ICC ਨੇ ਕੋਚ ਇਰਫਾਨ ਅੰਸਾਰੀ ''ਤੇ ਲਾਈ 10 ਸਾਲ ਪਾਬੰਦੀ

02/20/2019 4:10:01 PM

ਦੁਬਈ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਯੂ. ਏ. ਈ. 'ਚ ਰਹਿਣ ਵਾਲੇ ਇਰਫਾਨ ਅੰਸਾਰੀ 'ਤੇ 10 ਸਾਲ ਦੀ ਪਾਬੰਦੀ ਲਾਈ ਹੈ। ਅੰਸਾਰੀ ਨੂੰ 2017 ਵਿਚ ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨਾਲ ਵਖਰਾ ਸੰਪਰਕ ਕਰਨ ਦਾ ਦੋਸ਼ੀ ਪਾਇਆ ਹੈ। ਆਈ. ਸੀ. ਸੀ. ਨੇ ਕਿਹਾ ਕਿ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਟ੍ਰਿਬਿਊਨਲ ਨੇ ਅੰਸਾਰੀ ਨੂੰ ਸੁਣਵਾਈ ਦੌਰਾਨ ਭ੍ਰਿਸ਼ਟਾਚਾਰ ਰੋਕੂ ਜ਼ਾਬਤਾ ਦੇ ਤਿਨ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਜਿਸ ਤੋਂ ਬਾਅਦ ਉਸ 'ਤੇ ਪਾਬੰਦੀ ਲਾਈ ਗਈ। ਪਾਕਿਸਤਾਨ ਕ੍ਰਿਕਟ ਟੀਮ ਨਾਲ ਜੁੜੇ ਹੋਣ ਅਤੇ ਯੂ. ਏ. ਈ. ਦੇ ਘਰੇਲੂ ਕ੍ਰਿਕਟ ਵਿਚ ਹਿੱਸਾ ਲੈਣ ਵਾਲੀ ਦੋਵੇਂ ਟੀਮਾਂ ਦੇ ਕੋਚ ਹੋਣ ਕਾਰਨ ਅੰਸਾਰੀ ਆਈ. ਸੀ. ਸੀ. ਦੀ ਜ਼ਾਬਤਾ ਨਾਲ ਬੱਝੇ ਹੋਏ ਹਨ। 

ਆਈ. ਸੀ. ਸੀ. ਦੇ ਏ. ਸੀ. ਯੂ. ਜਰਨਲ ਮੈਨੇਜਰ ਐਲੇਕਸ ਮਾਰਸ਼ਲ ਨੇ ਕਿਹਾ, ''ਮੈਂ ਸਰਫਰਾਜ਼ ਅਹਿਮਦ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਸ ਨੇ ਇਸ ਸੰਪਰਕ ਦੀ ਜਾਣਕਾਰੀ ਦੇ ਕੇ ਅਸਲੀ ਲੀਡਰ ਦੀ ਸਮਰੱਥਾ ਅਤੇ ਪੇਸ਼ੇਵਰ ਰਵੱਈਆ ਦਿਖਾਇਆ। ਉਸ ਨੇ ਪਹਿਚਾਣਿਆ ਕਿ ਇਹ ਕੀ ਹੈ, ਇਸ ਨੂੰ ਖਾਰਜ ਕੀਤਾ ਅਤੇ ਸ਼ਿਕਾਇਤ ਕੀਤੀ। ਉਸ ਨੇ ਇਸ ਤੋਂ ਬਾਅਦ ਸਾਡੀ ਜਾਂਚ ਅਤੇ ਫਿਰ ਪੰਚਾਟ ਵਿਚ ਸਹਿਯੋਗ ਦਿੱਤਾ। ਅੰਸਾਰੀ ਨੇ ਅਕਤੂਬਰ 2017 ਵਿਚ ਯੂ. ਏ. ਈ. ਵਿਚ ਸ਼੍ਰੀਲੰਕਾ ਖਿਲਾਫ ਸੀਰੀਜ਼ ਦੌਰਾਨ ਸਰਫਰਾਜ਼ ਨਾਲ ਸੰਪਰਕ ਕੀਤਾ ਸੀ। ਉਸ ਦਾ ਇਰਾਦਾ ਸਰਫਰਾਜ਼ ਤੋਂ ਜਾਣਕਾਰੀਆਂ ਲੈ ਕੇ ਭ੍ਰਿਸ਼ਟ ਕੰਮ ਵਿਚ ਸ਼ਾਮਲ ਕਰਨ ਦਾ ਸੀ। ਸਰਫਰਾਜ਼ ਨੇ ਤੁਰੰਤ ਉਸ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਆਈ. ਸੀ. ਸੀ. ਦੇ ਏ. ਸੀ. ਯੂ. ਨੇ ਜਾਂਚ ਸ਼ੁਰੂ ਕਰ ਦਿੱਤੀ। ਮੀਡੀਆ ਵਿਚ ਆਈ ਖਬਰਾਂ ਮੁਤਾਬਕ ਅੰਸਾਰੀ ਨੇ 30 ਸਾਲ ਤੱਕ ਸ਼ਾਰਜਾਹ ਕ੍ਰਿਕਟ ਪਰੀਸ਼ਦ ਦੇ ਨਾਲ ਕੰਮ ਕੀਤਾ ਅਤੇ ਉਹ ਸ਼ਾਰਜਾਹ ਕ੍ਰਿਕਟ ਕਲੱਬ ਦੇ ਮੁੱਖ ਕੋਚ ਸੀ।