ਭਾਰਤ ਦਾ ਇਸ ਟੀਮ ਨਾਲ ਹੋਵੇਗਾ ਟੀ20 ਵਿਸ਼ਵ ਕੱਪ 2022 ਦਾ ਫਾਈਨਲ ਮੈਚ : ਜ਼ਹੀਰ ਖ਼ਾਨ

10/22/2022 6:01:29 PM

ਨਵੀਂ ਦਿੱਲੀ-  ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਦਾ ਮੰਨਣਾ ਹੈ ਕਿ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਵਿਚ ਰੋਹਿਤ ਸ਼ਰਮਾ ਦੀ ਟੀਮ ਨੂੰ ਬਾਬਰ ਆਜ਼ਮ ਖਿਲਾਫ ਜਿੱਤ ਮਿਲੇਗੀ। ਇੰਨਾ ਹੀ ਨਹੀਂ ਇਸ ਜਿਤ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਇਸ ਵਿਸ਼ਵ ਕੱਪ ਦੇ ਫਾਈਨਲ ’ਚ ਵੀ ਜਗ੍ਹਾ ਬਣਾਉਣ ’ਚ ਕਾਮਯਾਬ ਹੋ ਜਾਵੇਗੀ। ਜ਼ਹੀਰ ਖ਼ਾਨ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਅਤੇ ਇੰਗਲੈਂਡ ਫਾਈਨਲ ’ਚ ਪਹੁੰਚਣਗੇ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤ ਟੀ-20 ਵਿਸ਼ਵ ਕੱਪ 2022 ਦਾ ਆਪਣਾ ਪਹਿਲਾ ਮੈਚ ਐਤਵਾਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗਾ।

ਜ਼ਹੀਰ ਖ਼ਾਨ ਨੇ ਕ੍ਰਿਕਬਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਮੈਂ ਭਾਰਤ ਨਾਲ ਜਾਣਾ ਪਸੰਦ ਕਰਾਂਗਾ। ਹਾਂ, ਇਹ ਸੱਚ ਹੈ ਕਿ ਟੀਮ ਇੰਡੀਆ ਦੇ ਕੁਝ ਬਿਹਤਰੀਨ ਖਿਡਾਰੀ ਇਸ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਜਸਪ੍ਰੀਤ ਬੁਮਰਾਹ ਇਸ ਟੂਰਨਾਮੈਂਟ ਤੋਂ ਠੀਕ ਪਹਿਲਾਂ ਜ਼ਖਮੀ ਹੋ ਗਏ ਸਨ ਅਤੇ ਫਿਰ ਉਨ੍ਹਾਂ ਨੂੰ ਬਾਹਰ ਹੋਣਾ ਪਿਆ ਸੀ ਪਰ ਟੀਮ ਇੰਡੀਆ ਨੇ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਦੀ ਨਿਰੰਤਰਤਾ ਦਿਖਾਈ ਹੈ, ਉਸ ਦੇ ਬਾਵਜੂਦ ਇਹ ਟੀਮ ਫਾਈਨਲ ’ਚ ਪਹੁੰਚਣ ਦੀ ਦਾਅਵੇਦਾਰ ਹੈ। ਦੂਜੇ ਪਾਸੇ ਦੂਜੀ ਟੀਮ ਜੋ ਫਾਈਨਲ ’ਚ ਪਹੁੰਚਣ ਦੀ ਦਾਅਵੇਦਾਰ ਹੈ, ਉਹ ਇੰਗਲੈਂਡ ਦੀ ਟੀਮ ਹੈ ।

Tarsem Singh

This news is Content Editor Tarsem Singh