Asia Cup, IND vs BAN : ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 266 ਦੌੜਾਂ ਦਾ ਟੀਚਾ

09/15/2023 7:01:50 PM

ਸਪੋਰਟ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਸੁਪਰ ਪੜਾਅ 'ਚ ਅੱਜ ਦਾ ਮੈਚ ਕੋਲੰਬੋ ਦੇ ਆਰ. ਪ੍ਰੇਮਾਦਾਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਕਪਤਾਲ ਸ਼ਾਕਿਬ ਅਲ ਹਸਨ ਅਤੇ ਤੌਹੀਦ ਹ੍ਰਿਦੌਏ ਦੇ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ 8 ਵਿਕਟਾਂ ਗੁਆ ਕੇ ਭਾਰਤ ਨੂੰ 266 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਾਕਿਬ ਨੇ 85 ਗੇਂਦਾਂ 'ਤੇ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ ਜਦੋਂਕਿ ਹ੍ਰਿਦੌਏ ਨੇ 81 ਗੇਂਦਾਂ 'ਤੇ 54 ਦੌੜਾਂ ਬਣਾਈਆਂ। 

ਜਿਸ ਵਿਚ 5 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਨਸੁਮ ਅਹਿਮਦ ਨੇ 45 ਗੇਂਦਾਂ 'ਤੇ 6 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ। 

ਭਾਰਤ ਵੱਲੋਂ ਸ਼ਾਰਦੁਲ ਠਾਕੁਰ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 63 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ। ਉਥੇ ਹੀ ਸ਼ਮੀ ਨੇ ਇਕ ਵਾਰ ਫਿਰ ਆਪਣਾ ਕਮਾਲ ਦਿਖਾਇਆ ਅਤੇ 33 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਮ ਕੀਤੀਆਂ। 

ਭਾਰਤ ਦੀ ਪਲੇਇੰਗ 11
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਪ੍ਰਸਿੱਧ ਕ੍ਰਿਸ਼ਨ।

ਬੰਗਲਾਦੇਸ਼ ਦੀ ਪਲੇਇੰਗ 11
ਲਿਟਨ ਦਾਸ (ਵਿਕਟਕੀਪਰ), ਤਨਜੀਦ ਹਸਨ ਤਮੀਮ, ਅਨਾਮੁਲ ਹੱਕ, ਸ਼ਾਕਿਬ ਅਲ ਹਸਨ (ਵਿਕਟਕੀਪਰ), ਤੌਹੀਦ  ਤੌਹੀਦ ਹ੍ਰਿਦੌਏ, ਸ਼ਾਮੀਮ ਹੁਸੈਨ, ਮੇਹਦੀ ਹਸਨ ਮਿਰਾਜ, ਮੇਹਦੀ ਹਸਨ, ਨਸੁਮ ਅਹਿਮਦ, ਤਨਜੀਦ ਹਸਨ ਸਾਕਿਬ, ਮੁਸਤਫਿਜ਼ੁਰ 

Rakesh

This news is Content Editor Rakesh