ਮੈਂ ਖੇਡ ਜਾਰੀ ਰੱਖਾਂਗੀ ਪਰ ਥੋੜੇ ਸਮੇਂ ਦੀ ਬ੍ਰੇਕ ਤੋਂ ਬਾਅਦ : ਸਿੰਧੂ

Saturday, Aug 03, 2024 - 10:54 AM (IST)

ਮੈਂ ਖੇਡ ਜਾਰੀ ਰੱਖਾਂਗੀ ਪਰ ਥੋੜੇ ਸਮੇਂ ਦੀ ਬ੍ਰੇਕ ਤੋਂ ਬਾਅਦ : ਸਿੰਧੂ

ਪੈਰਿਸ- ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਓਲੰਪਿਕ ਖੇਡਾਂ ਤੋਂ ਪ੍ਰੀ-ਕੁਆਰਟਰ ਫਾਈਨਲ ’ਚ ਬਾਹਰ ਹੋਣ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਲਵੇਗੀ ਕਿਉਂਕਿ ਉਹ ਆਪਣੇ ਕਰੀਅਰ ਦੀ ‘ਸਭ ਤੋਂ ਬੁਰੀ ਹਾਰ ਵਿਚੋਂ ਇਕ ’ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਆਪਣੇ ਅੱਗੇ ਦੇ ਸਫਰ ਦਾ ‘ਸਾਵਧਾਨੀਪੂਰਵਕ’ ਮੁਲਾਂਕਨ ਕਰਨ ਤੋਂ ਬਾਅਦ ਖੇਡ ਜਾਰੀ ਰੱਖਣ ਦਾ ਵਾਅਦਾ ਕੀਤਾ।
ਰੀਓ ਓਲੰਪਿਕ 2016 ’ਚ ਚਾਂਦੀ ਅਤੇ ਟੋਕੀਓ ਓਲੰਪਿਕ 2020 ’ਚ ਕਾਂਸੀ ਤਮਗਾ ਜਿੱਤਣ ਵਾਲੀ ਸਿੰਧੂ ਚੀਨ ਦੀ ਦੁਨੀਆ ਦੀ 9ਵੇਂ ਨੰਬਰ ਦੀ ਖਿਡਾਰਨ ਹੀ ਬਿੰਗ ਜਿਯਾਓ ਕੋਲੋਂ ਸਿੱਧੀ ਗੇਮ ’ਚ ਹਾਰਨ ਤੋਂ ਬਾਅਦ ਪੈਰਿਸ ਓਲੰਪਿਕ ’ਚੋਂ ਬਾਹਰ ਹੋ ਗਈ। ਸਿੰਧੂ ਨੇ ‘ਐੈਕਸ’ ’ਤੇ ਪੋਸਟ ਪਾਈ, ‘‘ਆਪਣੇ ਭਵਿੱਖ ਬਾਰੇ ਮੈਂ ਸਪੱਸ਼ਟ ਹੋਣਾ ਚਾਹੁੰਦੀ ਹਾਂ: ਮੈਂ ਖੇਡਣਾ ਜਾਰੀ ਰੱਖਾਂਗੀ, ਹਾਲਾਂਕਿ ਥੋੜੇ ਸਮੇਂ ਦੀ ਬ੍ਰੇਕ ਤੋਂ ਬਾਅਦ। ਮੇਰੇ ਸਰੀਰ ਅਤੇ ਉਸ ਤੋਂ ਵੀ ਮਹੱਤਵਪੂਰਨ ਗੱਲ, ਮੇਰੇ ਦਿਮਾਗ ਨੂੰ ਇਸ ਦੀ ਜ਼ਰੂਰਤ ਹੈ। ਹਾਲਾਂਕਿ ਮੈਂ ਅੱਗੇ ਦੀ ਯਾਤਰਾ ਦਾ ਸਾਵਧਾਨੀ ਨਾਲ ਮੁਲਾਂਕਨ ਕਰਨ ਦੀ ਯੋਜਨਾ ਬਣਾ ਰਹੀ ਹਾਂ। ਜਿਸ ਖੇਡ ਨਾਲ ਮੈਂ ਬਹੁਤ ਪਿਆਰ ਕਰਦੀ ਹਾਂ, ਉਸ ਨੂੰ ਖੇਡਣ ’ਚ ਜ਼ਿਆਦਾ ਆਨੰਦ ਲੱਭਾਂਗੀ।’’ ਉਸ ਨੇ ਲਿਖਿਆ, ‘‘ਇਹ ਹਾਰ ਮੇਰੇ ਕਰੀਅਰ ਦੀ ਸਭ ਤੋਂ ਮੁਸ਼ਕਿਲ ਹਾਰਾਂ ’ਚੋਂ ਇਕ ਹੈ। ਇਸ ਨੂੰ ਸਵੀਕਾਰ ਕਰਨ ’ਚ ਸਮਾਂ ਲੱਗੇਗਾ ਪਰ ਜਿਵੇਂ-ਜਿਵੇਂ ਜੀਵਨ ਅੱਗੇ ਵਧੇਗਾ, ਮੈਨੂੰ ਪਤਾ ਹੈ ਕਿ ਮੈਂ ਇਸ ਨੂੰ ਸਵੀਕਾਰ ਕਰ ਲਵਾਂਗੀ।’’


author

Aarti dhillon

Content Editor

Related News