ਭਾਰਤੀ ਕ੍ਰਿਕਟਰ ਆਖਿਰ ਕਿਵੇਂ ਬੋਲਣ ਲੱਗ ਜਾਂਦੇ ਹਨ ਫਰਾਟੇਦਾਰ ਅੰਗਰੇਜ਼ੀ

12/06/2018 5:40:44 PM

ਨਵੀਂ ਦਿੱਲੀ—ਅੱਜਕਲ ਭਾਰਤੀ ਕ੍ਰਿਕਟ ਟੀਮ ਦੇ ਅੱਧੇ ਤੋਂ ਜ਼ਿਆਦਾ ਖਿਡਾਰੀ ਛੋਟੇ ਸ਼ਹਿਰਾਂ ਤੋਂ ਆਉਂਦੇ ਹਨ। ਉਹ ਆਮਤੌਰ 'ਤੇ ਅਜਿਹੇ ਘਰਾਂ ਦੇ ਹੁੰਦੇ ਹਨ ਜਿਨ੍ਹਾਂ 'ਚ ਅੰਗਰੇਜ਼ੀ ਭਾਸ਼ਾਂ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਇਸ ਲਈ ਅੰਗਰੇਜ਼ੀ ਬੋਲਣਾ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਪਰ ਭਾਰਤੀ ਟੀਮ 'ਚ ਆਉਂਦੇ ਹੀ ਉਹ ਫਰਾਟੇਦਾਰ ਅੰਗਰੇਜ਼ੀ ਬੋਲਣ ਲੱਗਦੇ ਹਨ। ਆਓ ਜਾਣਦੇ ਹਾਂ ਕਿ ਅਜਿਹਾ ਕਿਵੇਂ ਹੋ ਜਾਂਦਾ ਹੈ।  ਮੌਜੂਦਾ ਟੀਮ ਇੰਡੀਆ ਦੇ ਸਾਰੇ ਕ੍ਰਿਕਟਰ ਹੁਣ ਜਦੋਂ ਮੀਡੀਆ ਨਾਲ ਗੱਲਬਾਤ ਕਰਦੇ ਹਨ ਦਾ ਸ਼ਾਨਦਾਰ ਅੰਗਰੇਜ਼ੀ 'ਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ। ਮੈਚਾਂ ਦੌਰਾਨ ਜਦੋਂ ਕਮੈਂਟੇਟਰ ਉਨ੍ਹਾਂ ਦੇ ਰੀਐਕਸ਼ਨ ਲੈਂਦੇ ਹਨ ਤਾਂ ਉਹ ਬਗੈਰ ਕਿਸੇ ਝਿਝਕ ਦੇ ਅੰਗਰੇਂਜ਼ੀ ਬੋਲਦੇ ਹਨ ਕਿ ਕਿਸੇ ਨੂੰ ਅੰਦਾਜਾ ਵੀ ਨਹੀਂ ਹੁੰਦਾ ਕਿ ਕਰੀਅਰ ਦੀ ਸ਼ੁਰੂਆਤ 'ਚ ਉਹ ਇਸ ਭਾਸ਼ਾ 'ਚ ਬਹੁਤ ਤੰਗ ਸਨ।
-ਜਦੋਂ ਕਪਿਲ ਦੇਵ ਟੀਮ 'ਚ ਆਏ ਸਨ


