ਪੰਜਾਬ ਨੂੰ ਹਰਾ ਕੇ ਚੇਨੱਈ ਦੀ ਪੁਆਇੰਟ ਟੇਬਲ ’ਚ ਵੱਡੀ ਪੁਲਾਂਘ, ਜਾਣੋ ਹੋਰਨਾਂ ਟੀਮਾਂ ਦਾ ਹਾਲ
Saturday, Apr 17, 2021 - 12:54 PM (IST)
ਸਪੋਰਟਸ ਡੈਸਕ— ਪੰਜਾਬ ਕਿੰਗਜ਼ ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 8ਵੇਂ ਮੈਚ ’ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ) ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 6 ਵਿਕਟਾਂ ਨਾਲ ਮੈਚ ਆਪਣੇ ਨਾਂ ਕੀਤਾ। ਇਸ ਜਿੱਤ ਦੇ ਨਾਲ ਹੀ ਚੇਨੱਈ ਪੁਆਇੰਟ ਟੇਬਲ ’ਚ ਵੱਡੀ ਪੁਲਾਂਘ ਨਾਲ 8ਵੇਂ ਤੋਂ ਸਿੱਧੇ ਦੂਜੇ ਸਥਾਨ ’ਤੇ ਆ ਗਈ ਹੈ। ਇਸ ਜਿੱਤ ਦੇ ਨਾਲ ਚੇਨੱਈ ਦੇ ਦੋ ਮੈਚਾਂ ’ਚ ਇਕ ਜਿੱਤ ਤੇ ਇਕ ਹਾਰ ਦੇ ਨਾਲ 2 ਅੰਕ ਹੋ ਗਏ ਹਨ। ਦੂਜੇ ਪਾਸੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) 4 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : 'ਪਿਤਾ ਦੇ ਪੈਸੇ ਬਰਬਾਦ ਕਰ ਰਹੀ ਹੈ', ਕੁਮੈਂਟ ਵੇਖ ਭੜਕੀ ਸਾਰਾ ਤੇਂਦੁਲਕਰ ਨੇ ਯੂਜ਼ਰ ਨੂੰ ਦਿੱਤਾ ਕਰਾਰਾ ਜਵਾਬ
ਪੰਜਾਬ ਨੂੰ ਇਸ ਹਾਰ ਨਾਲ ਕਰਾਰਾ ਝਟਕਾ ਲੱਗਾ ਹੈ ਤੇ ਕੱਲ ਤਕ ਪੁਆਇੰਟ ਟੇਬਲ ’ਚ ਤੀਜੇ ਸਥਾਨ ’ਤੇ ਮੌਜੂਦ ਇਹ ਟੀਮ ਹੁਣ 7ਵੇਂ ਨੰਬਰ ’ਤੇ ਆ ਗਈ ਹੈ। ਤੀਜੇ ਤੇ ਚੌਥੇ ਸਥਾਨ ’ਤੇ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਹਨ ਜਿਨ੍ਹਾਂ ਦੇ 2-2 ਅੰਕ ਹਨ। ਇਸ ਤੋਂ ਇਲਾਵਾ ਰਾਜਸਥਾਨ ਰਾਇਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵੀ 2-2 ਅੰਕ ਹੀ ਹਨ ਪਰ ਨੈੱਟ ਰਨ ਰੇਟ ਕਾਰਨ ਇਹ ਦੋਵੇਂ ਟੀਮਾਂ ਕ੍ਰਮਵਾਰ ਪੰਜਵੇਂ ਤੇ ਛੇਵੇਂ ਸਥਾਨ ’ਤੇ ਹਨ। ਆਖ਼ਰੀ ਸਥਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ ਹੈ ਜਿਸ ਨੇ ਅਜੇ ਤਕ ਇਕ ਵੀ ਮੈਚ ਨਹੀਂ ਜਿੱਤਿਆ ਹੈ ਤੇ ਸਿਫ਼ਰ ਦੇ ਅੰਕ ਨਾਲ 8ਵੇਂ ਨੰਬਰ ’ਤੇ ਹੈ।
