IPL 2025 : ਹਾਰ ਦੇ ਨਾਲ ਚੇਨਈ ਨੇ ਸੀਜ਼ਨ ਦਾ ਤੀਜਾ ਮੈਚ ਗੁਆਇਆ, ਦਿੱਲੀ ਦੀ ਵਿਨਿੰਗ ਹੈਟ੍ਰਿਕ

Saturday, Apr 05, 2025 - 07:22 PM (IST)

IPL 2025 : ਹਾਰ ਦੇ ਨਾਲ ਚੇਨਈ ਨੇ ਸੀਜ਼ਨ ਦਾ ਤੀਜਾ ਮੈਚ ਗੁਆਇਆ, ਦਿੱਲੀ ਦੀ ਵਿਨਿੰਗ ਹੈਟ੍ਰਿਕ

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਆਈਪੀਐਲ 2025 ਦਾ 17ਵਾਂ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਦਿੱਲੀ ਨੇ ਚੇਨਈ ਨੂੰ 25 ਦੌੜਾਂ ਨਾਲ ਹਰਾਇਆ। ਇਸ ਹਾਰ ਨਾਲ ਚੇਨਈ ਨੇ ਸੀਜ਼ਨ ਦਾ ਤੀਜਾ ਮੈਚ ਗੁਆਇਆ ਹੈ ਜਦਕਿ ਦਿੱਲੀ ਦੀ ਇਹ ਜਿੱਤ ਸੀਜ਼ਨ 'ਚ ਵਿਨਿੰਗ ਹੈਟ੍ਰਿਕ ਹੈ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਕੇਐੱਲ ਰਾਹੁਲ ਦੇ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ ਤੇ ਚੇਨਈ ਨੂੰ 184 ਦੌੜਾਂ ਦਾ ਟੀਚਾ ਦਿੱਤਾ। ਦਿੱਲੀ ਲਈ ਰਾਹੁਲ ਨੇ ਸ਼ਾਨਦਾਰ 77 ਦੌੜਾਂ, ਅਭਿਸ਼ੇਕ ਪੋਰੇਲ ਨੇ 33 ਦੌੜਾਂ, ਟ੍ਰਿਸਟਨ ਸਟੱਬਸ ਨੇ 22 ਦੌੜਾਂ, ਅਕਸ਼ਰ ਪਟੇਲ ਨੇ 21 ਦੌੜਾਂ ਤੇ ਸਮੀਰ ਰਿਜ਼ਵੀ ਨੇ 20  ਦੌੜਾਂ ਬਣਾਈਆਂ। ਚੇਨਈ ਲਈ ਖਲੀਲ ਅਹਿਮਦ ਨੇ 2, ਰਵਿੰਦਰ ਜਡੇਜਾ ਨੇ 1, ਨੂਰ ਅਹਿਮਦ ਨੇ 1 ਤੇ ਮਥੀਸ਼ਾ ਪਥਿਰਾਨਾ ਨੇ 1 ਵਿਕਟਾਂ ਲਈਆਂ।  

ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ 20 ਓਵਰਾਂ 'ਚ 5 ਵਿਕਟਾਂ ਗੁਆ ਕੇ 158 ਦੌੜਾਂ ਹੀ ਬਣਾ ਸਕੀ ਤੇ 25 ਦੌੜਾਂ ਨਾਲ ਮੈਚ ਹਾਰ ਗਈ। ਚੇਨਈ ਲਈ ਵਿਜੇ ਸ਼ੰਕਰ ਨੇ 69 ਦੌੜਾਂ, ਐੱਮ. ਐੱਸ. ਧੋਨੀ ਨੇ 30 ਦੌੜਾਂ, ਸ਼ਿਵਮ ਦੂਬੇ ਨੇ 18 ਦੌੜਾਂ ਤੇ ਡੇਵੌਨ ਕੌਨਵੇ 13 ਦੌੜਾਂ ਬਣਾਈਆਂ। ਦਿੱਲੀ ਲਈ ਵਿਪਰਾਜ ਨਿਗਮ ਨੇ 2, ਮਿਸ਼ੇਲ ਸਟਾਰਕ ਨੇ 1, ਮੁਕੇਸ਼ ਕੁਮਾਰ ਨੇ 1 ਤੇ ਅਕਸ਼ਰ ਪਟੇਲ ਨੇ 1 ਵਿਕਟਾਂ ਲਈਆਂ।

