ਭਾਰਤੀ ਮਹਿਲਾ ਹਾਕੀ ਟੀਮ ਆਸਟ੍ਰੇਲੀਆ ‘ਏ’ ਹੱਥੋਂ 3-5 ਨਾਲ ਹਾਰੀ

Sunday, Apr 27, 2025 - 05:10 PM (IST)

ਭਾਰਤੀ ਮਹਿਲਾ ਹਾਕੀ ਟੀਮ ਆਸਟ੍ਰੇਲੀਆ ‘ਏ’ ਹੱਥੋਂ 3-5 ਨਾਲ ਹਾਰੀ

ਪਰਥ–ਭਾਰਤੀ ਮਹਿਲਾ ਹਾਕੀ ਟੀਮ ਨੂੰ ਆਸਟ੍ਰੇਲੀਆ ਦੌਰੇ ’ਤੇ ਸ਼ਨੀਵਾਰ ਨੂੰ ਆਪਣੇ ਪਹਿਲੇ ਮੈਚ ਵਿਚ ਦਮਦਾਰ ਖੇਡ ਦਿਖਾਉਣ ਦੇ ਬਾਵਜੂਦ ਆਸਟ੍ਰੇਲੀਆ-ਏ ਵਿਰੁੱਧ 3-5 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਸ਼ੁਰੂਆਤੀ ਕੁਆਰਟਰ ਵਿਚ ਹੀ 0-3 ਨਾਲ ਪਿਛੜ ਗਿਆ ਸੀ। ਟੀਮ ਨੇ ਇਸ ਤੋਂ ਬਾਅਦ ਆਸਟ੍ਰੇਲੀਆ-ਏ ਨੂੰ ਸਖਤ ਟੱਕਰ ਦਿੱਤੀ ਪਰ ਦੋ ਗੋਲਾਂ ਨਾਲ ਪਿੱਛੇ ਰਹਿ ਗਈ।

ਭਾਰਤ ਵੱਲੋਂ ਮਹਿਮਾ ਟੇਟੇ (27ਵੇਂ ਮਿੰਟ), ਨਵਨੀਤ ਕੌਰ (45ਵੇਂ ਮਿੰਟ) ਤੇ ਲਾਲਰੇਮਸਿਆਮੀ (50ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਨੇਸਾ ਫਲਿਨ (ਤੀਜੇ), ਓਲੀਵੀਆ ਡਾਓਨਸ (9ਵੇਂ ਮਿੰਟ), ਰੂਬੀ ਹੈਰਿਸ (11ਵੇਂ ਮਿੰਟ), ਟੈਟਮ ਸਟੀਵਰਟ (21ਵੇਂ ਮਿੰਟ) ਤੇ ਕੇਂਡ੍ਰਾ ਫਿਟਜ਼ਪੈਟ੍ਰਿਕ (44ਵੇਂ ਮਿੰਟ) ਨੇ ਪਰਥ ਹਾਕੀ ਸਟੇਡੀਅਮ ਵਿਚ ਆਸਟ੍ਰੇਲੀਆ-ਏ ਲਈ ਗੋਲ ਕੀਤੇ।


author

Tarsem Singh

Content Editor

Related News