ਭਾਰਤ ਦੇ ਖ਼ਿਲਾਫ਼ ਖੇਡਣਗੇ ਭਾਰਤੀ ਮੂਲ ਦੇ ਖਿਡਾਰੀ ! ਆਸਟ੍ਰੇਲੀਆਈ ਕ੍ਰਿਕਟ ਟੀਮ ''ਚ ਹੋਈ ਚੋਣ

Tuesday, Sep 01, 2026 - 10:32 AM (IST)

ਭਾਰਤ ਦੇ ਖ਼ਿਲਾਫ਼ ਖੇਡਣਗੇ ਭਾਰਤੀ ਮੂਲ ਦੇ ਖਿਡਾਰੀ ! ਆਸਟ੍ਰੇਲੀਆਈ ਕ੍ਰਿਕਟ ਟੀਮ ''ਚ ਹੋਈ ਚੋਣ

ਸਪੋਰਟਸ ਡੈਸਕ- ਆਸਟ੍ਰੇਲੀਆਈ ਕ੍ਰਿਕਟ ਬੋਰਡ 'ਕ੍ਰਿਕਟ ਆਸਟ੍ਰੇਲੀਆ' ਨੇ ਸਤੰਬਰ-ਅਕਤੂਬਰ 2026 'ਚ ਭਾਰਤ ਦੌਰੇ 'ਤੇ ਆ ਰਹੀ ਆਸਟ੍ਰੇਲੀਆ 'ਏ' ਟੀਮ ਦੇ ਸਕੁਆਡ ਦਾ ਐਲਾਨ ਕਰ ਦਿੱਤਾ ਹੈ। ਭਾਰਤ 'ਏ' ਖ਼ਿਲਾਫ਼ ਖੇਡੀ ਜਾਣ ਵਾਲੀ ਇਸ ਅਹਿਮ ਸੀਰੀਜ਼ 'ਚ ਕਈ ਸੀਨੀਅਰ ਤੇ ਨੌਜਵਾਨ ਖਿਡਾਰੀਆਂ ਨੂੰ ਟੀਮ 'ਚ ਜਗ੍ਹਾ ਮਿਲੀ ਹੈ, ਉੱਥੇ ਹੀ ਆਸਟ੍ਰੇਲੀਆਈ ਟੀਮ 'ਚ ਭਾਰਤੀ ਮੂਲ ਦੇ 3 ਖਿਡਾਰੀਆਂ ਨੂੰ ਵੀ ਚੁਣਿਆ ਗਿਆ ਹੈ।

ਭਾਰਤੀ ਮੂਲ ਦੇ ਤਨਵੀਰ ਸੰਘਾ, ਜੇਸਨ ਸੰਘਾ ਤੇ ਨਿਖਿਲ ਚੌਧਰੀ ਨੂੰ ਭਾਰਤ-ਏ ਖ਼ਿਲਾਫ਼ ਸੀਰੀਜ਼ 'ਚ ਆਸਟ੍ਰੇਲੀਆ-ਏ ਟੀਮ 'ਚ ਜਗ੍ਹਾ ਮਿਲੀ ਹੈ। ਤਨਵੀਰ ਸੰਘਾ ਆਸਟ੍ਰੇਲੀਆਈ ਰਾਸ਼ਟਰੀ ਟੀਮ ਲਈ ਖੇਡ ਚੁੱਕੇ ਹਨ , ਜਦਕਿ ਜੇਸਨ ਸੰਘਾ ਨੇ ਵੀ ਸ਼ਾਨਦਾਰ ਘਰੇਲੂ ਪ੍ਰਦਰਸ਼ਨ ਦੇ ਦਮ 'ਤੇ ਟੀਮ 'ਚ ਆਪਣੀ ਜਗ੍ਹਾ ਬਣਾਈ ਹੈ। ਉੱਥੇ ਹੀ ਨਿਖਿਲ ਚੌਧਰੀ ਵੀ ਆਸਟ੍ਰੇਲੀਆ ਵੱਲੋਂ 3 ਟੀ-20 ਮੈਚ ਖੇਡ ਚੁੱਕੇ ਹਨ ਤੇ ਇਸ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਉਹ ਵੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਖੇਡਣਗੇ।

ਇਹ ਵੀ ਪੜ੍ਹੋ- ਅਮਰੀਕਾ ਨੇ ਖੋਹ ਲਈ ਗੁਰਮੀਤ ਸਿੰਘ ਦੀ ਨਾਗਰਿਕਤਾ ! ਸ਼ਰਮਨਾਕ ਕਾਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਏ' ਟੀਮ ਦਾ ਭਾਰਤ ਦੌਰਾ 22 ਸਤੰਬਰ ਤੋਂ 11 ਅਕਤੂਬਰ 2026 ਤੱਕ ਚੱਲੇਗਾ। ਇਸ ਦੌਰੇ ਦੌਰਾਨ ਭਾਰਤ 'ਏ' ਅਤੇ ਆਸਟ੍ਰੇਲੀਆ 'ਏ' ਵਿਚਾਲੇ ਦੋ 4-ਦਿਨਾ ਮੈਚ ਅਤੇ 3 ਲਿਸਟ-ਏ 50-ਓਵਰ ਮੈਚ ਖੇਡੇ ਜਾਣਗੇ। 

ਚਾਰ-ਦਿਨਾ ਮੈਚਾਂ ਲਈ ਆਸਟ੍ਰੇਲੀਆ ਏ ਟੀਮ ਸਕੁਆਡ
ਬ੍ਰੈਂਡਨ ਡੌਗੇਟ, ਜੈਕ ਐਡਵਰਡਸ, ਪੀਟਰ ਹੈਂਡਸਕੌਂਬ, ਸੈਮ ਹਾਰਪਰ, ਲੀਅਮ ਹੈਚਰ, ਕੈਂਪਬੈਲ ਕੇਲਾਵੇ, ਸੈਮ ਕੋਨਸਟਾਸ, ਨਾਥਨ ਮੈਕਸਵੀਨੀ, ਟੌਡ ਮਰਫੀ, ਫਰਗਸ ਓ'ਨੀਲ, ਜੋਸ਼ ਫਿਲਿਪ, ਜਾਈ ਰਿਚਰਡਸਨ, ਕੋਰੀ ਰੌਚਿਕੀਓਲੀ, ਜੇਸਨ ਸੰਘਾ, ਲੀਅਮ ਸਕਾਟ

50 ਓਵਰ ਮੈਚਾਂ ਲਈ ਆਸਟ੍ਰੇਲੀਆ ਟੀਮ ਸਕੁਆਡ
ਮਹਲੀ ਬੀਅਰਡਮੈਨ, ਨਿਖਿਲ ਚੌਧਰੀ, ਬੇਨ ਡਵਾਰਸ਼ੁਇਸ, ਜੈਕ ਐਡਵਰਡਸ, ਐਰੋਨ ਹਾਰਡੀ, ਸਪੈਂਸਰ ਜੌਨਸਨ, ਜੋਸ਼ ਫਿਲਿਪ, ਤਨਵੀਰ ਸੰਘਾ, ਲਿਆਮ ਸਕਾਟ, ਲਚਲਾਨ ਸ਼ਾਅ, ਸੈਮ ਕੋਨਸਟਾਸ, ਨਾਥਨ ਮੈਕਸਵੀਨੀ, ਟੌਡ ਮਰਫੀ, ਮਿਚ ਓਵੇਨ

ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News