ਪਾਕਿਸਤਾਨ ਹੱਥੋਂ ਹਾਰੀ ਭਾਰਤੀ ਪੁਰਸ਼ ਵਾਲੀਬਾਲ ਟੀਮ
Wednesday, Aug 29, 2018 - 02:13 AM (IST)

ਜਕਾਰਤਾ— ਭਾਰਤੀ ਪੁਰਸ਼ ਵਾਲੀਬਾਲ ਟੀਮ ਨੂੰ 18ਵੀਆਂ ਏਸ਼ੀਆਈ ਖੇਡਾਂ 'ਚ ਵਾਲੀਬਾਲ ਟੂਰਨਾਮੈਂਟ ਦੇ 7ਵੇਂ ਤੋਂ 12ਵੇਂ ਸਥਾਨ ਤਕ ਦੇ ਕੁਆਲੀਫਿਕੇਸ਼ਨ ਕੁਆਰਟਰ ਫਾਈਨਲ ਮੈਚ ਵਿਚ ਪਾਕਿਸਤਾਨ ਹੱਥੋਂ ਮੰਗਲਵਾਰ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਇਹ ਮੁਕਾਬਲਾ 21-25, 25-21, 25-21, 25-23 ਨਾਲ ਜਿੱਤਿਆ।