IND vs ENG: ਭਾਰਤੀ ਟੀਮ ਨੇ ਕੀਤੇ 3 ਬਦਲਾਅ, ਅਰਸ਼ਦੀਪ ਸਿੰਘ ਨੂੰ ਨਹੀਂ ਮਿਲਿਆ ਮੌਕਾ
Wednesday, Jul 02, 2025 - 03:14 PM (IST)

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਬਰਮਿੰਘਮ ਦੇ ਐਜਬੈਸਟਨ ਵਿਖੇ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਟੀਮ 'ਚ ਨਿਤੀਸ਼ ਰੈੱਡੀ, ਵਾਸ਼ਿੰਗਟਨ ਸੁੰਦਰ ਤੇ ਆਕਾਸ਼ਦੀਪ ਨੂੰ ਸ਼ਾਮਲ ਕੀਤਾ ਗਿਆ ਹੈ। ਜਦਕਿ ਅਰਸ਼ਦੀਪ ਸਿੰਘ ਨੂੰ ਪਲੇਇੰਗ 11 ਵਿਚੋਂ ਬਾਹਰ ਰੱਖਿਆ ਗਿਆ ਹੈ।
ਸੀਰੀਜ਼ ਦਾ ਪਹਿਲਾ ਮੈਚ ਮੈਚ ਜਿੱਤ ਕੇ ਇੰਗਲੈਂਡ ਦੀ ਟੀਮ ਪੂਰੀ ਆਤਮਵਿਸ਼ਵਾਸ 'ਚ ਹੋਵੇਗੀ ਜਦਕਿ ਭਾਰਤ ਦੂਜਾ ਟੈਸਟ ਮੈਚ ਜਿੱਤ ਕੇ ਸੀਰੀਜ਼ 'ਚ ਬਰਾਬਰੀ ਦੀ ਕੋਸ਼ਿਸ਼ ਕਰੇਗਾ। ਬਰਮਿੰਘਮ ਵਿਚ ਮੌਸਮ ਗਰਮ ਹੈ ਤੇ ਪਿੱਚ ਉੱਪਰ ਘਾਹ ਹੈ ਪਰ ਹੇਠਾਂ ਤੋਂ ਇਹ ਸੁੱਕੀ ਹੈ। ਇਸ ਮੈਦਾਨ ’ਤੇ 3 ਸਾਲ ਪਹਿਲਾਂ ਇੰਗਲੈਂਡ ਨੇ 378 ਦੌੜਾਂ ਦਾ ਟੀਚਾ ਹਾਸਲ ਕਰ ਕੇ ਲੜੀ ਡਰਾਅ ਕਰਵਾਈ ਸੀ। ਪਿਛਲੇ ਕੁਝ ਸਾਲਾਂ ਵਿਚ ਕਾਊਂਟੀ ਕ੍ਰਿਕਟ ਵਿਚ ਇਸ ਮੈਦਾਨ ’ਤੇ ਕਾਫੀ ਦੌੜਾਂ ਬਣੀਆਂ ਹਨ।
ਦੋਵੇਂ ਦੇਸ਼ਾਂ ਦੀ ਪਲੇਇੰਗ 11 :
ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਕਰੁਣ ਨਾਇਰ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ।
ਇੰਗਲੈਂਡ : ਜੈਕ ਕਰਾਓਲੇ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਇਡਨ ਕਾਰਸ, ਜੋਸ਼ ਟੰਗ ਤੇ ਸ਼ੋਏਬ ਬਸ਼ੀਰ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8