ਅਫਗਾਨਿਸਤਾਨ ਸੀਰੀਜ਼ ਲਈ ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ, ਇਸ ਵਿਕਟ 'ਤੇ ਰਹੇਗੀ ਸਭ ਦਾ ਨਜ਼ਰ

Tuesday, May 19, 2026 - 10:43 AM (IST)

ਅਫਗਾਨਿਸਤਾਨ ਸੀਰੀਜ਼ ਲਈ ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ, ਇਸ ਵਿਕਟ 'ਤੇ ਰਹੇਗੀ ਸਭ ਦਾ ਨਜ਼ਰ

ਸਪੋਰਟਸ ਡੈਸਕ : ਅਫਗਾਨਿਸਤਾਨ ਖਿਲਾਫ ਹੋਣ ਵਾਲੀ ਟੈਸਟ ਅਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਅੱਜ ( ਮੰਗਲਵਾਰ ) ਹੋਵੇਗੀ । ਸਭ ਤੋਂ ਵੱਡਾ ਸਵਾਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਵਰਕਲੋਡ ਨੂੰ ਲੈ ਕੇ ਹੈ । ਚੋਣਕਾਰ ਬੁਮਰਾਹ ਨੂੰ ਟੈਸਟ ਅਤੇ ਵਨਡੇ ਦੋਵਾਂ ਵਿੱਚ ਉਤਾਰਨ ਦੇ ਮੂਡ ਵਿੱਚ ਨਹੀਂ ਹਨ । ਸ਼ਰੀਰ ਉੱਤੇ ਵਧ ਰਹੇ ਬੋਝ ਕਾਰਨ ਬੁਮਰਾਹ ਨੂੰ ਲੈ ਕੇ 'ਸਲੈਕਸ਼ਨ ਅਤੇ ਸੁਰੱਖਿਆ' ਦੀ ਜੰਗ ਛਿੜੀ ਹੋਈ ਹੈ ।

ਦੂਜੇ ਪਾਸੇ ਰੋਹਿਤ ਸ਼ਰਮਾ ਦੀ ਫਿੱਟਨੈਸ ਵੀ ਸਵਾਲ ਬਣੀ ਹੋਈ ਹੈ । ਸੱਟ ਤੋਂ ਬਾਅਦ ਉਸ ਦਾ ਲਗਾਤਾਰ ਬਾਹਰ ਰਹਿਣਾ ਅਤੇ ਹਾਲ ਹੀ ਵਿੱਚ ਸਿਰਫ 'ਇੰਮਪੈਕਟ ਪਲੇਅਰ' ਦੇ ਰੂਪ ਵਿੱਚ ਉਤਰਨਾ ਸਾਫ ਸੰਕੇਤ ਹੈ ਕਿ ਚੋਣਕਾਰ ਕੋਈ ਜੋਖਿਮ ਲੈਣ ਦੇ ਮੂਡ ਵਿੱਚ ਨਹੀਂ ਹੈ- ਫਿੱਟ ਨਹੀਂ ਤਾਂ ਟੀਮ ਨਹੀਂ ।

ODI ਵਿੱਚ ਵਿਕਟਕੀਪਰ ਦੀ ਕੁਰਸੀ ਉੱਤੇ ਜੰਗ
ਵਨਡੇ ਟੀਮ ਵਿੱਚ ਵਿਕਟਕੀਪਰ ਸਲਾਟ ਹੁਣ ਖੁੱਲ੍ਹੀ ਜੰਗ ਬਣ ਚੁੱਕਿਆ ਹੈ । ਰਿਸ਼ਭ ਪੰਤ ਲਈ ਰਾਹ ਆਸਾਨ ਨਹੀਂ ਦਿਖ ਰਿਹਾ, ਕਿਉਕਿ ਇਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਲਗਾਤਾਰ ਦਬਾਅ ਵਧਾ ਰਹੇ ਹਨ । ਇਕ ਗਲਤੀ ਨਾਲ ਚੋਣ ਅਤੇ ਤਸਵੀਰ ਪੂਰੀ ਤਰ੍ਹਾ ਬਦਲ ਸਕਦੀ ਹੈ ।

