RCB ਨੇ 17 ਸਾਲਾਂ ਬਾਅਦ ਫਤਹਿ ਕੀਤਾ ਚੇਪਾਕ ਦਾ ਕਿਲ੍ਹਾ, ਇਕਤਰਫਾ ਮੈਚ ''ਚ CSK ਨੂੰ ਹਰਾਇਆ
Friday, Mar 28, 2025 - 11:22 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ ਮੈਚ ਨੰਬਰ-9 ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਰਾਇਲ ਚੈਲੇਂਜਰਜ਼ ਬੰਗਲੌਰ (RCB) ਨਾਲ ਹੋਇਆ। ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ (ਚੇਪਾਕ) ਵਿਖੇ ਖੇਡੇ ਗਏ ਇਸ ਮੈਚ ਵਿੱਚ RCB ਨੇ 50 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। RCB ਨੇ 17 ਸਾਲਾਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਉਸਦੇ ਘਰੇਲੂ ਮੈਦਾਨ ਚੇਪਾਕ ਵਿੱਚ ਹਰਾਇਆ ਹੈ। RCB ਨੇ ਇਸ ਤੋਂ ਪਹਿਲਾਂ ਆਈਪੀਐਲ ਦੇ ਪਹਿਲੇ ਸੀਜ਼ਨ (2008) ਵਿੱਚ ਇਸ ਮੈਦਾਨ 'ਤੇ CSK ਨੂੰ ਹਰਾਇਆ ਸੀ।