ਦਿੱਲੀ ਦੇ ਇਸ ਮੈਦਾਨ 'ਚ ਅੱਜ ਤਕ ਨਹੀਂ ਹਾਰੀ ਹੈ ਟੀਮ ਇੰਡਿਆ, ਵੇਖੋ ਰਿਕਾਰਡਜ਼

Saturday, Nov 02, 2019 - 12:11 PM (IST)

ਦਿੱਲੀ ਦੇ ਇਸ ਮੈਦਾਨ 'ਚ ਅੱਜ ਤਕ ਨਹੀਂ ਹਾਰੀ ਹੈ ਟੀਮ ਇੰਡਿਆ, ਵੇਖੋ ਰਿਕਾਰਡਜ਼

ਸਪੋਰਟਸ ਡੈਸਕ— ਭਾਰਤ ਬਨਾਮ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਕੱਲ ਤੋਂ ਹੋ ਰਹੀ। ਪਹਿਲਾ ਮੈਚ 3 ਨਵੰਬਰ ਐਤਵਾਰ ਨੂੰ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ, ਜਿਸ ਨੂੰ ਕੋਟਲਾ ਮੈਦਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੋਵਾਂ ਟੀਮਾਂ ਇਸ ਮੈਚ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਇਸ ਸੀਰੀਜ਼ 'ਚ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ 'ਚ ਹੋਵੇਗੀ ਕਿਉਂਕਿ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ। ਉਂਝ ਵੀ ਹਿੱਟਮੈਨ ਦਾ ਟੀ-20 ਕਪਤਾਨੀ ਰਿਕਾਰਡ ਕਾਫ਼ੀ ਬਿਹਤਰ ਹੈ। ਆਓ ਜਾਣਦੇ ਕੋਟਲਾ ਮੈਦਾਨ ਦਾ ਅਤੇ ਇਸ ਮੈਦਾਨ 'ਤੇ ਭਾਰਤ ਦਾ ਟੀ-20 ਰਿਕਾਰਡ ਕਿਵੇਂ ਦਾ ਹੈ।

PunjabKesari

ਇਸ ਮੈਦਾਨ 'ਤੇ ਹੁਣ ਤਕ ਭਾਰਤ ਨਹੀਂ ਹਾਰਿਆ
ਦਿੱਲੀ ਦੇ ਇਸ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ(ਕੋਟਲਾ ਮੈਦਾਨ) 'ਚ ਟੀਮ ਇੰਡੀਆ ਕ੍ਰਿਕਟ ਦੇ ਇਸ ਛੋਟੇ ਫਾਰਮੈਟ 'ਚ ਹੁਣ ਤੱਕ ਅਜਿੱਤ ਹੈ। ਮਤਲਬ ਕਿ ਭਾਰਤ ਇੱਥੇ ਕਦੇ ਹਾਰਿਆ ਨਹੀਂ। ਹਾਲਾਂਕਿ ਟੀਮ ਇੰਡੀਆ ਨੇ ਇਸ ਮੈਦਾਨ 'ਚ ਸਿਰਫ ਇਕ ਹੀ ਮੁਕਾਬਲਾ ਖੇਡਿਆ ਹੈ। ਕ੍ਰਿਕਇੰਫੋ ਮੁਤਾਬਕ ਇਹ ਮੈਚ ਸਾਲ 2017 'ਚ ਖੇਡਿਆ ਗਿਆ ਸੀ। ਜਦ ਨਿਊਜ਼ੀਲੈਂਡ ਟੀਮ ਭਾਰਤ ਦੌਰੇ 'ਤੇ ਸੀ। ਕੀਵੀ ਟੀਮ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਦਿੱਲੀ 'ਚ ਆਯੋਜਿਤ ਕੀਤਾ ਗਿਆ। ਉਸ ਸਮੇਂ ਟੀਮ ਇੰਡੀਆ ਦੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਅਤੇ ਧਵਨ ਦੀ 80-80 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ 202 ਦੌੜਾਂ ਦਾ ਪਹਾੜ ਵਰਗਾ ਸਕੋਰ ਖੜਾ ਕੀਤਾ ਸੀ, ਜਵਾਬ 'ਚ ਕੀਵੀ ਟੀਮ ਨਿਰਧਾਰਤ ਓਵਰ 'ਚ ਸਿਰਫ 149 ਦੌੜਾਂ ਬਣਾ ਢੇਰ ਹੋ ਗਈ। ਭਾਰਤ ਨੇ ਇਹ ਮੈਚ 53 ਦੌੜਾਂ ਨਾਲ ਜਿੱਤ ਲਿਆ ਸੀ।

