ਫਾਰਮ ’ਚ ਚੱਲ ਰਹੇ ਭਾਰਤ ਨੂੰ ਵਿਸ਼ਵ ਕੱਪ ’ਚ ਹਰਾਉਣਾ ਮੁਸ਼ਕਿਲ ਹੋਵੇਗਾ : ਕਲਿੰਗਰ

Wednesday, Feb 04, 2026 - 11:30 AM (IST)

ਫਾਰਮ ’ਚ ਚੱਲ ਰਹੇ ਭਾਰਤ ਨੂੰ ਵਿਸ਼ਵ ਕੱਪ ’ਚ ਹਰਾਉਣਾ ਮੁਸ਼ਕਿਲ ਹੋਵੇਗਾ : ਕਲਿੰਗਰ

ਵਡੋਦਰਾ–ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਤੇ ਹੁਣ ਕੋਚ ਮਾਈਕਲ ਕਲਿੰਗਰ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਵਿਰੁੱਧ ਹਾਲੀਆ ਲੜੀ ’ਚ ਭਾਰਤ ਦੇ ਪ੍ਰਦਰਸ਼ਨ ਤੋਂ ਪਤਾ ਚੱਲਦਾ ਹੈ ਕਿ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਆਖਿਰ ਕਿਉਂ ਮੌਜੂਦਾ ਚੈਂਪੀਅਨ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੋਵੇਗਾ। ਡਬਲਯੂ.ਪੀ. ਐੱਲ. ਫ੍ਰੈਂਚਾਈਜ਼ੀ ਗੁਜਰਾਤ ਜਾਇੰਟਸ ਦੇ ਮੁੱਖ ਕੋਚ ਕਲਿੰਗਰ ਦੇ ਅਨੁਸਾਰ ਭਾਰਤ ਦਾ ਹਮਲਾਵਰ ਚੋਟੀਕ੍ਰਮ ਉਸ ਨੂੰ ਆਈ. ਸੀ. ਸੀ. ਟੂਰਨਾਮੈਂਟ ’ਚ ਸਭ ਤੋਂ ਮਜ਼ਬੂਤ ਟੀਮ ਬਣਾਉਂਦਾ ਹੈ।

ਕਲਿੰਗਰ ਨੇ ਕਿਹਾ, ‘‘ਜਿਸ ਫਾਰਮ ’ਚ ਭਾਰਤ ਹੈ ਤੇ ਮੈਂ ਹਾਲ ਹੀ ’ਚ ਨਿਊਜ਼ੀਲੈਂਡ ਵਿਰੁੱਧ ਜੋ ਦੇਖਿਆ, ਉਸ ਨਾਲ ਭਾਰਤ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੋਵੇਗਾ। ਉਸ ਨੂੰ ਹਰਾਉਣ ਲਈ ਕਿਸੇ ਟੀਮ ਨੂੰ ਸ਼ਾਇਦ ਫਾਈਨਲ ’ਚ ਉਸ ਦੇ ਖਰਾਬ ਦਿਨ ਦਾ ਫਾਇਦਾ ਉਠਾਉਣਾ ਹੋਵੇਗਾ।’’


author

Tarsem Singh

Content Editor

Related News