ਇਤਿਹਾਸਕ ਡੇਅ-ਨਾਈਟ ਟੈਸਟ 'ਚ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਨੇ ਬਣਾਏ ਕਈ ਵੱਡੇ ਰਿਕਾਰਡਜ਼

11/24/2019 3:43:13 PM

ਸਪੋਰਟਸ ਡੈਸਕ— ਟੀਮ ਇੰਡੀਆ ਨੇ ਐਤਵਾਰ ਨੂੰ ਇਤਿਹਾਸਕ ਡੇਅ-ਨਾਈਟ ਟੈਸ‍ਟ ਮੈਚ 'ਚ ਬੰਗ‍ਲਾਦੇਸ਼ ਨੂੰ ਇਕ ਪਾਰੀ ਅਤੇ 46 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਕੋਲਕਾਤਾ ਦੇ ਈਡਨ ਗਾਰਡਨ‍ 'ਚ ਖੇਡੇ ਗਏ ਇਸ ਮੈਚ ਨੂੰ ਭਾਰਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਤੀਜੇ ਦਿਨ ਕਰੀਬ 47 ਮਿੰਟਾਂ 'ਚ ਹੀ ਬੰਗ‍ਲਾਦੇਸ਼ ਨੂੰ ਢੇਰ ਕਰ ਕੇ ਲਗਾਤਾਰ 7ਵੀਂ ਟੈਸ‍ਟ ਜਿੱਤ ਦਰਜ ਕੀਤੀ ਅਤੇ ਭਾਰਤ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ਨੂੰ 2-0 ਨਾਲ ਕਲੀਨ ਸਵੀਪ ਕੀਤੀ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਲਗਾਤਾਰ 4 ਟੈਸਟ ਮੈਚਾਂ 'ਚ ਪਾਰੀ ਅਤੇ ਦੌੜਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਭਾਰਤ ਲਈ ਪਹਿਲੀ ਪਾਰੀ 'ਚ ਇਸ਼ਾਂਤ ਸ਼ਰਮਾ ਨੇ ਪੰਜ ਵਿਕਟਾਂ ਲਈਆਂ। ਇਸ ਪਾਰੀ 'ਚ ਭਾਰਤ ਵਲੋਂ ਉਮੇਸ਼ ਯਾਦਵ ਨੇ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲਈਆਂ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ ਨੂੰ 2-0 ਦੇ ਫਰਕ ਨਾਲ ਜਿੱਤ ਲਿਆ ਹੈ। ਇਸ਼ਾਂਤ ਸ਼ਰਮਾ ਨੂੰ ਮੈਚ 'ਚ 9 ਵਿਕਟਾਂ ਲਈ ਮੈਨ ਆਫ ਦਿ ਮੈਚ ਅਤੇ ਸੀਰੀਜ਼ 'ਚ 12 ਵਿਕਟਾਂ ਲਈ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ। ਇਸ ਦੇ ਨਾਲ ਹੀ ਇਸ ਮੈਚ ਦੇ ਦੌਰਾਨ ਭਾਰਤੀ ਟੀਮ ਵਲੋਂ ਟੈਸਟ ਕਿ੍ਰਕਟ ਚ ਕਈ ਸ਼ਾਨਦਾਰ ਅਤੇ ਦਿਲਚਸਪ ਰਿਕਾਰਡ ਬਣੇ ਹਨ।