ਕਪਿਲ ਦੇਵ ਜਦੋਂ ਭਾਰਤੀ ਟੀਮ 'ਚ ਆਏ ਸਨ ਤਾਂ ਉਨ੍ਹਾਂ ਨੇ ਲੰਮੇ ਸਮੇਂ ਤੱਕ ਇੰਟਰਨੈਸ਼ਨਲ ਦੌਰਿਆਂ 'ਚ ਮੀਡੀਆ ਨਾਲ ਗੱਲ ਕਰਦੇ ਸਮੇਂ ਅੰਗਰੇਜ਼ੀ ਦੀ ਝਿਝਕ ਦਾ ਸਾਹਮਣਾ ਕਰਨਾ ਪਿਆ ਫਿਰ ਉਨ੍ਹਾਂ ਨੇ ਇਸ ਲਈ ਇਕ ਪ੍ਰਾਈਵੇਟ ਟਿਊਟਰ ਲਗਾਇਆ ਸੀ। ਥੋੜੇ ਸਾਲ ਪਹਿਲਾਂ ਛੋਟੇ ਸ਼ਹਿਰਾਂ ਜਾਂ ਮਾਮੂਲੀ ਬੈਕਗਰਾਊਂਡ ਤੋਂ ਨੈਸ਼ਨਲ ਟੀਮ 'ਚ ਆਉਣ ਵਾਲੇ ਕ੍ਰਿਕਟਰਾਂ ਲਈ ਅੰਗਰੇਜ਼ੀ ਭਾਸ਼ਾ ਇਕ ਹਊਆ ਸੀ। ਖਿਡਾਰੀਆਂ ਨੂੰ ਪ੍ਰੈੱਸ ਕਾਨਫਰੈਂਸ 'ਚ ਗੱਲ ਕਰਨ ਤੋਂ ਡਰ ਲੱਗਦਾ ਸੀ ਪਰ ਹੁਣ ਅਜਿਹਾ ਨਹੀਂ ਹੁੰਦਾ।
-ਉਮੇਸ਼ ਯਾਦਵ ਅਤੇ ਹਾਰਦਿਕ ਪੰਡਯਾ ਨਹੀਂ ਬੋਲ ਪਾਉਂਦੇ ਸਨ ਇੰਗਲਿਸ਼


ਉਮੇਸ਼ ਯਾਦਵ ਅਤੇ ਹਾਰਦਿਕ ਪੰਡਯਾ ਵਰਗੇ ਕ੍ਰਿਕਟਰ ਜਦੋਂ ਟੀਮ ਇੰਡੀਆ 'ਚ ਸਿਲੈਕਟ ਕੀਤੇ ਗਏ, ਤਾਂ ਉਨ੍ਹਾਂ ਨੂੰ ਅੰਗਰੇਜ਼ੀ ਨੂੰ ਬਹੁਤ ਡਰ ਲੱਗਦਾ ਸੀ ਕਿ ਕਿਤੇ ਉਨ੍ਹਾਂ ਨੂੰ ਅੰਗਰੇਜ਼ੀ 'ਚ ਕੋਈ ਸਵਾਲ ਨਾ ਪੁੱਛ ਲਿਆ ਜਾਵੇ। ਇਹ ਦੋਵੇਂ ਕ੍ਰਿਕਟਰ ਦੱਸਵੀ ਵੀ ਪਾਸ ਨਹੀਂ ਹਨ ਪਰ ਹੁਣ ਜਦੋਂ ਉਹ ਫਰਾਟੇਦਾਰ ਅੰਗਰੇਜ਼ੀ ਬੋਲਦੇ ਹਨ ਤਾਂ ਹੈਰਾਨੀ ਹੁੰਦੀ ਹੈ ਕਿ ਅਜਿਹਾ ਕਿਵੇਂ ਹੋ ਗਿਆ ਇਸਦੇ ਪਿੱਛੇ ਕੀ ਚਮਤਕਾਰ ਹੈ। ਟੀਮ ਇੰਡੀਆ ਦੇ ਘੱਟ ਹੀ ਕ੍ਰਿਕਟਰ ਹੋਣਗੇ ਜੋ ਗ੍ਰੈਜੂਏਟ ਹੋਣਗੇ।
-ਬੀ.ਸੀ.ਸੀ.ਆਈ. ਸਿਖਾਉਂਦਾ ਹੈ ਇੰਗਲਿਸ਼ ਭਾਸ਼ਾ


ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਪਿਛਲੇ ਕੁਝ ਸਾਲਾਂ ਤੋਂ ਇਸ ਪਹਿਲੂ 'ਤੇ ਖਾਸ ਧਿਆਨ ਦਿੰਦਾ ਆ ਰਿਹਾ ਹੈ ਉਹ ਅਜਿਹੇ ਸਾਰੇ ਕ੍ਰਿਕਟਰਾਂ ਦੇ ਪਰਸਨੈਲਿਟੀ ਡਵੇਲਪਮੈਂਟ ਅਤੇ ਇੰਗਲਿਸ਼ ਸਪੀਕਿੰਗ ਦੇ ਸੈਸ਼ਨ ਆਯੋਜਿਤ ਕਰਦਾ ਹੈ। ਉਨ੍ਹਾਂ ਨੇ ਇਸਦੇ ਲਈ ਦੌਰੇ 'ਚ ਵੀ ਕੋਚ ਉਪਲਬਧ ਕਰਾਏ ਜਾਂਦੇ ਹਨ ਅਤੇ ਫੋਨ ਦੇ ਜਰੀਏ ਵੀ ਇੰਗਲਿਸ਼ ਸਪੀਕਿੰਗ ਸੁਧਾਰਣ 'ਚ ਮਦਦ ਕੀਤੀ ਜਾਂਦੀ ਹੈ।
-ਬੀ.ਸੀ.ਸੀ.ਆਈ. ਦਾ ਖਾਸ ਧਿਆਨ
ਬੀ.ਸੀ.ਸੀ.ਆਈ. ਖਾਸ ਧਿਆਨ ਦਿੰਦਾ ਹੈ ਕਿ ਟੀਮ ਇੰਡੀਆ 'ਚ ਜਿਨਾਂ ਕ੍ਰਿਕਟਰਾਂ ਦੀ ਚੋਣ ਹੋ ਰਹੀ ਹੈ ਉਹ ਸਿਰਫ ਤਰੀਕੇ ਨਾਲ ਅੰਗਰੇਜ਼ੀ ਬੋਲ ਸਕਣ ਬਲਕਿ ਉਨ੍ਹਾਂ ਦੀ ਪਰਸਨੈਲਿਟੀ ਡੇਵਲਪਮੈਂਟ ਵੀ ਹੋਵੇ। ਬੀ.ਸੀ.ਸੀ.ਆਈ. ਮੰਨਦਾ ਹੈ ਕਿ ਭਾਰਤੀ ਕ੍ਰਿਕਟਰਾਂ ਨੂੰ ਮੀਡੀਆ ਬ੍ਰੀਫਿੰਗ ਤੋਂ ਇਲਾਵਾ ਵਿਦੇਸ਼ੀ ਦੌਰਿਆਂ 'ਚ ਲੋਕਾਂ ਨਾਲ ਮਿਲਣਾ ਜੁਲਣਾ ਹੁੰਦਾ ਹੈ, ਕਈ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਹੁੰਦਾ ਹੈ। ਅੰਗਰੇਜ਼ੀ ਭਾਸ਼ਾ ਉਨ੍ਹਾਂ ਦੀ ਪਰਸਨੈਲਿਟੀ ਅਤੇ ਆਤਮਵਿਸ਼ਵਾਸ ਨੂੰ ਬਿਹਤਰ ਵਧਾਵੇਗੀ।
-ਧੋਨੀ ਵੀ ਨਹੀਂ ਬੋਲ ਪਾਉਂਦੇ ਸਨ ਅੰਗਰੇਜ਼ੀ


