ਭਾਰਤੀ ਮਹਿਲਾ ਹਾਕੀ ਟੀਮ ਕੈਂਪ 'ਚ ਧਿਆਨ ਰਫਤਾਰ ਅਤੇ ਚੁਸਤੀ ਫੁਰਤੀ 'ਤੇ

02/15/2018 1:36:53 PM

ਨਵੀਂ ਦਿੱਲੀ (ਬਿਊਰੋ)— ਹਾਕੀ ਇੰਡੀਆ ਨੇ ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਰਾਸ਼ਟਰੀ ਕੈਂਪ ਲਈ 34 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ, ਜਿਸ ਵਿਚ ਮੁੱਖ ਕੋਚ ਹਰਿੰਦਰ ਸਿੰਘ ਨੇ ਰਫਤਾਰ ਅਤੇ ਚੁਸਤੀ ਫੁਰਤੀ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਹਰਿੰਦਰ ਨੇ ਕੈਂਪ ਤੋਂ ਪਹਿਲਾਂ ਕਿਹਾ, ''2018 ਬਹੁਤ ਹੀ ਅਹਿਮ ਸਾਲ ਹੈ, ਕਿਉਂਕਿ ਇਸ ਵਿਚ ਕਾਫ਼ੀ ਵੱਡੀਆਂ ਪ੍ਰਤੀਯੋਗਤਾਵਾਂ ਆਯੋਜਤ ਹੋਣਗੀਆਂ, ਇਸ ਲਈ ਟੀਮ ਦਾ ਫਿੱਟ ਰਹਿਣਾ ਅਤੇ ਸੱਟਾਂ ਤੋਂ ਆਜ਼ਾਦ ਹੋਣਾ ਜਰੂਰੀ ਹੈ, ਪਰ ਨਾਲ ਹੀ ਖਿਡਾਰੀਆਂ ਦੇ ਚੁਸਤ ਹੋਣ ਦੇ ਨਾਲ ਤੇਜ਼ ਹੋਣਾ ਵੀ ਜ਼ਰੂਰੀ ਹੈ।'' ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਿਲਾ ਖਿਡਾਰਨਾਂ ਦਾ ਯੋ-ਯੋ ਟੈਸਟ ਵੀ ਹੋਇਆ ਸੀ।

ਉਨ੍ਹਾਂ ਨੇ ਨਾਲ ਹੀ ਕਿਹਾ, ''ਇਸਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਕਈ ਸੈਸ਼ਨ ਹੋਣਗੇ, ਤਾਂ ਕਿ ਅਸੀਂ ਖਿਡਾਰੀਆਂ ਦੀ ਅਗਵਾਈ ਕਰ ਸਕਣ ਅਤੇ ਉਨ੍ਹਾਂ ਨੂੰ ਸਿੱਖਿਅਤ ਕਰੀਏ ਕਿ ਵੱਡੇ ਟੂਰਨਮੈਂਟ ਵਿਚ ਟੀਚਾ ਹਾਸਲ ਕਰਨ ਲਈ ਫਿਟਨੈੱਸ ਦੀ ਕੀ ਮਹੱਤਤਾ ਹੈ।'' ਭਾਰਤੀ ਮਹਿਲਾ ਹਾਕੀ ਟੀਮ ਨੇ 2017 ਦਾ ਅੰਤ ਜਾਪਾਨ ਵਿਚ ਏਸ਼ੀਆ ਕੱਪ ਜਿੱਤ ਕੇ ਕੀਤਾ ਸੀ, ਉਹ ਬੈਂਗਲੁਰੂ ਵਿਚ ਭਾਰਤੀ ਖੇਡ ਅਥਾਰਟੀ ਵਿਚ ਕੈਂਪ ਵਿਚ ਰਿਪੋਰਟ ਕਰਨਗੀਆਂ।

ਉਨ੍ਹਾਂ ਨੇ ਕਿਹਾ, ''5ਵੀਂ ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਕੋਰੀਆ ਵਿਚ ਹੋਵੇਗੀ, ਇਸ ਲਈ ਉਸ ਦੇਸ਼ ਦੇ ਹਾਲਾਤ ਵਿਚ ਖੇਡਣ ਦਾ ਆਦਿ ਹੋਣਾ ਵਧੀਆ ਹੈ। ਨਾਲ ਹੀ ਵੱਡੇ ਟੂਰਨਮੈਂਟ ਤੋਂ ਪਹਿਲਾਂ ਘਰੇਲੂ ਟੀਮ ਖਿਲਾਫ ਖੇਡਣਾ ਹਮੇਸ਼ਾ ਹੀ ਵਧੀਆ ਹੁੰਦਾ ਹੈ।''

ਚੁਣੇ ਹੋਏ ਖਿਡਾਰੀ
ਗੋਲਕੀਪਰ-
ਸਵਿਤਾ, ਰਜਨੀ ਇਤੀਮਾਰਪੁ, ਸਵਾਤੀ।
ਡਿਫੇਂਡਰ- ਦੀਪ ਗਰੇਸ ਅਕਾ, ਪੀ ਸੁਸ਼ਿਲਾ ਚਾਨੂ, ਸੁਨੀਤਾ ਲਕੜਾ, ਗੁਰਜੀਤ ਕੌਰ, ਐੱਚ.ਐੱਲ. ਰੂਆਤ ਫੇਲੀ, ਨਵਦੀਪ ਕੌਰ, ਰਸ਼ਮਿਤਾ ਮਿੰਜ, ਨੀਲੂ ਦਾਦਿਆ।
ਮਿਡਫੀਲਡਰ- ਨਮਿਤਾ ਟੋਪੋ, ਨਿੱਕੀ ਪ੍ਰਧਾਨ, ਦੀਪਿਕਾ, ਕ੍ਰਿਸ਼ਮਾ ਯਾਦਵ, ਰੇਣੁਕਾ ਯਾਦਵ, ਨਵਜੋਤ ਕੌਰ, ਮੋਨੀਕਾ, ਲਿਲਿਮਾ ਮਿੰਜ, ਨੇਹਾ ਗੋਇਲ, ਉਦਿਤਾ, ਏ ਲਿਲੀ ਚਾਨੂ, ਨਿਲਾਂਜਲੀ ਰਾਏ, ਸੁਮਨ ਦੇਵੀ ਥੌਡਮ।
ਫਾਰਵਰਡ- ਰਾਣੀ, ਵੰਦਨਾ ਕਟਾਰਿਆ, ਪ੍ਰੀਤੀ ਦੁਬੇ, ਰੀਨਾ ਖੋਖਰ, ਅਨੂਪਾ ਬਾਰਲਾ, ਸੋਨੀਕਾ,  ਲਾਲਰੇਮਸਿਆਮੀ, ਪੂਨਮ ਰਾਣੀ, ਨਵਨੀਤ ਕੌਰ, ਨਵਪ੍ਰੀਤ ਕੌਰ।