ਪਿੱਚ ਰਿਪੋਰਟ

ਮੈਚ ਦੇ ਦੁਪਹਿਰ 'ਚ ਸ਼ੁਰੂ ਹੋਣ ਨਾਲ ਸਪਿਨ ਦਾ ਮਹੱਤਵ ਹੋਰ ਵਧ ਜਾਵੇਗਾ। ਪਿਛਲੇ ਦੋ ਮੈਚਾਂ ਦੀਆਂ ਪਿੱਚਾਂ ਆਮ ਤੌਰ 'ਤੇ ਨੀਵੀਆਂ ਅਤੇ ਹੌਲੀ ਰਹੀਆਂ ਹਨ, ਪਰ ਇੱਥੇ ਖੇਡੇ ਗਏ ਦੋਵੇਂ ਮੈਚਾਂ ਵਿੱਚ ਤੇਜ਼ ਗੇਂਦਬਾਜ਼ਾਂ ਲਈ ਵਾਧੂ ਉਛਾਲ ਵੀ ਪ੍ਰਦਾਨ ਕੀਤਾ ਹੈ। ਹਾਲਾਂਕਿ ਦੁਪਹਿਰ ਨੂੰ ਸ਼ੁਰੂ ਕਰਨ ਨਾਲ ਇਹ ਸੀਮਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਰਿਟਾਇਰਡ ਆਊਟ ਤੇ ਰਿਟਾਇਰਡ ਹਰਟ 'ਚ ਕੀ ਫਰਕ ਹੈ? ਇਕ ਕਲਿੱਕ 'ਚ ਸਮਝੋ ਪੂਰੀ ਜਾਣਕਾਰੀ

ਮੌਸਮ

ਸ਼ਨੀਵਾਰ ਨੂੰ ਚੇਨਈ ਵਿੱਚ ਮੌਸਮ ਨਮੀ ਵਾਲਾ ਅਤੇ ਗਰਮ ਰਹੇਗਾ ਅਤੇ ਨਮੀ ਦਾ ਪੱਧਰ 60 ਪ੍ਰਤੀਸ਼ਤ ਤੋਂ ਉੱਪਰ ਰਹੇਗਾ। ਤਾਮਿਲਨਾਡੂ ਦੀ ਰਾਜਧਾਨੀ ਵਿੱਚ ਦੁਪਹਿਰ ਵੇਲੇ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ, ਪਰ ਗਰਮੀ ਬਹੁਤ ਜ਼ਿਆਦਾ ਮਹਿਸੂਸ ਕੀਤੀ ਜਾਵੇਗੀ।

ਪਲੇਇੰਗ 11

ਚੇਨਈ ਸੁਪਰ ਕਿੰਗਜ਼ : ਰਚਿਨ ਰਵਿੰਦਰ, ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ (ਕਪਤਾਨ), ਵਿਜੇ ਸ਼ੰਕਰ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਨੂਰ ਅਹਿਮਦ, ਮੁਕੇਸ਼ ਚੌਧਰੀ, ਖਲੀਲ ਅਹਿਮਦ, ਮਥੀਸ਼ਾ ਪਥੀਰਾਨਾ

ਦਿੱਲੀ ਕੈਪੀਟਲਜ਼: ਜੇਕ ਫਰੇਜ਼ਰ-ਮੈਕਗੁਰਕ, ਕੇਐਲ ਰਾਹੁਲ (ਵਿਕਟਕੀਪਰ), ਅਭਿਸ਼ੇਕ ਪੋਰੇਲ, ਟ੍ਰਿਸਟਨ ਸਟੱਬਸ, ਸਮੀਰ ਰਿਜ਼ਵੀ, ਅਕਸ਼ਰ ਪਟੇਲ (ਕਪਤਾਨ), ਆਸ਼ੂਤੋਸ਼ ਸ਼ਰਮਾ, ਵਿਪ੍ਰਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਮੋਹਿਤ ਸ਼ਰਮਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News