IND vs SA: ਤਿਲਕ ਵਰਮਾ ਨੇ ਵੀ ਠੋਕਿਆ ਬੈਕ ਟੂ ਬੈਕ ਸੈਂਕੜਾ, ਤੋੜ ਦਿੱਤੇ ਇਹ ਰਿਕਾਰਡ
Saturday, Nov 16, 2024 - 01:06 AM (IST)
ਸਪੋਰਟਸ ਡੈਸਕ : ਭਾਰਤੀ ਬੱਲੇਬਾਜ਼ ਤਿਲਕ ਵਰਮਾ ਨੇ ਜੋਹਾਨਸਬਰਗ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਖਿਲਾਫ ਚੌਥੇ ਟੀ-20 ਮੈਚ 'ਚ ਇਤਿਹਾਸ ਰਚ ਦਿੱਤਾ ਹੈ। ਸੇਂਚੁਰੀਅਨ 'ਚ ਸੈਂਕੜਾ ਲਗਾਉਣ ਤੋਂ ਬਾਅਦ ਤਿਲਕ ਨੇ ਜੋਹਾਨਸਬਰਗ 'ਚ ਬੈਕ ਟੂ ਬੈਕ ਸੈਂਕੜਾ ਲਗਾ ਦਿੱਤਾ। ਤਿਲਕ ਨੇ 41 ਗੇਂਦਾਂ 'ਚ 6 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਹ ਤਿਲਕ ਦਾ 20ਵਾਂ ਟੀ-20 ਮੈਚ ਹੈ। ਇਸ ਤੋਂ ਪਹਿਲਾਂ ਸੈਮਸਨ ਟੀ-20 'ਚ ਬੈਕ-ਟੂ-ਬੈਕ ਸੈਂਕੜੇ ਲਗਾਉਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ਸਨ। ਤਿਲਕ ਹੁਣ ਇਸ ਸੂਚੀ 'ਚ ਦੂਜੇ ਨੰਬਰ 'ਤੇ ਆ ਗਏ ਹਨ।
ਟੀ-20 'ਚ ਭਾਰਤ ਲਈ ਸਭ ਤੋਂ ਵੱਧ ਸੈਂਕੜੇ
5 ਰੋਹਿਤ ਸ਼ਰਮਾ
4 ਸੂਰਿਆਕੁਮਾਰ ਯਾਦਵ
3 ਸੰਜੂ ਸੈਮਸਨ
2 ਕੇਐੱਲ ਰਾਹੁਲ
2 ਤਿਲਕ ਵਰਮਾ
ਭਾਰਤ ਲਈ ਸੁਰੇਸ਼ ਰੈਨਾ, ਦੀਪਕ ਹੁੱਡਾ, ਵਿਰਾਟ ਕੋਹਲੀ, ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਰਿਤੁਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ ਨੇ ਵੀ 1-1 ਸੈਂਕੜਾ ਲਗਾਇਆ ਹੈ।
ਭਾਰਤ ਵੱਲੋਂ ਤੀਜਾ ਸਭ ਤੋਂ ਤੇਜ਼ ਸੈਂਕੜਾ
35 ਗੇਂਦਾਂ : ਰੋਹਿਤ ਸ਼ਰਮਾ
40 ਗੇਂਦਾਂ : ਸੰਜੂ ਸੈਮਸਨ
41 ਗੇਂਦ : ਤਿਲਕ ਵਰਮਾ
45 ਗੇਂਦਾਂ : ਸੂਰਿਆਕੁਮਾਰ ਯਾਦਵ
46 ਗੇਂਦਾਂ : ਕੇਐੱਲ ਰਾਹੁਲ
46 ਗੇਂਦਾਂ : ਅਭਿਸ਼ੇਕ ਸ਼ਰਮਾ
48 ਗੇਂਦਾਂ : ਸੂਰਿਆਕੁਮਾਰ ਯਾਦਵ ਅਤੇ ਯਸ਼ਸਵੀ ਜਾਇਸਵਾਲ
49 ਗੇਂਦਾਂ : ਸੂਰਿਆਕੁਮਾਰ ਯਾਦਵ
51 ਗੇਂਦਾਂ : ਤਿਲਕ ਵਰਮਾ
52 ਗੇਂਦਾਂ : ਰੁਤੁਰਾਜ ਗਾਇਕਵਾੜ
53 ਗੇਂਦਾਂ : ਵਿਰਾਟ ਕੋਹਲੀ
54 ਗੇਂਦਾਂ : ਸ਼ੁਭਮਨ ਗਿੱਲ
55 ਗੇਂਦਾਂ : ਸੂਰਿਆਕੁਮਾਰ ਯਾਦਵ
56 ਗੇਂਦਾਂ : ਰੋਹਿਤ ਸ਼ਰਮਾ
ਟੀ-20 'ਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੇ ਮਾਮਲੇ 'ਚ ਤਿਲਕ ਤੀਜੇ ਸਥਾਨ 'ਤੇ ਆ ਗਏ ਹਨ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਰਿੰਕੂ ਸਿੰਘ, ਰਮਨਦੀਪ ਸਿੰਘ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ।
ਦੱਖਣੀ ਅਫ਼ਰੀਕਾ : ਰਿਆਨ ਰਿਕੇਲਟਨ, ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ (ਕਪਤਾਨ), ਟ੍ਰਿਸਟਨ ਸਟੱਬਸ, ਹੇਨਰਿਕ ਕਲਾਸਨ (ਵਿਕਟਕੀਪਰ), ਡੇਵਿਡ ਮਿਲਰ, ਮਾਰਕੋ ਜਾਨਸਨ, ਗੇਰਾਲਡ ਕੋਏਟਜ਼ੀ, ਐਂਡੀਲੇ ਸਿਮਲੇਨ, ਕੇਸ਼ਵ ਮਹਾਰਾਜ, ਲੂਥੋ ਸਿਪਾਮਲਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8