ਦੱ. ਅਫਰੀਕਾ ਨੂੰ ਹਰਾਉਣ ਤੋਂ ਬਾਅਦ ਟੈਸਟ ਚੈਂਪੀਅਨਸ਼ਿਪ ਪੁਆਈਂਟ ਟੇਬਲ 'ਚ ਇਸ ਸਥਾਨ 'ਤੇ ਪੁੱਜੀ ਭਾਰਤ

10/22/2019 4:36:59 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਰਾਂਚੀ 'ਚ ਖੇਡੇ ਗਏ ਆਖਰੀ ਟੈਸਟ ਮੈਚ 'ਚ ਦੱ. ਅਫਰੀਕਾ ਨੂੰ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੇ ਮੈਚ 'ਚ 203 ਦੌੜਾਂ ਅਤੇ ਦੂਜੇ ਮੈਚ 'ਚ ਪਾਰੀ ਅਤੇ 137 ਦੌੜਾਂ ਨਾਲ ਹਾਰ ਕੇ ਆਪਣੇ ਨਾਂ ਕੀਤਾ ਸੀ। ਦੱ. ਅਫਰੀਕਾ ਖਿਲਾਫ ਇਸ ਮੈਚ 'ਚ ਜਿੱਤ ਤੋਂ ਬਾਅਦ ਆਈ. ਸੀ. ਸੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ 40 ਅੰਕ ਮਿਲੇ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਖਾਤੇ 'ਚ 240 ਅੰਕ ਹੋ ਗਏ ਹਨ ਅਤੇ ਟੀਮ ਨੰਬਰ 1 'ਤੇ ਹੈ, ਜਦ ਕਿ ਦੱ. ਅਫਰੀਕਾ ਅਜੇ ਤਕ ਖਾਤਾ ਵੀ ਨਹੀਂ ਖੋਲ ਸੱਕੀ ਹੈ। ਇਸ ਤੋਂ ਇਲਾਵਾ ਵੈਸਟਇੰਡੀਜ਼, ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਕੋਈ ਪੁਆਈਂਟ ਨਹੀਂ ਮਿਲਿਆ।
ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪੁਆਈਂਟ ਟੇਬਲ 'ਚ ਭਾਰਤੀ ਟੀਮ ਦੇ ਕਰੀਬ ਵੀ ਕੋਈ ਟੀਮ ਨਹੀਂ ਹੈ। ਭਾਰਤੀ ਟੀਮ ਤੋਂ ਬਾਅਦ ਇਸ ਲਿਸਟ 'ਚ ਦੂੱਜੇ ਨੰਬਰ 'ਤੇ ਮੌਜੂਦ ਨਿਊਜ਼ੀਲੈਂਡ ਟੀਮ ਦੇ 60 ਅੰਕ ਹਨ, ਜਦ ਕਿ ਸ਼੍ਰੀਲੰਕਾਈ ਟੀਮ ਵੀ 60 ਅੰਕਾਂ ਦੇ ਨਾਲ ਤੀਜੇ ਨੰਬਰ 'ਤੇ ਮੌਜੂਦ ਹੈ। ਉਥੇ ਹੀ ਆਸਟਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ 56-56 ਪੁਆਈਂਟ ਨਾਲ ਚੌਥੇ ਅਤੇ ਪੰਜਵੇਂ ਨੰਬਰ 'ਤੇ ਮੌਜੂਦ ਹਨ।

2021 'ਚ ਖੇਡਿਆ ਜਾਵੇਗਾ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ
ਟੈਸਟ ਕ੍ਰਿਕਟ ਨੂੰ ਹੋਰ ਮਜ਼ੇਦਾਰ ਬਣਾਉਣ ਦੀ ਉਦੇਸ਼ ਨਾਲ ਆਈ. ਸੀ. ਸੀ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਹੈ। ਜੋ ਇਸ ਸਾਲ 1 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਟੂਰਨਾਮੈਂਟ ਦਾ ਫਾਈਨਲ ਜੂਨ 2021 'ਚ ਲੰਡਨ ਦੇ ਲਾਰਡਸ ਮੈਦਾਨ 'ਤੇ ਖੇਡਿਆ ਜਾਵੇਗਾ। ਇਨ੍ਹਾਂ 'ਚ ਟਾਪ-9 ਟੀਮਾਂ ਵਿਚਾਲੇ ਇਸ ਦੌਰਾਨ 27 ਟੈਸਟ ਸੀਰੀਜ 'ਚ ਖੇਡੇ ਜਾਣ ਵਾਲੇ 71 ਟੈਸਟ ਮੈਚਾਂ ਤੋਂ ਬਾਅਦ ਟਾਪ ਦੀਆਂ ਦੋ ਟੀਮਾਂ ਵਿਚਾਲੇ ਫਾਈਨਲ ਖੇਡਿਆ ਜਾਵੇਗਾ। ਆਈ. ਸੀ. ਸੀ. ਦਾ ਮੰਨਣਾ ਹੈ ਕਿ ਇਸ ਤੋਂ ਟੈਸਟ ਮੈਚਾਂ ਦੇ ਦਰਸ਼ਕਾਂ ਦੀ ਗਿਣਤੀ 'ਚ ਵਾਧਾ ਹੋਵੇਗਾ।