ਲਗਾਤਾਰ 4 ਟੈਸਟ 'ਚ ਪਾਰੀ ਅਤੇ ਦੌੜਾਂ ਦੇ ਫ਼ਰਕ ਨਾਲ ਜਿੱਤ
ਕੋਲਕਾਤਾ 'ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਦੂਜੇ ਟੈਸਟ ਮੁਕਾਬਲੇ 'ਚ ਹਰਾ ਕੇ ਟੈਸਟ ਕ੍ਰਿਕਟ 'ਚ ਲਗਾਤਾਰ ਚੌਥਾ ਟੈਸ‍ਟ ਪਾਰੀ ਅਤੇ ਦੌੜਾਂ ਦੇ ਫਰਕ ਨਾਲ ਜਿੱਤ ਕੇ ਨਵਾਂ ਵਰਲ‍ਡ ਰਿਕਾਰਡ ਬਣਾ ਦਿੱਤਾ। ਟੀਮ ਇੰਡੀਆ ਦੁਨੀਆ ਦੀ ਅਹਿਜੀ ਪਹਿਲੀ ਟੀਮ ਬਣ ਗਈ ਹੈ ਜਿਨ੍ਹੇ ਲਗਾਤਾਰ ਚਾਰ ਟੈਸ‍ਟ ਇਕ ਪਾਰੀ ਅਤੇ ਦੌੜਾਂ ਦੇ ਫਰਕ ਨਾਲ ਜਿੱਤੇ ਹਨ। ਇਸ ਤੋਂ ਪਹਿਲਾਂ ਦੁਨੀਆ ਦੀ ਕੋਈ ਵੀ ਟੀਮ ਲਗਾਤਾਰ ਚਾਰ ਟੈਸ‍ਟ ਇਕ ਪਾਰੀ ਅਤੇ ਦੌੜਾਂ ਦੇ ਫਰਕ ਨਾਲ ਨਹੀਂ ਜਿੱਤ ਸਕੀ ਹੈ। ਟੀਮ ਇੰਡਿਆ ਨੇ ਆਪਣੇ ਪਿਛਲੇ 4 ਮੁਕਾਲਿਆਂ 'ਚੋਂ 2 ਦੱ. ਅਫਰੀਕਾ ਖਿਲਾਫ ਅਤੇ 2 ਬੰਗਲਾਦੇਸ਼ ਖਿਲਾਫ ਆਪਣੇ ਹੀ ਘਰ 'ਚ ਜਿੱਤੇ ਹਨ। ਭਾਰਤ ਦੇ ਇਸ ਸੁਨਹਿਰੀ ਸਫਰ ਦੀ ਸ਼ੁਰੂਆਤ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਨਾਲ ਹੋਈ। ਭਾਰਤ ਨੇ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਖਿਲਾਫ ਪੁਣੇ ਟੈਸ‍ਟ ਇਕ ਪਾਰੀ ਅਤੇ 137 ਦੌੜਾਂ ਦੇ ਫਰਕ ਨਾਲ ਅਤੇ ਰਾਂਚੀ 'ਚ ਇਕ ਪਾਰੀ ਅਤੇ 202 ਦੌੜਾਂ ਦੇ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ ਸੀ।

ਪਿਛਲੇ 4 ਟੈਸਟ 'ਚ ਭਾਰਤ ਦੀ ਜਿੱਤ :
ਬਨਾਮ ਦੱ. ਅਫਰੀਕਾ, ਪੁਣੇ  - ਪਾਰੀ ਅਤੇ 137 ਦੌੜਾਂ
ਬਨਾਮ ਦੱ. ਅਫਰੀਕਾ, ਰਾਂਚੀ - ਪਾਰੀ ਅਤੇ 202 ਦੌੜਾਂ
ਬਨਾਮ ਬੰਗਲਾਦੇਸ਼, ਇੰਦੌਰ   - ਪਾਰੀ ਅਤੇ 130 ਦੌੜਾਂ
ਬਨਾਮ ਬੰਗਲਾਦੇਸ਼, ਕੋਲਕਾਤਾ - ਪਾਰੀ ਅਤੇ 46 ਦੌੜਾਂ

ਘਰੇਲੂ ਟੈਸਟ 'ਚ ਭਾਰਤੀ ਤੇਜ਼ ਗੇਂਦਾਬਾਜਾਂ ਵਲੋਂ ਮੈਚ 'ਚ ਸਭ ਤੋਂ ਜ਼ਿਆਦਾ ਵਿਕਟਾਂ :
ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਸ ਡੇਅ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ। ਇਸ ਤੋਂ ਪਹਿਲਾਂ ਸਾਲ ਆਖਰੀ ਵਾਰ ਵਾਰ 2017-18 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਘਰੇਲੂ ਮੈਦਾਨ 'ਤੇ ਸਭ ਤੋਂ ਜ਼ਿਆਦਾ ਇਕ ਟੈਸਟ ਮੈਚ 'ਚ 17 ਵਿਕਟਾਂ ਹਾਸਲ ਕੀਤੀਆਂ ਸਨ। ਪਰ ਬੰਗਲਾਦੇਸ਼ ਖਿਲਾਫ 19 ਵਿਕਟਾਂ ਲੈ ਕੇ ਇਹ ਰਿਕਾਰਡ ਵੀ ਤੋੜ ਦਿੱਤਾ ਹੈ।
19 ਬਨਾਮ ਬੰਗਲਾਦੇਸ਼, ਕੋਲਕਾਤਾ 2019/20*
17 ਬਨਾਮ ਸ਼੍ਰੀਲੰਕਾ, ਕੋਲਕਾਤਾ 2017/18
16 ਬਨਾਮ ਇੰਗਲੈਂਡ, ਚੇਨਈ 1933/34
16 ਬਨਾਮ ਪਾਕਿਸਤਾਨ, ਦਿੱਲੀ 1979/80
16 ਬਨਾਮ ਪਾਕਿਸਤਾਨ, ਕੋਲਕਾਤਾ 1998/99

