ ਭੇਜ ਦਿੱਤਾ। ਉਸਦੇ ਬੱਲੇ ਤੋਂ ਸਿਰਫ਼ 9 ਦੌੜਾਂ ਹੀ ਆਈਆਂ। ਇਸ ਤੋਂ ਬਾਅਦ ਅਗਲੇ ਹੀ ਓਵਰ ਵਿੱਚ ਕਰੁਣ ਨਾਇਰ ਰਨ ਆਊਟ ਹੋ ਗਏ। ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਹਾਲਾਂਕਿ, ਇਸ ਤੋਂ ਬਾਅਦ ਕੇਐੱਲ ਰਾਹੁਲ ਅਤੇ ਅਭਿਸ਼ੇਕ ਪੋਰੇਲ ਨੇ ਦਿੱਲੀ ਦੀ ਕਮਾਨ ਸੰਭਾਲੀ ਅਤੇ ਇੱਕ ਚੰਗੀ ਸਾਂਝੇਦਾਰੀ ਕੀਤੀ। ਪਰ 13ਵੇਂ ਓਵਰ ਵਿੱਚ, ਜੋਫਰਾ ਆਰਚਰ ਨੇ ਕੇਐੱਲ ਰਾਹੁਲ ਦੀ ਵਿਕਟ ਲਈ। ਰਾਹੁਲ ਨੇ 38 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਗਲੇ ਹੀ ਓਵਰ ਵਿੱਚ ਅਭਿਸ਼ੇਕ ਪੋਰੇਲ ਵੀ ਆਊਟ ਹੋ ਗਿਆ। ਇਸ ਤੋਂ ਬਾਅਦ 17ਵੇਂ ਓਵਰ ਵਿੱਚ ਅਕਸ਼ਰ ਪਟੇਲ ਵੀ ਆਊਟ ਹੋ ਗਿਆ, ਉਸਦੇ ਬੱਲੇ ਤੋਂ 34 ਦੌੜਾਂ ਆਈਆਂ। ਇਸ ਤੋਂ ਬਾਅਦ ਸਟੱਬਸ ਅਤੇ ਆਸ਼ੂਤੋਸ਼ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਦਿੱਲੀ ਨੇ ਰਾਜਸਥਾਨ ਨੂੰ ਜਿੱਤ ਲਈ 189 ਦੌੜਾਂ ਦਾ ਟੀਚਾ ਦਿੱਤਾ ਹੈ।


author

Rakesh

Content Editor

Related News