IND vs SL:ਭਾਰਤ ਨੇ 503/9 ਦੇ ਸਕੋਰ ਨਾਲ ਪਹਿਲੀ ਪਾਰੀ ਐਲਾਨੀ, ਪੱਡਿਕਲ ਤੇ ਜੁਰੇਲ ਦੇ ਸੈਂਕੜੇ

Monday, Aug 24, 2026 - 05:05 PM (IST)

IND vs SL:ਭਾਰਤ ਨੇ 503/9 ਦੇ ਸਕੋਰ ਨਾਲ ਪਹਿਲੀ ਪਾਰੀ ਐਲਾਨੀ, ਪੱਡਿਕਲ ਤੇ ਜੁਰੇਲ ਦੇ ਸੈਂਕੜੇ

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ 503/9 ਦੇ ਸਕੋਰ ਦੇ ਪਹਿਲੀ ਪਾਰੀ ਐਲਾਨ ਦਿੱਤੀ ਹੈ। ਭਾਰਤ ਵਲੋਂ ਦੇਵਦੱਤ ਪੱਡਿਕਲ ਨੇ 117 ਦੌੜਾਂ, ਧਰੁਵ ਜੁਰੇਲ ਨੇ 115 ਦੌੜਾਂ, ਰਿਸ਼ਭ ਪੰਤ ਨੇ 63 ਦੌੜਾਂ, ਸ਼ਭਮਨ ਗਿੱਲ ਨੇ 50 ਦੌੜਾਂ, ਯਸ਼ਸਵੀ ਜਾਇਸਵਾਲ ਨੇ 45 ਦੌੜਾਂ ਤੇ ਰਵਿੰਦਰ ਜਡੇਜਾ ਨੇ 43 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਅਸਿਥਾ ਫਰਨਾਂਡੋ ਨੇ 4, ਲਾਹਿਰੂ ਕੁਮਾਰਾ ਨੇ 1, ਪ੍ਰਭਾਤ ਜੈਸੂਰਿਆ ਨੇ 2, ਕੇਸ਼ਰਾ ਨੁਵਾਨਥਾ ਨੇ 2 ਵਿਕਟਾਂ ਲਈਆਂ।

ਪਲੇਇੰਗ 11

ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਦੇਵਦੱਤ ਪੱਡਿਕਲ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਧਰੁਵ ਜੁਰੇਲ, ਸਾਰਾਂਸ਼ ਜੈਨ, ਮਾਨਵ ਸੁਥਾਰ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ।

ਸ਼੍ਰੀਲੰਕਾ : ਲਾਹਿਰੂ ਉਦਾਰਾ, ਕਾਮਿਲ ਮਿਸ਼ਰਾ, ਪਾਸਿੰਦੂ ਸੂਰਯਾਬੰਦਾਰਾ, ਕਾਮਿੰਡੂ ਮੈਂਡਿਸ, ਧਨੰਜਯਾ ਡੀ ਸਿਲਵਾ (ਕਪਤਾਨ), ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਕੇਸ਼ਾਰਾ ਨੁਵੰਤਾ, ਪ੍ਰਭਾਤ ਜੈਸੂਰੀਆ, ਲਾਹਿਰੂ ਕੁਮਾਰਾ, ਅਸਿਥਾ ਫਰਨਾਂਡੋ।


author

Tarsem Singh

Content Editor

Related News