PunjabKesari

ਕੁਲ 5 ਮੈਚ ਖੇਡੇ ਗਏ ਹਨ ਇਸ ਮੈਦਾਨ 'ਤੇ
ਦਿੱਲੀ 'ਚ ਹੁਣ ਤਕ ਕੁਲ ਪੰਜ ਟੀ-20 ਮੈਚ ਖੇਡੇ ਗਏ ਹਨ। ਇਸ 'ਚ ਇਕ ਮੈਚ ਭਾਰਤ ਨੇ ਖੇਡਿਆ, ਬਾਕੀ ਵਿਦੇਸ਼ੀ ਟੀਮਾਂ ਨੇ ਖੇਡੇ। ਇੱਥੇ ਪਹਿਲਾ ਟੀ-20 ਮੈਚ 2016 'ਚ ਅਫਗਾਨਿਸਤਾਨ ਬਨਾਮ ਇੰਗਲੈਂਡ ਵਿਚਾਲੇ ਖੇਡਿਆ ਗਿਆ ਸੀ। ਇਹ ਟੀ-20 ਵਰਲਡ ਕੱਪ ਦਾ 24ਵਾਂ ਮੈਚ ਸੀ, ਉਸ ਮੈਚ 'ਚ ਇੰਗਲੈਂਡ ਨੂੰ 15 ਦੌੜਾਂ ਨਾਲ ਜਿੱਤ ਮਿਲੀ ਸੀ।

PunjabKesari

ਸਭ ਤੋਂ ਜ਼ਿਆਦਾ ਇੰਗਲੈਂਡ ਨੇ ਜਿੱਤੇ ਮੈਚ
ਭਾਰਤੀ ਟੀਮ ਦਾ ਇਹ ਹੋਮ ਗਰਾਊਂਡ ਭਲੇ ਹੋਵੇ ਪਰ ਇਸ ਮੈਦਾਨ 'ਚ ਭਾਰਤ ਤੋਂ ਜ਼ਿਆਦਾ ਇੰਗਲੈਂਡ ਨੇ ਮੈਚ ਜਿੱਤੇ ਹਨ। ਇੰਗਲੈਂਡ ਨੇ ਦਿੱਲੀ ਦੇ ਕੋਟਲੇ ਮੈਦਾਨ 'ਚ ਸਭ ਤੋਂ ਜ਼ਿਆਦਾ 3 ਟੀ-20 ਮੈਚ ਜਿੱਤੇ ਹਨ। ਇੰਗਲੈਂਡ ਦਾ ਵੀ ਇੱਥੇ 100 ਫੀਸਦੀ ਜਿੱਤ ਦਾ ਰਿਕਾਰਡ ਹੈ। ਇਸ 'ਚ ਇਕ ਸੈਮੀਫਾਈਨਲ ਮੁਕਾਬਲਾ ਵੀ ਹੈ। ਜਦ 2016 ਟੀ-20 ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ।

PunjabKesari

ਇੱਥੇ ਕੋਈ ਨਹੀਂ ਲਗਾ ਸਕਿਆ ਸੈਂਕੜਾ
ਦਿੱਲੀ ਦੇ ਕੋਟਲੇ ਮੈਦਾਨ 'ਤੇ ਹੁਣ ਤੱਕ ਕੋਈ ਵੀ ਟੀ-20 'ਚ ਸੈਂਕੜਾ ਨਹੀਂ ਲਗਾ ਸਕਿਆ ਹੈ। ਇਸ ਮੈਦਾਨ 'ਤੇ ਸਭ ਤੋਂ ਜ਼ਿਆਦਾ ਬੈਸਟ ਸਕੋਰ 80 ਦੌੜਾਂ ਦਾ ਹੈ ਜੋ ਕਿ ਸਾਂਝੇ ਤੌਰ 'ਤੇ ਰੋਹਿਤ ਅਤੇ ਧਵਨ ਦੇ ਨਾਂ ਹੈ।


Related News