ਕੋਹਲੀ ਨੇ ਤੋੜਿਆ ਐਲਨ ਬਾਰਡਰ ਦਾ ਰਿਕਾਰਡ
ਇਸ ਜਿੱਤ ਦੇ ਨਾਲ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਆਸਟਰੇਲੀਆਈ ਕਪਤਾਨ ਐਲਨ ਬਾਰਡਰ ਦੇ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਇਸ ਜਿੱਤ ਦੇ ਨਾਲ ਕੋਹਲੀ ਨੇ ਬਤੌਰਰ ਕਪਤਾਨ 33 ਟੈਸਟ ਮੈਚਾਂ 'ਚ ਜਿੱਤ ਦਰਜ ਕੀਤੀ ਹੈ ਜਦ ਕਿ ਬਾਰਡਰ ਨੇ 32 ਮੈਚ ਜਿੱਤੇ ਸਨ।  

53 ਗਰੀਮ ਸਮਿਥ
48 ਰਿੱਕੀ ਪੋਂਟਿੰਗ
41 ਸਟੀਵ ਸਮਿਥ
36 ਕਲਾਇਵ ਲਾਇਡ
33 ਵਿਰਾਟ ਕੋਹਲੀ
32 ਐਲਨ ਬਾਰਡਰ

ਟੈਸਟ ਮੈਚ 'ਚ ਭਾਰਤੀ ਤੇਜ਼ ਗੇਦਾਬਾਜ਼ਾਂ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ :
ਬੰਗਲਾਦੇਸ਼ ਖਿਲਾਫ ਗੁਲਾਬੀ ਗੇਂਦ ਖੇਡੇ ਗਏ ਇਤਿਹਾਸਕ ਡੇ-ਨਾਈਟ ਟੈਸਟ 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਵੀ ਆਪਣੇ ਨਾਂ ਇਕ ਰਿਕਾਰਡ ਕਾਇਮ ਕੀਤਾ ਹੈ ਅਤੇ ਤੀਜੀ ਵਾਰ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਬੰਗਲਾਦੇਸ਼ ਖਿਲਾਫ ਇਸ ਟੈਸਟ ਮੈਚ 'ਚ 19 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ 2018 'ਚ ਟਰੇਂਟ ਬ੍ਰਿਜ 'ਚ ਇੰਗਲੈਂਡ ਖਿਲਾਫ 19 ਅਤੇ ਜੋਬਰਗ 'ਚ 2017/18 'ਚ ਦੱ. ਅਫਰੀਕਾ ਖਿਲਾਫ ਇਕ ਟੈਸਟ 'ਚ 20 ਵਿਕਟਾਂ ਹਾਸਲ ਕੀਤੀਆਂ ਸਨ।

20 ਬਨਾਮ ਦੱ. ਅਫਰੀਕਾ, ਜੋਹਾਂਸਬਰਗ, 2017/18
19 ਬਨਾਮ ਇੰਗਲੈਂਡ, ਟਰੇਂਟ ਬ੍ਰਿਜ 2018
19 ਬਨਾਮ ਬੰਗਲਾਦੇਸ਼, ਕੋਲਕਾਤਾ 2019/20*

ਭਾਰਤ ਦੀ ਲਗਾਤਾਰ ਟੈਸਟ ਮੈਚਾਂ 'ਚ ਜਿੱਤ :
7* ਅਗਸਤ 2019 - ਨਵੰਬਰ 2019
6  ਫਰਵਰੀ 2013 - ਨਵੰਬਰ 2013
5  ਨਵੰਬਰ 2016 - ਫਰਵਰੀ 2017