ਆਰੇਂਜ ਕੈਪ
ਆਰੇਂਜ ਕੈਪ 137 ਦੌੜਾਂ ਦੇ ਨਾਲ ਕੋਲਕਾਤਾ ਨਾਈਟ ਰਾਈਡਰਜ਼ ਦੇ ਨਿਤੀਸ਼ ਰਾਣਾ ਦੇ ਕੋਲ ਹੀ ਹੈ। ਜਦਕਿ ਦੂਜੇ ਨੰਬਰ ’ਤੇ ਰਾਜਸਥਾਨ ਰਾਇਲਜ਼ ਦੇ ਸੰਜੂ ਸੈਮਸਨ ਬਰਕਰਾਰ ਹਨ ਜਿਨ੍ਹਾਂ ਦੀਆਂ 123 ਦੌੜਾਂ ਹਨ। ਤੀਜੇ ਤੇ ਚੌਥੇ ਸਥਾਨ ’ਤੇ ਵੀ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਮਨੀਸ਼ ਪਾਂਡੇ 99 ਦੌੜਾਂ ਦੇ ਨਾਲ ਤੀਜੇ ਤੇ ਗਲੇਨ ਮੈਕਸਵੇਲ 98 ਦੌੜਾਂ ਦੇ ਨਾਲ ਚੌਥੇ ਸਥਾਨ ’ਤੇ ਹੈ। ਹਾਲਾਂਕਿ ਪੰਜਵੇਂ ਨੰਬਰ ਨੂੰ ਲੈ ਕੇ ਬਦਲਾਅ ਹੋਇਆ ਹੈ ਤੇ ਕੇ. ਐੱਲ. ਰਾਹੁਲ ਦੀ 5 ’ਚ ਇਕ ਵਾਰ ਫਿਰ ਵਾਪਸੀ ਹੋਈ ਹੈ। ਉਹ 96 ਦੌੜਾਂ ਦੇ ਨਾਲ ਸ਼ਿਖਰ ਧਵਨ (94) ਨੂੰ ਪਿੱਛੇ ਛੱਡਦੇ ਹੋਏ ਪੰਜਵੇਂ ਸਥਾਨ ’ਤੇ ਆ ਗਏ ਹਨ।
ਇਹ ਵੀ ਪੜ੍ਹੋ : SRH ਤੇ MI ਵਿਚਾਲੇ ਮੁਕਾਬਲਾ ਅੱਜ, ਜਾਣੋ ਟੀਮਾਂ ਦੀ ਸਥਿਤੀ, ਪਿੱਚ ਤੇ ਪਲੇਇੰਗ XI ਬਾਰੇ
ਪਰਪਲ ਕੈਪ
ਪਰਪਲ ਕੈਪ ਲਿਸਟ ’ਚ ਵੀ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਆਰ. ਸੀ. ਬੀ. ਦੇ ਹਰਸ਼ਲ ਪਟੇਲ 7 ਵਿਕਟਾਂ ਦੇ ਨਾਲ ਪਰਪਲ ਕੈਪ ਸਾਂਭੇ ਹੋਏ ਹਨ। ਜਦਕਿ ਆਂਦਰੇ ਰਸਲ 6 ਵਿਕਟਾਂ ਦੇ ਨਾਲ ਦੂਜੇ ਸਥਾਨ ’ਤੇ ਮੌਜੂਦ ਹਨ। ਤੀਜੇ ਨੰਬਰ ’ਤੇ ਦਿੱਲੀ ਕੈਪੀਟਲਸ ਦੇ ਆਵੇਸ਼ ਖ਼ਾਨ ਹਨ ਜਿਨ੍ਹਾਂ ਦੀਆਂ ਕੁਲ 5 ਵਿਕਟਾਂ ਹਨ। ਚੌਥੇ ਤੇ ਪੰਜਵੇਂ ਸਥਾਨ ’ਤੇ ਰਾਸ਼ਿਦ ਖ਼ਾਨ ਤੇ ਕ੍ਰਿਸ ਵੋਕਸ ਹਨ ਜਿਨ੍ਹਾਂ ਦੀਆਂ 4-4 ਵਿਕਟਾਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।