IND v NZ WTC Final : ਭਾਰਤ ਦੇ ਕੋਲ 32 ਦੌੜਾਂ ਦੀ ਬੜ੍ਹਤ, ਸਕੋਰ 64/2

06/22/2021 11:36:45 PM

ਸਪੋਰਟਸ ਡੈਸਕ- ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਮੈਚ ਦੇ ਪੰਜਵੇਂ ਦਿਨ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ 249 ਦੌੜਾਂ ’ਤੇ ਖ਼ਤਮ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 217 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਹੁਣ ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ 32 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਦੂਜੀ ਪਾਰੀ ਦੌਰਾਨ ਭਾਰਤੀ ਟੀਮ ਨੇ ਪੰਜਵੇਂ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕਟਾਂ 'ਤੇ 64 ਦੌੜਾਂ ਬਣਾ ਲਈਆਂ ਹਨ ਅਤੇ ਇਸ ਦੇ ਨਾਲ ਹੀ ਭਾਰਤੀ ਟੀਮ ਨੇ ਨਿਊਜ਼ੀਲੈਂਡ 'ਤੇ 32 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿਲ ਦੇ ਰੂਪ ਵਿਚ ਲੱਗਾ, ਜਿਸ ਨੇ 33 ਗੇਂਦਾਂ 'ਤੇ 8 ਦੌੜਾਂ ਬਣਾਈਆਂ। ਦੂਜਾ ਝਟਕਾ ਰੋਹਿਤ ਸ਼ਰਮਾ ਦੇ ਰੂਪ ਵਿਚ ਲੱਗਾ, ਜਿਸ ਨੇ 81 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 30 ਦੌੜਾਂ ਦਾ ਯੋਗਦਾਨ ਦਿੱਤਾ। ਕ੍ਰੀਜ਼ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ 8 ਦੌੜਾਂ ਤੇ ਚੇਤੇਸ਼ਵਰ ਪੁਜਾਰਾ 12 ਦੌੜਾਂ ਬਣਾ ਕੇ ਖੇਡ ਰਹੇ ਹਨ।

ਪੰਜਵੇਂ ਦਿਨ ਦੇ ਮੈਚ ’ਚ ਨਿਊਜ਼ੀਲੈਂਡ ਨੇ 102 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਇਸ ਦੌਰਾਨ ਰਾਸ ਟੇਲਰ 11 ਦੌੜਾਂ ਦੇ ਨਿੱਜੀ ਸਕੋਰ ’ਤੇ ਸ਼ੰਮੀ ਦੀ ਗੇਂਦ ’ਤੇ ਸ਼ੁਭਮਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।ਨਿਊਜ਼ੀਲੈਂਡ ਦਾ ਅਗਲਾ ਵਿਕਟ ਹੈਨਰੀ ਨਿਕੋਲਸ ਦੇ ਤੌਰ ’ਤੇ ਡਿੱਗਾ। ਨਿਕੋਲਸ 7 ਦੌੜਾਂ ਦੇ ਨਿੱਜੀ ਸਕੋਰ ’ਤੇ ਇਸ਼ਾਂਤ ਦੀ ਗੇਂਦ ’ਤੇ ਰੋਹਿਤ ਨੂੰ ਕੈਚ ਦੇ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਬੀਜੇ ਵਾਟਲਿੰਗ ਸਿਰਫ 1 ਦੌੜ ਦੇ ਨਿੱਜੀ ਸਕੋਰ ’ਤੇ ਸ਼ੰਮੀ ਦੇ ਹੱਥੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ।ਕੌਲਿਨ ਡਿ ਗ੍ਰੈਂਡਹੋਮੇ ਵੀ 13 ਦੌੜਾਂ ਦੇ ਨਿੱਜੀ ਸਕੋਰ ’ਤੇ ਸ਼ੰਮੀ ਵੱਲੋਂ ਐੱਲ .ਬੀ. ਡਬਲਿਊ. ਆਊਟ ਕੀਤਾ ਗਿਆ। ਇਸ ਤੋਂ ਬਾਅਦ ਕਾਇਲ ਜੈਮੀਸਨ 21 ਦੌੜਾਂ ’ਤੇ ਨਿੱਜੀ ਸਕੋਰ ’ਤੇ ਸ਼ੰਮੀ ਦੇ ਗੇਂਦ ’ਤੇ ਬੁਮਰਾਹ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਕਪਤਾਨ ਕੇਨ ਵਿਲੀਅਮਸਨ 49 ਦੌੜਾਂ ਬਣਾ ਇਸ਼ਾਂਤ ਦੀ ਗੇਂਦ ’ਤੇ ਕੋਹਲੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।

ਚੌਥੇ ਦਿਨ ਦੀ ਖੇਡ : ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੌਥੇ ਦਿਨ ਦੀ ਖੇਡ ਲਗਾਤਾਰ ਮੀਂਹ ਪੈਣ ਕਾਰਨ ਨਹੀਂ ਹੋ ਸਕੀ।

ਤੀਜੇ ਦਿਨ ਦੀ ਖੇਡ : ਖ਼ਰਾਬ ਰੌਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਖ਼ਤਮ ਕਰ ਦਿੱਤੀ ਗਈ ਸੀ। ਟੀਮ ਇੰਡੀਆ ਨੇ ਆਲਆਊਟ ਹੋ ਕੇ ਕੁਲ 217 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ 2 ਵਿਕਟਂ ਦੇ ਨੁਕਸਾਨ ਉ੍ਤੇ 102 ਦੌਡ਼ਾਂ ਬਣਾਈਆਂ।

ਦੂਜੇ ਦਿਨ ਦੀ ਖੇਡ : ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਖੇਡ ਹੋਰ ਅੱਧੇ ਘੰਟੇ ਪਹਿਲਾਂ ਖ਼ਤਮ ਹੋ ਗਿਆ।

ਪਹਿਲਾ ਦਿਨ : ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਰੱਦ ਕਰ ਦਿੱਤੀ ਗਈ ਸੀ।

ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰੰਮੀ, ਜਸਪ੍ਰੀਤ ਬੁਮਰਾਹ

ਨਿਊਜ਼ੀਲੈਂਡ (ਪਲੇਇੰਗ ਇਲੈਵਨ) : ਟਾਮ ਲਾਥਮ, ਡੇਵਨ ਕੌਨਵੇ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਹੈਨਰੀ ਨਿਕੋਲਸ, ਬੀ.ਜੇ. ਵਾਟਲਿੰਗ (ਵਿਕਟਕੀਪਰ), ਕੋਲਿਨ ਡੀ ਗ੍ਰੈਂਡਹੋਮ, ਕੈਲ ਜੈਮੀਸਨ, ਨੀਲ ਵੈਗਨਰ, ਟਿਮ ਸਾਊਥੀ, ਟ੍ਰੈਂਟ ਬੋਲਟ।

Tarsem Singh

This news is Content Editor Tarsem Singh