ਆਈ. ਸੀ. ਸੀ. ਨੇ ਜਾਰੀ ਕੀਤੀ ਗੇਂਦਬਾਜ਼ਾਂ ਦੀ ਨਵੀਂ ਟੈਸਟ ਰੈਂਕਿੰਗ

01/08/2020 4:47:12 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਖਤਮ ਹੋਣ ਤੋਂ ਬਾਅਦ ਆਈ. ਸੀ. ਸੀ. ਨੇ ਟੈਸਟ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਗਈ। ਇਸ ਦੌਰਾਨ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਵੀ ਦੂਜਾ ਟੈਸਟ ਮੈਚ ਖਤਮ ਹੋਇਆ ਹੈ। ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਊਜ਼ੀਲੈਂਡ ਦੇ ਨੀਲ ਵੈਗਨਰ, ਆਈ. ਸੀ. ਸੀ. ਰੈਂਕਿੰਗ 'ਚ ਦੂਜੇ ਸਥਾਨ 'ਤੇ ਬਰਕਰਾਰ ਹਨ। ਆਸਟਰੇਲਿਆ ਦਾ ਮਿਚੇਲ ਸਟਾਰਕ ਨੂੰ ਦੋ ਅੰਕਾਂ ਦਾ ਫਾਇਦਾ ਹੋਇਆ ਹੈ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਵੀ ਇਕ ਸਥਾਨ ਉਪਰ ਆ ਗਿਆ ਹੈ।
ਜੇਸਨ ਹੋਲਡਰ ਨੂੰ ਹੋਇਆ ਇਕ ਸਥਾਨ ਦਾ ਫਾਇਦਾ
ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਆਪਣੇ ਹਾਲ ਹੀ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੈਂਕਿੰਗ 'ਚ 904 ਅੰਕਾਂ ਨਾਲ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਉਥੇ ਹੀ ਆਸਟਰੇਲੀਆ ਖਿਲਾਫ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਚੰਗਾ ਪ੍ਰਦਰਸ਼ਨ ਕੀਤਾ। ਜਿਸ ਦਾ ਫਾਇਦਾ ਉਸ ਨੂੰ ਮਿਲਿਆ ਅਤੇ ਉਹ ਆਈ. ਸੀ. ਸੀ. ਦੀ ਟੈਸਟ ਗੇਂਦਬਾਜ਼ੀ ਰੈਂਕਿੰਗ 'ਚ (852 ਅੰਕ) ਨੰਬਰ 2 'ਤੇ ਹੀ ਬਰਕਰਾਰ ਹੈ।
ਜਦਕਿ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ ਜੇਸਨ ਹੋਲਡਰ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ ਹੁਣ (830 ਅੰਕ) ਨੰਬਰ 3 'ਤੇ ਆ ਗਿਆ ਹੈ। ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕਗਿਸੋ ਰਾਬਾਡਾ ਹੁਣ (821 ਅੰਕ) ਨੰਬਰ 4 'ਤੇ ਖਿਸਕ ਗਿਆ ਹਨ। ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ (794) ਨੰਬਰ 6 'ਤੇ ਖਿਸਕ ਗਿਆ। ਜਦ ਕਿ ਇੰਗਲੈਂਡ ਦੇ ਜੇਮਸ ਐਂਡਰਸਨ ਨੰਬਰ 7 'ਤੇ ਪਹੁੰਚ ਗਿਆ ਹੈ। ਸੰਨਿਆਸ ਦਾ ਐਲਾਨ ਕਰ ਚੁੱਕਾ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਵੇਰਨੋਨ ਫਿਲੈਂਡਰ ਹੁਣ 3 ਸਥਾਨ ਦੇ ਨੁਕਸਾਨ ਦੇ ਨਾਲ 8ਵੇਂ ਨੰਬਰ 'ਤੇ ਆ ਗਿਆ ਹੈ। ਰਵਿਚੰਦਰਨ ਅਸ਼ਵਿਨ ਇਸ ਲਿਸਟ 'ਚ (772) ਨੰਬਰ 9 'ਤੇ ਮੌਜੂਦ ਹਨ ਅਤੇ ਭਾਰਤ ਦੇ ਹੀ ਮੁਹੰਮਦ ਸ਼ਮੀ ਨੰਬਰ 10 'ਤੇ ਕਾਇਮ ਹਨ।
ਮਿਚੇਲ ਸਟਾਰਕ ਨੂੰ ਹੋਇਆ ਵੱਡਾ ਫਾਇਦਾ
ਆਸਟਰੇਲੀਆ ਦੇ ਮੁੱਖ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੂੰ ਨਿਊਜ਼ੀਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕਰਨ ਦਾ ਇਨਾਮ ਆਈ. ਸੀ. ਸੀ. ਦੀ ਨਵੀਂ ਟੈਸਟ ਰੈਂਕਿੰਗ 'ਚ ਮਿਲਿਆ ਹੈ। ਮਿਚੇਲ ਸਟਾਰਕ ਨੂੰ 2 ਸਥਾਨਾਂ ਦਾ ਫਾਇਦਾ ਹੋਇਆ ਹੈ। ਇਸ ਤੋਂ ਪਹਿਲਾਂ ਮਿਚੇਲ ਸਟਾਰਕ 7ਵੇਂ ਨੰਬਰ 'ਤੇ ਸੀ ਪਰ ਹੁਣ 2 ਅੰਕ ਸਥਾਨ ਵੱਧ ਕੇ ਉਹ 5 ਸਥਾਨ 'ਤੇ ਪਹੁੰਚ ਗਿਆ ਹੈ।