ਰੋਹਿਤ ਨਾਲ ਓਪਨਿੰਗ ਲਈ ਰਾਹੁਲ-ਧਵਨ ''ਚ ਮੁਕਾਬਲਾ, ਗੱਬਰ ਨੇ ਕਿਹਾ- ਹੁਣ ਮੈਂ ਵੀ ਆ ਗਿਆ ਹਾਂ

01/11/2020 1:08:34 PM

ਨਵੀਂ ਦਿੱਲੀ : ਭਾਰਤ ਖਿਲਾਫ ਤੀਜੇ ਟੀ-20 ਵਿਚ ਭਾਰਤ ਦੀ ਜਿੱਤ ਵਿਚ ਦੋਵੇਂ ਸਲਾਮੀ ਬੱਲੇਬਾਜ਼ਾਂ ਕੇ. ਐੱਲ. ਰਾਹੁਲ ਅਤੇ ਸ਼ਿਖਰ ਧਵਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਰਧ ਸੈਂਕੜੇ ਲਾਏ। ਜਿਸ ਦੀ ਬਦੌਲਤ ਭਾਰਤ ਸ਼੍ਰੀਲੰਕਾ ਖਿਲਾਫ ਵੱਡਾ ਸਕੋਰ ਖੜ੍ਹਾ ਕਰਨ 'ਚ ਸਫਲ ਰਿਹਾ ਅਤੇ ਸ਼੍ਰੀਲੰਕਾ ਨੂੰ 78 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਿਖਰ ਧਵਨ ਦੀ ਵਾਪਸੀ ਨੇ ਟੀ-20 ਵਰਲਡ ਕੱਪ ਲਈ ਰੋਹਿਤ ਦੇ ਦੂਜੇ ਓਪਨਰ ਸਾਂਝੇਦਾਰ ਦੇ ਤੌਰ 'ਤੇ ਰਾਹੁਲ ਅਤੇ ਧਵਨ ਵਿਚੋਂ ਕਿਸ ਨੂੰ ਮੌਕਾ ਮਿਲੇ ਦੇ ਰੂਪ 'ਚ ਚੋਣਕਾਰਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ।

ਧਵਨ ਨੇ ਸੱਟ ਤੋਂ ਵਾਪਸੀ ਕਰਦਿਆਂ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਦੇ ਦੋਵੇਂ ਮੈਚਾਂ ਵਿਚ 32, 52 ਅਤੇ ਰਾਹੁਲ ਨੇ 45, 54 ਦੌੜਾਂ ਦੀ ਪਾਰੀ ਖੇਡਦਿਆਂ ਆਪਣੀ ਛਾਪ ਛੱਡੀ। ਜਦੋਂ ਮੈਚ ਤੋਂ ਬਾਅਦ ਧਵਨ ਤੋਂ ਪੁੱਛਿਆ ਗਿਆ ਕਿ ਹੁਣ ਰੋਹਿਤ ਦਾ ਓਪਨਿੰਗ ਸਾਂਝੇਦਾਰ ਉਸ ਨੂੰ ਹੋਣਾ ਚਾਹੀਦੈ ਜਾਂ ਰਾਹੁਲ ਨੂੰ? ਤਾਂ ਧਵਨ ਨੇ ਕਿਹਾ, ''ਤਿੰਨੋਂ ਖਿਡਾਰੀ ਚੰਗਾ ਖੇਡ ਰਹੇ ਹਨ। ਰੋਹਿਤ ਨੇ 2019 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਿਛਲੇ ਕੁਝ ਮਹੀਨਿਆਂ ਤੋਂ ਰਾਹੁਲ ਵੀ ਚੰਗਾ ਖੇਡ ਰਹੇ ਹਨ। ਹੁਣ ਮੈਂ ਵੀ ਆ ਗਿਆ ਹਾਂ ਪਿੱਕਚਰ ਵਿਚ, ਅੱਜ ਮੈਂ ਵੀ ਚੰਗਾ ਕਰ ਦਿੱਤਾ ਤਾਂ ਪਿੱਕਚਰ ਚੰਗੀ ਬਣਾ ਰਹੀ ਹੈ। ਇਹ ਸਿਰ ਦਰਦੀ ਮੇਰੀ ਨਹੀਂ ਹੈ, ਮੇਰਾ ਕੰਮ ਚੰਗਾ ਖੇਡਣਾ  ਮੈਂ ਚੋਣ ਦੇ ਬਾਰੇ ਜ਼ਿਆਦਾ ਨਹੀਂ ਸੋਚਦਾ, ਕਿਉਂਕਿ ਇਹ ਮੇਰੇ ਹੱਥ ਵਿਚ ਨਹੀਂ ਹੈ। ਪ੍ਰਦਰਸ਼ਨ ਕਰਨਾ ਅਤੇ ਦੌੜਾਂ ਬਣਾਉਣਾ ਮੇਰੇ ਹੱਥ ਵਿਚ ਹੈ। ਪਿਛਲੇ ਜੋ 2 ਮੌਕੇ ਮਿਲੇ, ਮੈਂ ਉਸ ਵਿਚ ਖੁਦ ਨੂੰ ਸਾਬਤ ਕਰਨ 'ਚ ਸਫਲ ਰਿਹਾ ਹਾਂ।''