ਭਾਰਤ ਪਹਿਲੀ ਵਾਰ ਏਐਫਸੀ ਅੰਡਰ-17 ਮਹਿਲਾ ਏਸ਼ੀਅਨ ਕੱਪ ਲਈ ਕੀਤਾ ਕੁਆਲੀਫਾਈ
Saturday, Oct 18, 2025 - 02:32 PM (IST)

ਬਿਸ਼ਕੇਕ (ਕਿਰਗਿਜ਼ ਗਣਰਾਜ)- ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸ਼ੁੱਕਰਵਾਰ ਨੂੰ ਸ਼ਾਨਦਾਰ ਵਾਪਸੀ ਕਰਦੇ ਹੋਏ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਏਐਫਸੀ ਅੰਡਰ-17 ਮਹਿਲਾ ਏਸ਼ੀਅਨ ਕੱਪ ਲਈ ਕੁਆਲੀਫਾਈ ਕੀਤਾ। ਭਾਰਤ ਨ ਮੈਚ ਵਿੱਚ ਉਦੋਂ ਵਾਪਸੀ ਕੀਤੀ ਜਦੋਂ ਮੁੱਖ ਕੋਚ ਜੋਆਚਿਮ ਅਲੈਗਜ਼ੈਂਡਰਸਨ ਨੇ 40ਵੇਂ ਮਿੰਟ ਵਿੱਚ ਬੋਨੀਫਿਲਿਆ ਸ਼ੁਲਾਈ ਦੀ ਜਗ੍ਹਾ ਥੰਡਾਮੋਨੀ ਬਾਸਕੇ ਨੂੰ ਸ਼ਾਮਲ ਕੀਤਾ। ਬਦਲਵੀਂ ਬਾਸਕੇ ਨੇ 55ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ ਅਤੇ ਫਿਰ 66ਵੇਂ ਮਿੰਟ ਵਿੱਚ ਅਨੁਸ਼ਕਾ ਕੁਮਾਰੀ ਦੀ ਸਹਾਇਤਾ ਨਾਲ ਉਜ਼ਬੇਕਿਸਤਾਨ ਦੀ ਲੀਡ ਨੂੰ ਪਲਟ ਦਿੱਤਾ।
ਸ਼ਖਜ਼ੋਦਾ ਅਲੀਖੋਨੋਵਾ ਨੇ 38ਵੇਂ ਮਿੰਟ ਵਿੱਚ ਉਜ਼ਬੇਕਿਸਤਾਨ ਨੂੰ ਲੀਡ ਦਿਵਾਈ ਸੀ। ਇਸ ਜਿੱਤ ਦੇ ਨਾਲ, ਭਾਰਤ ਛੇ ਅੰਕਾਂ ਨਾਲ ਗਰੁੱਪ ਜੀ ਵਿੱਚ ਸਿਖਰ 'ਤੇ ਰਿਹਾ ਅਤੇ ਅਗਲੇ ਸਾਲ ਚੀਨ ਵਿੱਚ ਹੋਣ ਵਾਲੇ ਏਐਫਸੀ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਇਹ ਇਸ ਉਮਰ ਸਮੂਹ ਵਿੱਚ ਉਨ੍ਹਾਂ ਦੀ ਪਹਿਲੀ ਮਹਾਂਦੀਪੀ ਕੁਆਲੀਫਾਈ ਹੈ। ਭਾਰਤੀ ਟੀਮ ਨੇ ਆਖਰੀ ਵਾਰ 2005 ਵਿੱਚ AFC ਅੰਡਰ-17 ਮਹਿਲਾ ਏਸ਼ੀਅਨ ਕੱਪ ਵਿੱਚ ਹਿੱਸਾ ਲਿਆ ਸੀ। ਭਾਰਤ ਨੂੰ ਚੀਨ ਲਈ ਟਿਕਟ ਬੁੱਕ ਕਰਨ ਲਈ ਸਿਰਫ਼ ਇੱਕ ਡਰਾਅ ਦੀ ਲੋੜ ਸੀ।