ਆਖ਼ਰੀ ਪਲਾਂ ''ਚ ਭਾਰਤ ਦਾ ਗੋਲ ਹੋਇਆ ਖ਼ਾਰਜ ! ਅਰਜਨਟੀਨਾ ਹੱਥੋਂ ਝੱਲਣੀ ਪਈ ਹਾਰ

Friday, Jun 13, 2025 - 02:50 PM (IST)

ਆਖ਼ਰੀ ਪਲਾਂ ''ਚ ਭਾਰਤ ਦਾ ਗੋਲ ਹੋਇਆ ਖ਼ਾਰਜ ! ਅਰਜਨਟੀਨਾ ਹੱਥੋਂ ਝੱਲਣੀ ਪਈ ਹਾਰ

ਸਪੋਰਟਸ ਡੈਸਕ- ਭਾਰਤ ਦਾ ਆਖ਼ਰੀ ਮਿੰਟਾਂ ’ਚ ਪੈਨਲਟੀ ’ਤੇ ਕੀਤਾ ਗਿਆ ਗੋਲ ਨਾਟਕੀ ਹਾਲਾਤ ’ਚ ਖਾਰਜ ਕਰ ਦਿੱਤਾ ਗਿਆ ਅਤੇ ਫਿਰ ਮਿਲੇ ਚਾਂਸ ’ਤੇ ਜੁਗਰਾਜ ਸਿੰਘ ਗੋਲ ਕਰਨ ’ਚ ਫੇਲ੍ਹ ਰਿਹਾ, ਜਿਸ ਕਾਰਨ ਟੀਮ ਨੂੰ ਐੱਫ.ਆਈ.ਐੱਚ. ਪ੍ਰੋ ਹਾਕੀ ਲੀਗ ਦੇ ਯੂਰਪੀ ਪੜਾਅ ’ਚ ਵੀਰਵਾਰ ਨੂੰ ਅਰਜਨਟੀਨਾ ਕੋਲੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਟੀਮ ਦੀ ਇਸ ਦੌਰੇ ’ਤੇ ਇਹ 4 ਮੈਚਾਂ ’ਚ ਚੌਥੀ ਹਾਰ ਹੈ। ਡ੍ਰੈਗ ਫਲਿੱਕਰ ਜੁਗਰਾਜ ਨੇ ਚੌਥੇ ਮਿੰਟ ’ਚ ਹੀ ਮੈਚ ਦੇ ਪਹਿਲੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦੁਆਈ ਪਰ ਟਾਮਸ ਡੋਮੇਨੇ ਨੇ ਪੈਨਲਟੀ ਕਾਰਨਰ ਨਾਲ 2 ਗੋਲ ਕਰ ਕੇ ਅਰਜਨਟੀਨਾ ਨੂੰ ਬੜ੍ਹਤ ਦਿਵਾ ਦਿੱਤੀ। ਚੌਥੇ ਅਤੇ ਅੰਤਿਮ ਕੁਆਰਟਰ ’ਚ 1-2 ਨਾਲ ਪੱਛੜਣ ਤੋਂ ਬਾਅਦ ਭਾਰਤ ਨੂੰ ਆਖਰੀ ਹੂਟਰ ਤੋਂ 2 ਮਿੰਟ ਪਹਿਲਾਂ ਪੈਨਲਟੀ ਸਟ੍ਰੋਕ ਮਿਲਿਆ ਅਤੇ ਜੁਗਰਾਜ ਨੇ ਗੇਂਦ ਨੂੰ ਅਰਜਨਟੀਨਾ ਦੇ ਗੋਲ ਪੋਸਟ ਦੇ ਅੰਦਰ ਪਾ ਦਿੱਤਾ।

PunjabKesari

ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'

ਅਰਜਨਟੀਨਾ ਨੇ ਇਸ ਆਧਾਰ ’ਤੇ ਵੀਡੀਓ ਰੈੱਫਰਲ ਮੰਗਿਆ ਕਿ ਸਟ੍ਰੋਕ ਲੈਂਦੇ ਸਮੇਂ ਜੁਗਰਾਜ ਦਾ ਖੱਬਾ ਪੈਰ ਗੇਂਦ ਤੋਂ ਕਾਫੀ ਅੱਗੇ ਸੀ। ਵੀਡੀਓ ਅੰਪਾਇਰ ਨੇ ਅਰਜਨਟੀਨਾ ਦੇ ਪੱਖ ’ਚ ਫੈਸਲਾ ਸੁਣਾਇਆ ਪਰ ਭਾਰਤ ਦੀ ਅਗਵਾਈ ਕਰ ਰਹੇ ਕਪਤਾਨ ਹਾਰਦਿਕ ਸਿੰਘ ਨੇ ਰੈਫਰੀ ਨੂੰ ਇਹ ਜਾਂਚਣ ਲਈ ਕਿਹਾ ਕਿ ਕੀ ਜੁਗਰਾਜ ਦੇ ਸਟ੍ਰੋਕ ਲੈਣ ਤੋਂ ਪਹਿਲਾਂ ਅਰਜਨਟੀਨਾ ਦੇ ਗੋਲਕੀਪਰ ਟਾਮਸ ਸੈਂਟਿਆਗੋ ਗੋਲ-ਲਾਈਨ ਤੋਂ ਅੱਗੇ ਸੀ। ਇਸ ਵਾਰ ਭਾਰਤ ਨੂੰ ਵੀਡੀਓ ਅੰਪਾਇਰ ਕੋਲੋਂ ਉਸ ਮੁਤਾਬਕ ਫੈਸਲਾ ਮਿਲਿਆ।

PunjabKesari

ਇਸ ਤੋਂ ਬਾਅਦ ਜੁਗਰਾਜ ਨੂੰ ਸਟ੍ਰੋਕ ਫਿਰ ਤੋਂ ਲੈਣ ਦੀ ਇਜਾਜ਼ਤ ਦਿੱਤੀ ਗਈ ਪਰ ਇਸ ਵਾਰ ਸੈਂਟਿਆਗੋ ਨੇ ਉਸ ਦੀ ਸ਼ਾਟ ਨੂੰ ਬਚਾ ਲਿਆ। ਨਿਯਮਿਤ ਕਪਤਾਨ ਹਰਮਨਪ੍ਰੀਤ ਸਿੰਘ ਉਂਗਲੀ ਦੀ ਸੱਟ ਕਾਰਨ ਬਾਹਰ ਹੈ। ਇਸ ਮੌਕੇ ਹਾਰਦਿਕ ਨੇ ਭਾਰਤ ਦੀ ਅਗਵਾਈ ਕੀਤੀ। ਇਸ ਮੈਚ 'ਚ ਅਰਜਨਟੀਨਾ ਨੂੰ 8 ਪੈਨਲਟੀ ਕਾਰਨਰ ਮਿਲੇ, ਜਦਕਿ ਭਾਰਤ ਨੂੰ ਸਿਰਫ 3। ਇਹ ਭਾਰਤ ਦਾ ਇੱਥੇ ਚੌਥਾ ਅਤੇ ਆਖਰੀ ਮੈਚ ਸੀ। ਹੁਣ ਟੀਮ ਸ਼ਨੀਵਾਰ ਨੂੰ ਮਜ਼ਬੂਤ ਆਸਟ੍ਰੇਲੀਆ ਦਾ ਸਾਹਮਣਾ ਕਰਨ ਲਈ ਬੈਲਜੀਅਮ ਦੇ ਐਂਟਵਰਪ ਦੀ ਯਾਤਰਾ ਕਰੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News