ਵਿਰਾਟ-ਗਿੱਲ ਨਹੀਂ ਸਗੋਂ ਇਹ 3 ਭਾਰਤੀ ਬੱਲੇਬਾਜ਼ ਹਨ ਔਰੇਂਜ ਕੈਪ ਦੇ ਦਾਅਵੇਦਾਰ!
Wednesday, Apr 02, 2025 - 07:29 PM (IST)

ਵੈਬ ਡੈਸਕ: ਆਈਪੀਐਲ 2025 'ਚ ਹੁਣ ਤੱਕ 13 ਮੈਚ ਖੇਡੇ ਗਏ ਹਨ, ਅਤੇ ਸਾਰੀਆਂ ਟੀਮਾਂ ਨੇ ਘੱਟੋ-ਘੱਟ 2 ਮੈਚ ਖੇਡੇ ਹਨ। ਪੁਆਇੰਟ ਟੇਬਲ ਹੌਲੀ-ਹੌਲੀ ਬਣ ਰਿਹਾ ਹੈ ਅਤੇ ਔਰੇਂਜ ਕੈਪ ਦੀ ਦੌੜ ਵੀ ਦਿਲਚਸਪ ਹੋ ਗਈ ਹੈ। ਇਸ ਵਾਰ, ਵਿਰਾਟ ਕੋਹਲੀ ਜਾਂ ਸ਼ੁਭਮਨ ਗਿੱਲ ਵਰਗੇ ਵੱਡੇ ਨਾਮ ਨਹੀਂ, ਸਗੋਂ ਤਿੰਨ ਨਵੇਂ ਭਾਰਤੀ ਬੱਲੇਬਾਜ਼ ਬਹੁਤ ਦੌੜਾਂ ਬਣਾ ਰਹੇ ਹਨ।
1. ਸਾਈ ਸੁਦਰਸ਼ਨ (ਗੁਜਰਾਤ ਟਾਇਟਨਸ)
ਗੁਜਰਾਤ ਟਾਈਟਨਸ ਦਾ ਸਾਈ ਸੁਦਰਸ਼ਨ ਸ਼ਾਨਦਾਰ ਫਾਰਮ 'ਚ ਹੈ। ਉਸਨੇ 2 ਪਾਰੀਆਂ 'ਚ 68.50 ਦੀ ਔਸਤ ਨਾਲ 137 ਦੌੜਾਂ ਬਣਾਈਆਂ ਹਨ ਅਤੇ ਦੋਵਾਂ ਮੈਚਾਂ 'ਚ ਅਰਧ ਸੈਂਕੜੇ ਲਗਾਏ ਹਨ। ਉਹ ਔਰੇਂਜ ਕੈਪ ਸੂਚੀ 'ਚ ਤੀਜੇ ਨੰਬਰ 'ਤੇ ਹੈ।
2. ਸ਼੍ਰੇਅਸ ਅਈਅਰ (ਪੰਜਾਬ ਕਿੰਗਜ਼)
ਸ਼੍ਰੇਅਸ ਅਈਅਰ ਆਈਪੀਐਲ 2025 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਹੈ। ਉਸਨੇ 2 ਮੈਚਾਂ 'ਚ 149 ਦੌੜਾਂ ਬਣਾਈਆਂ ਅਤੇ ਦੋਵੇਂ ਵਾਰ ਅਜੇਤੂ ਵਾਪਸ ਪਰਤਿਆ। ਉਹ ਔਰੇਂਜ ਕੈਪ ਦੀ ਦੌੜ 'ਚ ਦੂਜੇ ਸਥਾਨ 'ਤੇ ਹੈ।
3. ਰਿਤੂਰਾਜ ਗਾਇਕਵਾੜ (ਚੇਨਈ ਸੁਪਰ ਕਿੰਗਜ਼)
ਸੀਐਸਕੇ ਦੇ ਕਪਤਾਨ ਰਿਤੁਰਾਜ ਗਾਇਕਵਾੜ ਨੇ 3 ਮੈਚਾਂ 'ਚ 116 ਦੌੜਾਂ ਬਣਾਈਆਂ ਹਨ, ਜਿਸ 'ਚ 2 ਅਰਧ ਸੈਂਕੜੇ ਸ਼ਾਮਲ ਹਨ। ਉਸਦੀ ਫਾਰਮ ਸ਼ਾਨਦਾਰ ਰਹੀ ਹੈ, ਅਤੇ ਉਹ ਟੀਮ ਦੀ ਮਜ਼ਬੂਤੀ ਨਾਲ ਅਗਵਾਈ ਕਰ ਰਿਹਾ ਹੈ।