ਭਾਰਤੀ ਪੁਰਸ਼ ਹਾਕੀ ਟੀਮ 4 ਮੈਚਾਂ ਦੀ ਲੜੀ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ
Saturday, Jul 26, 2025 - 01:27 AM (IST)

ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ 15 ਅਗਸਤ ਤੋਂ ਸ਼ੁਰੂ ਹੋਣ ਵਾਲੀ 4 ਮੈਚਾਂ ਦੀ ਦੋਸਤਾਨਾ ਲੜੀ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ। ਪਰਥ ਹਾਕੀ ਸਟੇਡੀਅਮ ਵਿਚ ਹੋਣ ਵਾਲੀ ਇਸ ਲੜੀ ਵਿਚ ਭਾਰਤ ਦਾ ਸਾਹਮਣਾ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ ’ਤੇ ਕਾਬਜ਼ ਆਸਟ੍ਰੇਲੀਆ ਨਾਲ ਹੋਵੇਗਾ। ਇਹ ਸੀਰੀਜ਼ ਭਾਰਤ ਲਈ ਏਸ਼ੀਆ ਕੱਪ ਤੇ ਵਿਸ਼ਵ ਕੱਪ ਕੁਆਲੀਫਿਕੇਸ਼ਨ ਤੋਂ ਪਹਿਲਾਂ ਇਕ ਅਹਿਮ ਅਭਿਆਸ ਮੌਕਾ ਹੈ। ਲੜੀ ਦੇ ਮੈਚ 15, 16, 19 ਤੇ 21 ਅਗਸਤ ਨੂੰ ਖੇਡੇ ਜਾਣਗੇ। 2013 ਤੋਂ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ 51 ਮੈਚਾਂ ਵਿਚੋਂ ਆਸਟ੍ਰੇਲੀਆ ਨੇ 35 ਵਿਚ ਜਿੱਤ ਹਾਸਲ ਕੀਤੀ ਜਦਕਿ ਭਾਰਤ 9 ਵਾਰ ਜਿੱਤਿਆ। ਇਸ ਦੌਰਾਨ 7 ਮੈਚ ਡਰਾਅ ਰਹੇ ਹਨ।