ਸੰਭਵ ਹੁੰਦਾ ਤਾਂ ਮੈਂ ਆਪਣਾ ਮੈਡਲ ਵਿਨੇਸ਼ ਨੂੰ ਦੇ ਦਿੰਦੀ : ਸਾਕਸ਼ੀ

Wednesday, Aug 07, 2024 - 06:23 PM (IST)

ਸੰਭਵ ਹੁੰਦਾ ਤਾਂ ਮੈਂ ਆਪਣਾ ਮੈਡਲ ਵਿਨੇਸ਼ ਨੂੰ ਦੇ ਦਿੰਦੀ : ਸਾਕਸ਼ੀ

ਸਪੋਰਟਸ ਡੈਸਕ- ਪਹਿਲਵਾਨ ਸਾਕਸ਼ੀ ਮਲਿਕ ਨੇ ਵਿਨੇਸ਼ ਫੋਗਾਟ ਨੂੰ ਥੋੜ੍ਹਾ ਜ਼ਿਆਦਾ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਤੋਂ ਅਯੋਗ ਠਹਿਰਾਏ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਕਿਸੇ ਭਾਰਤੀ ਅਥਲੀਟ ਨਾਲ ਵਾਪਰਨ ਵਾਲੀ ਸਭ ਤੋਂ ਭਿਆਨਕ ਘਟਨਾ ਹੈ ਅਤੇ ਅਜਿਹਾ ਹੁੰਦਾ ਤਾਂ ਸੰਭਵ ਹੁੰਦਾ ਤਾਂ ਉਹ ਆਪਣਾ ਮੈਡਲ ਵਿਨੇਸ਼ ਨੂੰ ਦੇ ਦਿੰਦੀ। ਸਾਕਸ਼ੀ ਨੇ ਟਵੀਟ ਕੀਤਾ, “ਮੇਰਾ ਦਿਲ ਘਬਰਾਇਆ ਹੋਇਆ ਅਤੇ ਪਰੇਸ਼ਾਨ ਹੈ ਵਿਨੇਸ਼ ਨੇ ਜੋ ਕੀਤਾ ਹੈ, ਉਹ ਕਲਪਨਾ ਤੋਂ ਪਰੇ ਹੈ। ਇਸ ਓਲੰਪਿਕ ਵਿੱਚ ਕਿਸੇ ਭਾਰਤੀ ਅਥਲੀਟ ਨਾਲ ਵਾਪਰਨ ਵਾਲੀ ਇਹ ਸ਼ਾਇਦ ਸਭ ਤੋਂ ਭਿਆਨਕ ਘਟਨਾ ਹੈ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਕਿਹੋ ਜਿਹੇ ਦੌਰ 'ਚੋਂ ਗੁਜ਼ਰ ਰਹੀ ਹੋਵੇਗੀ। ਜੇਕਰ ਇਹ ਸੰਭਵ ਹੁੰਦਾ ਤਾਂ ਮੈਂ ਆਪਣਾ ਤਮਗਾ ਵਿਨੇਸ਼ ਨੂੰ ਦੇ ਦਿੰਦੀ।''

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ ਪੈਰਿਸ ਓਲੰਪਿਕ 'ਚ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ 'ਚ ਕੁਝ ਗ੍ਰਾਮ ਭਾਰ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਨੇਸ਼ ਫੋਗਾਟ ਨੇ ਲਗਾਤਾਰ ਤਿੰਨ ਮੈਚ ਜਿੱਤ ਕੇ ਮਹਿਲਾਵਾਂ ਦੇ 50 ਕਿਲੋ ਵਰਗ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ।


author

Aarti dhillon

Content Editor

Related News