ਭਾਰਤ-ਏ ਮਹਿਲਾ ਹਾਕੀ ਟੀਮ 5 ਮੈਚਾਂ ਲਈ ਚੀਨ ਦਾ ਦੌਰਾ ਕਰੇਗੀ
Saturday, Oct 04, 2025 - 12:51 AM (IST)

ਨਵੀਂ ਦਿੱਲੀ (ਭਾਸ਼ਾ)-ਭਾਰਤ-ਏ ਮਹਿਲਾ ਹਾਕੀ ਟੀਮ ਚੀਨ ਦੇ ਦੌਰੇ ’ਤੇ 13 ਤੋਂ 21 ਅਕਤੂਬਰ ਤੱਕ ਲਿਆਓਨਿੰਗ ਟੀਮ ਵਿਰੁੱਧ 5 ਮੈਚਾਂ ਦੀ ਲੜੀ ਖੇਡੇਗੀ। ਇਹ ਸਾਰੇ ਮੁਕਾਬਲੇ ਦਾਲਿਆਨ ਦੇ ਲਿਆਓਨਿੰਗ ਸਪੋਰਟਸ ਸੈਂਟਰ ਵਿਚ ਆਯੋਜਿਤ ਕੀਤੇ ਜਾਣਗੇ। ਇਹ ਦੌਰਾ ਭਾਰਤੀ ਮਹਿਲਾ ਹਾਕੀ ਦੇ ਭਵਿੱਖ ਲਈ ਇਕ ਅਹਿਮ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ, ਜਿਸ ਵਿਚ ਉੱਭਰਦੀਆਂ ਹੋਈਆਂ ਖਿਡਾਰਨਾਂ ਕੌਮਾਂਤਰੀ ਤਜਰਬਾ ਤੇ ਮੈਚ ਅਭਿਆਸ ਹਾਸਲ ਕਰ ਸਕਣਗੀਆਂ। 8 ਦਿਨ ਦੇ ਇਸ ਦੌਰੇ ’ਤੇ ਟੀਮ 13, 15, 17, 19 ਤੇ 21 ਅਕਤੂਬਰ ਲਿਆਓਨਿੰਗ ਟੀਮ ਨੂੰ ਚੁਣੌਤੀ ਦੇਵੇਗੀ।
ਭਾਰਤ-ਏ ਟੀਮ : ਗੋਲਕੀਪਰ- ਬੰਸਾਰੀ ਸੋਲੰਕੀ, ਮਾਧੁਰੀ ਕਿੰਡੋ। ਡਿਫੈਂਡਰ- ਮਨੀਸ਼ਾ ਚੌਹਾਨ, ਅਕਸ਼ਿਤਾ ਅਬਾਸੋ ਢੇਕਾਲੇ, ਜਯੋਤੀ ਛਤਰੀ, ਮਹਿਮਾ ਚੌਧਰੀ, ਅੰਜਨਾ ਡੁੰਗਡੁੰਗ। ਮਿਡਫੀਲਡਰ-ਸੁਜਾਕਾ ਕੁਜੂਰ, ਦੀਪਿਕਾ ਸੋਰੇਂਗ, ਅਜਮੀਨਾ ਕੁਜੂਰ, ਪੂਜਾ ਯਾਦਵ, ਬਲਜੀਤ ਕੌਰ, ਦੀਪੀ ਮੋਨਿਕਾ ਟੋਪੋ। ਫਾਰਵਰਡ- ਅਲਬੇਲਾ ਰਾਣੀ ਟੋਪੋ, ਰਿਤਿਕਾ ਸਿੰਘ, ਅਨੂ ਚੰਦਨਾ ਜਗਦੀਸ਼ਾ, ਕਾਜਲ ਸਦਾਸ਼ਿਵ ਅਟਪੜਕਰ, ਸੇਲੇਸਟਿਨੋ ਹੋਰੋ।