IND vs SL 2nd Test Day 1 Stumps: ਪੱਡਿਕਲ ਦਾ ਸੈਂਕੜਾ; ਗਿੱਲ ਦੀ ਫਿਫਟੀ, ਭਾਰਤ 300/5

Sunday, Aug 23, 2026 - 06:05 PM (IST)

IND vs SL 2nd Test Day 1 Stumps: ਪੱਡਿਕਲ ਦਾ ਸੈਂਕੜਾ; ਗਿੱਲ ਦੀ ਫਿਫਟੀ, ਭਾਰਤ 300/5

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਪਹਿਲੇ ਦਿਨ ਦੀ ਖੇਡ ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕੱਲਬ ਵਿਖੇ ਖੇਡੀ ਗਈ। ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 5 ਵਿਕਟਾਂ ਗੁਆ ਕੇ 300 ਦੌੜਾਂ ਬਣਾਈਆਂ। ਭਾਰਤ ਲਈ ਦੇਵਦੱਤ ਪੱਡਿਕਲ ਨੇ 117 ਦੌੜਾਂ, ਸ਼ੁਭਮਨ ਗਿੱਲ ਨੇ 50 ਦੌੜਾਂ, ਯਸ਼ਸਵੀ ਜਾਇਸਵਾਲ ਨੇ 45 ਦੌੜਾਂ ਤੇ ਧਰੁਵ ਜੁਰੇਲ ਨੇ 43 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਸਮੇਂ ਧਰੁਵ ਜੁਰੇਲ (7 ਦੌੜਾਂ) ਤੇ ਸਾਰਾਂਸ਼ ਜੈਨ (4 ਦੌੜਾਂ) ਮੌਜੂਦ ਸਨ।  

ਪਲੇਇੰਗ 11

ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਦੇਵਦੱਤ ਪੱਡਿਕਲ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਧਰੁਵ ਜੁਰੇਲ, ਸਾਰਾਂਸ਼ ਜੈਨ, ਮਾਨਵ ਸੁਥਾਰ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ।

ਸ਼੍ਰੀਲੰਕਾ : ਲਾਹਿਰੂ ਉਦਾਰਾ, ਕਾਮਿਲ ਮਿਸ਼ਰਾ, ਪਾਸਿੰਦੂ ਸੂਰਯਾਬੰਦਾਰਾ, ਕਾਮਿੰਡੂ ਮੈਂਡਿਸ, ਧਨੰਜਯਾ ਡੀ ਸਿਲਵਾ (ਕਪਤਾਨ), ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਕੇਸ਼ਾਰਾ ਨੁਵੰਤਾ, ਪ੍ਰਭਾਤ ਜੈਸੂਰੀਆ, ਲਾਹਿਰੂ ਕੁਮਾਰਾ, ਅਸਿਥਾ ਫਰਨਾਂਡੋ।


author

Tarsem Singh

Content Editor

Related News