ਭਾਰਤ ਦਾ ਸਾਹਮਣਾ ਅੱਜ ਇੰਗਲੈਂਡ ਨਾਲ, ਜਾਣੋ ਕਿਹੜੀ ਟੀਮ ਦਾ ਪਲੜਾ ਹੈ ਭਾਰੀ
Thursday, Feb 06, 2025 - 11:24 AM (IST)
 
            
            ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਨਾਗਪੁਰ ਦੇ ਵਿਦਰਭ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਜਦੋਂ ਇਕ ਦੂਜੇ ਦੇ ਖਿਲਾਫ ਮੈਦਾਨ 'ਤੇ ਉਤਰਨਗੀਆਂ ਤਾਂ ਦੋਵਾਂ ਦਾ ਉਦੇਸ਼ ਮੈਚ ਨੂੰ ਜਿੱਤਣਾ ਹੋਵੇਗਾ। ਚੈਂਪੀਅਨਜ਼ ਟਰਾਫੀ ਨੂੰ ਦੇਖਦੇ ਹੋਏ ਇਹ ਵਨਡੇ ਸੀਰੀਜ਼ ਭਾਰਤ ਅਤੇ ਇੰਗਲੈਂਡ ਲਈ ਬਹੁਤ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : IND vs ENG : 'ਰੋਹਿਤ ਤੇ ਵਿਰਾਟ ਕੋਈ...' ਵਨਡੇ ਸੀਰੀਜ਼ ਤੋਂ ਪਹਿਲਾਂ ਕੇਵਿਨ ਪੀਟਰਸਨ ਦੇ ਬਿਆਨ ਨੇ ਮਚਾਈ ਤਰਥੱਲੀ
ਹੈੱਡ ਟੂ ਹੈੱਡ
ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ 107 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 58 ਜਿੱਤੇ ਹਨ, ਜਦੋਂ ਕਿ ਇੰਗਲੈਂਡ ਦੀ ਟੀਮ 44 ਮੈਚ ਜਿੱਤਣ ਵਿੱਚ ਸਫਲ ਰਹੀ ਹੈ।
ਇਹ ਵੀ ਪੜ੍ਹੋ : ਗਜ਼ਬ ਦਾ ਰਿਕਾਰਡ : ਇਹ ਭਾਰਤੀ ਕ੍ਰਿਕਟਰ ਆਪਣੇ 16 ਸਾਲ ਦੇ ਕਰੀਅਰ 'ਕਦੀ ਨਹੀਂ ਹੋਇਆ RUN OUT
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ ਦੀ ਸੰਭਾਵੀ ਪਲੇਇੰਗ ਇਲੈਵਨ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ।
ਇੰਗਲੈਂਡ ਦੀ ਪਲੇਇੰਗ ਇਲੈਵਨ : ਬੇਨ ਡਕੇਟ, ਫਿਲ ਸਾਲਟ, ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ), ਲਿਆਮ ਲਿਵਿੰਗਸਟੋਨ, ਜੈਕਬ ਬੈਥਲ, ਬ੍ਰਾਇਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ, ਸਾਕਿਬ ਮਹਿਮੂਦ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            