ਕੋਹਲੀ ਦਾ ਪ੍ਰਦਰਸ਼ਨ, ਰੋਹਿਤ ਦੀ ਗੈਰਮੌਜੂਦਗੀ ਵਿੱਚ ਤਾਕਤ
ਵਿਰਾਟ ਕੋਹਲੀ ਨੇ ਆਈ.ਪੀ.ਐੱਲ, ਵਿੱਚ ਜਿਸ ਤਰ੍ਹਾ ਪ੍ਰਦਰਸ਼ਨ ਦਿਖਾਇਆ ਹੈ, ਉਸ ਨੇ ਵਨਡੇ ਸਕਵਾਡ ਵਿੱਚ ਲਗਭਗ 'ਅਟੂਟ' ਬਣਾ ਦਿੱਤਾ ਹੈ । ਰੋਹਿਤ ਦੀ ਗੈਰਮੌਜਦਗੀ ਵਿੱਚ ਕੋਹਲੀ ਟੀਮ ਦੀ ਸਭ ਤੋਂ ਮਜ਼ਬੂਤ ਥਮ ਬਣ ਕੇ ਉਭਰਿਆ ।

ਟੈਸਟ ਟੀਮ ਵਿੱਚ ਨੰਬਰ-3 ਦੀ ਚਿੰਤਾ
ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਡੀ ਚਿੰਤਾ ਫਿਰ ਉਹੀ- ਨੰਬਰ-3 'ਤੇ ਬੱਲੇਬਾਜ਼ੀ ਦੀ ਅਸਥਿਤੀ, ਚੇਤੇਸ਼ਵਰ ਪੁਜਾਰਾ ਤੋਂ ਬਾਅਦ ਇਹ ਜਗ੍ਹਾ ਹੁਣ ਤਕ ਖਾਲੀ ਜਿਹੀ ਰਹੀ ਹੈ । ਸਾਈ ਸੁਦਰਸ਼ਨ ਨੂੰ ਮੌਕਾ ਮਿਲਿਆ, ਪਰ ਕੁਝ ਖਾਸ ਨਹੀਂ ਕਰ ਸਕੇ । ਹੁਣ ਚੋਣਕਾਰਾਂ ਦੀ ਨਜ਼ਰ ਦੇਵਦੱਤ ਪਡਿਕੱਲ 'ਤੇ ਹੈ । ਜਿਸ ਨੂੰ ਲੰਬੀ ਰੇਸ ਦਾ ਘੋੜਾ ਮੰਨ ਕੇ ਲਗਾਤਾਰ ਮੌਕਾ ਦਿੱਤਾ ਜਾ ਰਿਹਾ ਹੈ ।

ਨਵੇਂ ਨਿਯਮਾਂ ਦੀ ਐਟਰੀ 
ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੇ ਰਣਜ਼ੀ ਟਰਾਫੀ ਵਿੱਚ 60 ਵਿਕਟਾਂ ਲੈ ਕੇ ਚੋਣਕਾਰਾਂ ਨੂੰ ਮਜ਼ਬੂਤ ਕਰ ਦਿੱਤਾ ਹੈ ਕਿ ਉਸ ਨੂੰ ਨਜ਼ਰ-ਅੰਦਾਜ਼ ਕਰਨਾ ਹੁਣ ਆਸਾਨ ਨਹੀਂ ਹੈ । ਉੱਥੇ ਹੀ ਆਈ.ਪੀ.ਐੱਲ ਵਿੱਚ ਸਪੀਡ ਅਤੇ ਏਗ੍ਰੇਸਨ ਦੀ ਛਾਪ ਛੱਡਣ ਵਾਲੇ ਪ੍ਰਿੰਸ ਯਾਦਵ ਵੀ ਵਨਡੇ ਟੀਮ ਵਿੱਚ ਐਂਟਰੀ ਕਰ ਸਕਦਾ ਹੈ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

SATPAL

Content Editor

Related News