IND v WI : ਹਾਰ ਤੋਂ ਬਾਅਦ ਕਪਤਾਨ ਪੋਲਾਰਡ ਨੇ ਦਿੱਤਾ ਇਹ ਬਿਆਨ

Sunday, Dec 22, 2019 - 10:59 PM (IST)

IND v WI : ਹਾਰ ਤੋਂ ਬਾਅਦ ਕਪਤਾਨ ਪੋਲਾਰਡ ਨੇ ਦਿੱਤਾ ਇਹ ਬਿਆਨ

ਜਲੰਧਰ— ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਵਨ ਡੇ ਮੈਚ ਵਿੰਡੀਜ਼ ਦੀ ਟੀਮ ਨੇ 8 ਵਿਕਟਾਂ ਨਾਲ ਜਿੱਤਿਆ ਸੀ, ਸੀਰੀਜ਼ ਦੇ ਦੂਜੇ ਵਨ ਡੇ 'ਚ ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਤੇ ਆਖਰੀ ਵਨ ਡੇ 'ਚ 4 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕੀਤਾ।
ਵੈਸਟਇੰਡੀਜ਼ ਦੀ ਸੀਰੀਜ਼ ਹਾਰ ਤੋਂ ਬਾਅਦ ਕਪਤਾਨ ਕੀਰੋਨ ਪੋਲਾਰਡ ਨੇ ਆਪਣੇ ਬਿਆਨ 'ਚ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਬਹੁਤ ਨਿਰਾਸ਼ ਹੋਵਾਂਗੇ, ਮੈਨੂੰ ਆਪਣੀ ਟੀਮ 'ਤੇ ਪੂਰਾ ਮਾਣ ਹੈ, ਹਾਂ ਇਹ ਜ਼ਰੂਰ ਹੈ ਕਿ ਅਸੀਂ ਗੇਂਦਬਾਜ਼ੀ ਤੇ ਫੀਲਡਿੰਗ 'ਚ ਧੋੜਾ ਲੜਖੜਾਏ ਤੇ ਇਸ ਦੌਰਾਨ ਉਨ੍ਹਾ ਨੇ ਸਾਨੂੰ ਪਿੱਛੇ ਛੱਡਦੇ ਹੋਏ ਦੱਸਿਆ ਕਿ ਭਾਰਤ ਵਿਸ਼ਵ ਦੀ ਨੰਬਰ ਇਕ ਟੀਮ ਕਿਉਂ ਹੈ। ਆਪਣੀ ਟੀਮ ਦੇ ਖਿਡਾਰੀਆਂ ਦੀ ਸ਼ਲਾਘਾ ਕਰਦੇ ਹੋਏ ਕੀਰੋਨ ਪੋਲਾਰਡ ਨੇ ਕਿਹਾ ਕਿ ਸਾਡੀ ਟੀਮ 'ਚ ਬਹੁਤ ਹੀ ਰੋਮਾਂਚਿਕ ਪ੍ਰਤੀਭਾ ਹੈ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕੀ ਕਰਨ ਦੇ ਯੋਗ ਹੈ।
ਹਿੱਟਮਾਇਰ ਨੇ ਸਾਡੇ ਇਸ ਦੌਰੇ ਦੌਰਾਨ ਕੁਝ ਵਧੀਆ ਪਾਰੀਆਂ ਖੇਡੀਆਂ, ਨਾਲ ਹੀ ਨਿਕੋਲਸ ਪੂਰਨ ਨੇ ਵੀ ਇਸ ਦੌਰੇ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪੋਲਾਰਡ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਦੋਵਾਂ ਟੀਮਾਂ ਦੇ ਲਈ ਇਹ ਇਕ ਵਧੀਆ ਸੀਰੀਜ਼ ਰਹੀ ਹੈ।


author

Gurdeep Singh

Content Editor

Related News