ਭਾਰਤੀ ਮਹਿਲਾਵਾਂ ਨੇ ਇੰਗਲੈਂਡ ਖਿਲਾਫ ਲਾਰਡਸ ਟੈਸਟ 'ਚ 270 ਦੌੜਾਂ ਨਾਲ ਦਰਜ ਕੀਤੀ ਇਤਿਹਾਸਕ ਜਿੱਤ

Monday, Jul 13, 2026 - 05:36 PM (IST)

ਭਾਰਤੀ ਮਹਿਲਾਵਾਂ ਨੇ ਇੰਗਲੈਂਡ ਖਿਲਾਫ ਲਾਰਡਸ ਟੈਸਟ 'ਚ 270 ਦੌੜਾਂ ਨਾਲ ਦਰਜ ਕੀਤੀ ਇਤਿਹਾਸਕ ਜਿੱਤ

ਸਪੋਰਟਸ ਡੈਸਕ- ਟੀਮ ਇੰਡੀਆ ਨੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਵਿਰੁੱਧ ਲਾਰਡਜ਼ ਵਿਖੇ ਖੇਡੇ ਗਏ ਇੱਕੋ-ਇੱਕ ਟੈਸਟ ਮੈਚ 'ਚ ਜਿੱਤ ਹਾਸਲ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਦੋਵਾਂ ਟੀਮਾਂ ਨੇ ਲਾਰਡਜ਼ ਵਿਖੇ ਟੈਸਟ ਮੈਚ ਖੇਡਿਆ ਸੀ, ਅਤੇ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਉਨ੍ਹਾਂ ਦੇ ਉਨ੍ਹਾਂ ਦੇ ਹੀ ਮੈਦਾਨ ਵਿੱਚ ਹਰਾਇਆ। ਭਾਰਤ ਨੇ ਇੰਗਲੈਂਡ ਲਈ 456 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ, ਜਿਸਨੂੰ ਅੰਗਰੇਜ਼ੀ ਟੀਮ ਪ੍ਰਾਪਤ ਨਹੀਂ ਕਰ ਸਕੀ।

ਇਹ ਪਹਿਲਾ ਮੌਕਾ ਸੀ ਜਦੋਂ ਮਹਿਲਾ ਟੀਮ ਇਸ ਮੈਦਾਨ 'ਤੇ ਟੈਸਟ ਮੈਚ ਖੇਡ ਰਹੀ ਸੀ, ਜਿਸਨੂੰ ਭਾਰਤ ਨੇ ਜਿੱਤਿਆ। ਪੁਰਸ਼ ਟੀਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਰਡਜ਼ ਵਿਖੇ ਤਿੰਨ ਟੈਸਟ ਮੈਚ ਜਿੱਤੇ ਹਨ, ਜਿਨ੍ਹਾਂ ਵਿੱਚ 1986, 2014 ਅਤੇ 2021 ਸ਼ਾਮਲ ਹਨ। ਹਾਲਾਂਕਿ, ਮਹਿਲਾ ਟੀਮ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਇਹ ਉਪਲਬਧੀ ਹਾਸਲ ਕੀਤੀ। ਭਾਰਤ ਨੇ ਇਹ ਮੈਚ 270 ਦੌੜਾਂ ਨਾਲ ਜਿੱਤਿਆ। 
 


author

Tarsem Singh

Content Editor

Related News