ਮਹਿੰਦਰ ਸਿੰੰਘ ਧੋਨੀ ਜਦੋਂ ਸ਼ੁਰੂਆਤ 'ਚ ਟੀਮ 'ਚ ਆਏ ਤਾਂ ਉਨ੍ਹਾਂ ਨਾਲ ਵੀ ਇਹੀ ਸਮੱਸਿਆ ਸੀ ਪਰ ਫਿਰ ਉਨ੍ਹਾਂ ਨੇ ਸਾਥੀ ਖਿਡਾਰੀਆਂ ਦੇ ਜਰੀਏ ਆਪਣੀ ਇੰਗਲਿਸ਼ ਨੂੰ ਸੁਧਾਰਿਆ। ਵਰਿੰਦਰ ਸਹਿਵਾਗ ਅਤੇ ਪ੍ਰਵੀਨ ਕੁਮਾਰ ਵਰਗੇ ਕ੍ਰਿਕਟਰ ਤਾਂ ਲੰਮੇ ਸਮੇਂ ਤੱਕ ਪ੍ਰੈੱਸ ਕਾਨਫਰੈਂਸ 'ਚ ਹੀ ਜਾਣ ਤੋਂ ਬੱਚਦੇ ਰਹੇ ਸਨ ਅਤੇ ਜੇਕਰ ਜਵਾਬ ਦਿੰਦੇ ਸਨ ਤਾਂ ਉਹ ਹਿੰਦੀ 'ਚ ਦਿੰਦੇ ਸਨ ਅਤੇ ਬੀ.ਸੀ.ਸੀ.ਆਈ. ਦਾ ਇੰਟਰਪ੍ਰੇਟਰ ਜਾਂ ਮੈਨੇਜਰ ਉਨ੍ਹਾਂ ਨੂੰ ਦੱਸਦਾ ਸੀ ਕਿ ਸਵਾਲ ਕੀ ਪੁੱਛਿਆ ਗਿਆ ਹੈ ਪ੍ਰਵੀਨ ਕੁਮਾਰ ਤਾਂ ਅਕਸਰ ਰਾਹੁਲ ਦ੍ਰਵਿੜ ਨੂੰ ਅੱਗੇ ਕਰ ਦਿੰਦੇ ਹਨ।
-ਅੰਪਾਇਰਾਂ ਨੂੰ ਵੀ ਅੰਗਰੇਜ਼ੀ ਸਿਖਾਉਂਦਾ ਹੈ ਬੀ.ਸੀ.ਸੀ.ਆਈ
ਬੀ.ਸੀ.ਸੀ.ਆਈ. ਸਿਰਫ ਕ੍ਰਿਕਟਰਾਂ ਲਈ ਹੀ ਨਹੀਂ ਬਲਕਿ ਭਾਰਤੀ ਅੰਪਾਇਰਾਂ ਲਈ ਵੀ ਪਿਛਲੇ ਕੁਝ ਸਾਲਾਂ ਤੋਂ ਇੰਗਲਿਸ਼ ਭਾਸ਼ਾ ਪ੍ਰੋਗਰਾਮ ਸ਼ੁਰੂ ਕੀਤੇ ਹਨ ਤਾਂਕਿ ਅੰਗਰੇਜ਼ੀ ਭਾਸ਼ਾ 'ਚ ਉਨ੍ਹਾਂ ਦੀ ਗੱਲਬਾਤ ਦੀ ਪੱਧਰ ਨੂੰ ਸੁਧਾਰ ਸਕਣ, ਉਹ ਇੰਟਰਨੈਸ਼ਨਲ ਪਲੇਅਰਸ ਨਾਲ ਸਿੱਧੀ ਗਲ ਕਰ ਸਕਣ। ਪਹਿਲੀ ਵਾਰ ਅੰਪਾਇਰਾਂ ਲਈ ਬੀ.ਸੀ.ਸੀ.ਆਈ. ਨੇ ਸਾਲ 2015 'ਚ ਅਜਿਹਾ ਕੋਰਸ ਸ਼ੁਰੂ ਕੀਤਾ ਸੀ।
-ਕੀ ਹੈ ਕੋਰਸ 'ਚ
ਅੰਪਾਇਰਾਂ ਨੂੰ ਅੰਗਰੇਜ਼ੀ ਸਿਖਾਉਣ ਲਈ ਬੀ.ਸੀ.ਸੀ.ਆਈ. ਨੇ ਜੋ ਕੋਰਸ ਸ਼ੁਰੂ ਕੀਤਾ ਸੀ, ਉਹ ਪੰਜ ਦਿਨਾਂ ਦਾ ਸੀ, ਇਸ 'ਚ ਅੰਪਾਇਰਾਂ ਨੂੰ ਕਈ ਬੈਚਾਂ 'ਚ ਵੰਡਿਆ ਗਿਆ ਸੀ ਇਸ ਕੋਰਸ ਨੂੰ ਬੀ.ਸੀ.ਸੀ.ਆਈ. ਨੇ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਨਾਲ ਬ੍ਰਿਟਿਸ਼ ਕਾਊਂਸਿਲ ਦੀ ਮਦਦ ਨਾਲ ਤਿਆਰ ਕੀਤਾ ਸੀ।

suman saroa

This news is Content Editor suman saroa