ਟੀਮ ਇੰਡੀਆ ਲਈ 'ਜੀਤ ਪੇ ਅਪਨਾ ਹੱਕ ਹੈ' ਗੀਤ ਰਿਲੀਜ਼ (Video)

06/19/2019 12:29:16 PM

ਨਵੀਂ ਦਿੱਲੀ- ਦੇਸ਼ ਦੀ ਮੰਨੀ-ਪ੍ਰਮੰਨੀ ਮੋਬਾਇਲ ਕੰਪਨੀ ਓਪੋ ਨੇ ਵਿਸ਼ਵ ਕੱਪ ਵਿਚ ਖੇਡਣ ਮੁੰਤਰੀ ਭਾਰਤੀ ਟੀਮ ਲਈ 'ਜੀਤ ਪੇ ਅਪਨਾ ਹੱਕ ਹੈ' ਨਾਂ ਦਾ ਗੀਤ ਰਿਲੀਜ਼ ਕੀਤਾ ਹੈ। ਓਪੋ ਨੇ ਭਾਰਤੀ ਟੀਮ ਦਾ ਹੌਸਲਾ ਵਧਾਉਣ ਤੇ ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਗੀਤ ਲਾਂਚ ਕੀਤਾ ਹੈ। ਇਹ ਗੀਤ ਓਪੋ ਦਾ 'ਇੰਡੀਆ ਗਿਵ ਯੂਅਰ ਹਰਟਬੀਟ' ਮੁਹਿੰਮ ਤਹਿਤ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸੰਗੀਤ ਡਾਇਰੈਕਟਰ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ।


Related News