ਸਾਡੀ ਅੰਡਰ-19 ਟੀਮ ਪਾਕਿਸਤਾਨ ਖਿਲਾਫ ਚੰਗਾ ਪ੍ਰਦਰਸ਼ਨ ਕਰੇਗੀ : ਜ਼ਹੀਰ ਖਾਨ

02/04/2020 11:38:46 AM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਉਮੀਦ ਜਤਾਈ ਕਿ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੁਰਾਣੇ ਵਿਰੋਧੀ ਪਾਕਿਸਤਾਨ ਖਿਲਾਫ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ। ਜ਼ਹੀਰ ਨੇ ਕਿਹਾ, ''ਅੰਡਰ-19 ਟੀਮ ਦੇ ਸਾਡੇ ਖਿਡਾਰੀ ਚੰਗਾ ਖੇਡ ਰਹੇ ਹਨ। ਉਨ੍ਹਾਂ ਨੂੰ ਕੁਝ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਨ੍ਹਾਂ ਨੇ ਚੰਗੀ ਵਾਪਸੀ ਕੀਤੀ।''PunjabKesari
ਜ਼ਹੀਰ ਨੇ ਇੱਥੇ ਨੈਸ਼ਨਲ ਕ੍ਰਿਕਟ ਕਲੱਬ 'ਚ ਕਿਹਾ, '' ਜਦੋਂ ਤੁਸੀਂ ਭਾਰਤ-ਪਾਕਿਸਤਾਨ ਦੀ ਗੱਲ ਕਰਦੇ ਹੋ ਤਾਂ ਹਮੇਸ਼ਾ ਪੂਰੇ ਮੁਕਾਬਲੇ ਤੋਂ ਜ਼ਿਆਦਾ ਬੇਸਬਰੀ ਉਸ ਮੈਚ ਦੀ ਰਹਿੰਦੀ ਹੈ। ਮੈਂ ਇਸ ਗੱਲ ਨੂੰ ਲੈ ਕੇ ਅਸ਼ਵਸਤ ਹਾਂ ਕਿ ਸਾਡੇ ਖਿਡਾਰੀ ਇਸ ਵੱਡੇ ਮੈਚ 'ਚ ਅਤੇ ਬਿਹਤਰ ਪ੍ਰਦਰਸ਼ਨ ਕਰਨਗੇ। PunjabKesari ਜ਼ਹੀਰ ਨੇ ਇਸ ਮੌਕੇ 'ਤੇ ਪਾਕਿਸਤਾਨ ਨਾਲ ਵਿਸ਼ਵ ਕੱਪ 'ਚ ਖੇਡੇ ਗਏ ਆਪਣੇ ਮੁਕਾਬਲਿਆਂ ਨੂੰ ਯਾਦ ਕੀਤਾ। ਖਾਸ ਗੱਲ ਇਹ ਹੈ ਕਿ ਜ਼ਹੀਰ ਨੇ ਵੀ ਪਾਕਿਸਤਾਨ ਖਿਲਾਫ ਆਪਣਾ ਪਹਿਲਾ ਮੁਕਾਬਲਾ 2003 ਵਿਸ਼ਵ ਕੱਪ 'ਚ ਦੱਖਣੀ ਅਫਰੀਕਾ 'ਚ ਹੀ ਖੇਡਿਆ ਸੀ ਜੋ ਮੌਜੂਦਾ ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਜ਼ਹੀਰ ਨੇ ਕਿਹਾ, ''ਮੇਰੇ ਲਈ ਪਾਕਿਸਤਾਨ ਖਿਲਾਫ 2003 ਅਤੇ 2011 ਦੇ ਦੋਵਾਂ ਮੁਮੁਕਾਬਲੇ ਬੇਹੱਦ ਖਾਸ ਸਨ ਕਿਉਂਕਿ ਅਸੀਂ ਉਸ 'ਚ ਜਿੱਤ ਦਰਜ ਕੀਤੀ। ਅੰਤਰਰਾਸ਼ਟਰੀ ਪੱਧਰ 'ਤੇ 2003 'ਚ ਮੈਂ ਪਹਿਲੀ ਵਾਰ ਉਨ੍ਹਾਂ ਖਿਲਾਫ ਖੇਡਿਆ ਸੀ ਇਸ ਲਈ ਮੇਰੇ ਲਈ ਉਹ ਜ਼ਿਆਦਾ ਯਾਦਗਾਰ ਰਹੇਗਾ। ਜ਼ਹੀਰ ਨੇ ਇਸ ਮੌਕੇ 'ਤੇ ਟੀ-20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ, ''ਉਹ (ਮਹਿਲਾ ਟੀਮ) ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਜੋ ਵੀ ਮੌਕੇ ਮਿਲੇ ਹਨ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ।PunjabKesari


Related News