ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਟੋਰਾਂਟੋ ਟੂਰਨਾਮੈਂਟ ਤੋਂ ਹਟੀ ਇਗਾ ਸਵਿਆਤੇਕ

Saturday, Aug 03, 2024 - 02:48 PM (IST)

ਟੋਰਾਂਟੋ- ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰਨ ਇਗਾ ਸਵਿਆਤੇਕ ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਯੂਐੱਸ ਓਪਨ ਦੀ ਤਿਆਰੀ ਵਿਚ ਟੋਰਾਂਟੋ ਵਿਚ ਖੇਡੇ ਗਏ ਟੈਨਿਸ ਟੂਰਨਾਮੈਂਟ ਤੋਂ ਹਟ ਗਈ ਹੈ। ਸਵਿਤੇਕ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਤੋਂ ਹਟਣ ਵਾਲੀ ਪਹਿਲੀ ਖਿਡਾਰਨ ਨਹੀਂ ਹੈ। ਉਸ ਤੋਂ ਪਹਿਲਾਂ ਗਰੈਂਡ ਸਲੈਮ ਚੈਂਪੀਅਨ ਬਾਰਬੋਰਾ ਕ੍ਰੇਜਸੀਕੋਵਾ, ਏਲੇਨਾ ਰਾਇਬਾਕਿਨਾ ਅਤੇ ਮਾਰਕੇਟਾ ਵੋਂਡਰੋਸੋਵਾ ਅਤੇ ਜੈਸਮੀਨ ਪਾਓਲਿਨੀ, ਮਾਰੀਆ ਸਕਾਰੀ, ਡੇਨੀਏਲ ਕੋਲਿਨਸ ਅਤੇ ਕੈਰੋਲਿਨ ਗਾਰਸੀਆ ਵੀ ਟੂਰਨਾਮੈਂਟ ਤੋਂ ਹਟ ਗਈਆਂ ਸਨ। ਸਵਿਆਤੇਕ ਨੇ ਹੁਣ ਤੱਕ ਪੰਜ ਗਰੈਂਡ ਸਲੈਮ ਖਿਤਾਬ ਜਿੱਤੇ ਹਨ। ਉਹ ਚਾਰ ਵਾਰ ਫਰੈਂਚ ਓਪਨ ਅਤੇ ਇੱਕ ਵਾਰ ਯੂਐੱਸ ਓਪਨ ਵਿੱਚ ਮਹਿਲਾ ਸਿੰਗਲਜ਼ ਚੈਂਪੀਅਨ ਰਹਿ ਚੁੱਕੀ ਹੈ। ਉਸਨੇ ਕਿਹਾ, “ਮੈਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਮੇਰੇ ਰੁਝੇਵਿਆਂ ਕਾਰਨ ਮੈਨੂੰ ਟੋਰਾਂਟੋ ਟੂਰਨਾਮੈਂਟ ਤੋਂ ਹਟਣਾ ਪਿਆ ਹੈ।


Aarti dhillon

Content Editor

Related News