ਬੁਰੀ ਤਰ੍ਹਾਂ ਚੱਕਰ ਆ ਰਹੇ ਸਨ ਤੇ ਨਿਸ਼ਚਿਤ ਨਹੀਂ ਸੀ ਕਿ ਮੈਂ ਖੇਡਾਂਗਾ : ਸਮਿਥ

Monday, Nov 30, 2020 - 08:59 PM (IST)

ਬੁਰੀ ਤਰ੍ਹਾਂ ਚੱਕਰ ਆ ਰਹੇ ਸਨ ਤੇ ਨਿਸ਼ਚਿਤ ਨਹੀਂ ਸੀ ਕਿ ਮੈਂ ਖੇਡਾਂਗਾ : ਸਮਿਥ

ਸਿਡਨੀ– ਆਸਟਰੇਲੀਆ ਦੇ ਚੋਟੀ ਦੇ ਬੱਲੇਬਾਜ਼ ਸਟੀਵ ਸਮਿਥ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਵਿਰੁੱਧ ਦੂਜੇ ਵਨ ਡੇ ਤੋਂ ਪਹਿਲਾਂ ਉਸ ਨੂੰ ਬਹੁਤ ਤੇਜ਼ ਚੱਕਰ ਆ ਰਹੇ ਸਨ ਤੇ ਉਸਦਾ ਮੈਚ ਵਿਚ ਖੇਡਣਾ ਨਿਸ਼ਚਿਤ ਨਹੀਂ ਲੱਗ ਰਿਹਾ ਸੀ, ਜਿਸ ਵਿਚ ਉਸ ਨੇ ਸ਼ਾਨਦਾਰ ਸੈਂਕੜਾ ਲਾਇਆ ਸੀ। ਸਮਿਥ ਨੇ 64 ਗੇਂਦਾਂ 'ਤੇ 104 ਦੌੜਾਂ ਬਣਾਈਆਂ ਸਨ, ਜਿਸ ਨਾਲ ਆਸਟਰੇਲੀਆ ਨੇ ਐਤਵਾਰ ਨੂੰ ਦੂਜੇ ਵਨ ਡੇ ਵਿਚ 4 ਵਿਕਟਾਂ 'ਤੇ 389 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ ਤੇ ਭਾਰਤ ਨੂੰ 51 ਦੌੜਾਂ ਨਾਲ ਹਰਾ ਕੇ ਵਨ ਡੇ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ।

PunjabKesari
ਹਾਲਾਂਕਿ ਸਾਬਕਾ ਕਪਤਾਨ ਨੇ ਕਿਹਾ ਕਿ ਉਸ ਨੂੰ ਕ੍ਰੀਜ਼ 'ਤੇ ਥੋੜ੍ਹੀ ਦੇਰ ਤਕ ਚੰਗਾ ਨਹੀਂ ਲੱਗ ਰਿਹਾ ਸੀ। ਸਮਿਥ ਨੇ ਕਿਹਾ, ''ਮੈਂ ਨਹੀਂ ਜਾਣਦਾ ਸੀ ਕਿ ਮੈਂ ਖੇਡਾਂਗਾ। ਮੈਨੂੰ ਸਵੇਰ ਤੋਂ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ।'' ਸਮਿਥ ਨੇ ਕਿਹਾ ਕਿ ਟੀਮ ਦੇ ਡਾਕਟਰ ਨੇ ਉਸਦਾ ਇਲਾਜ ਕਰਕੇ ਰਾਹਤ ਦਿਵਾਈ।


author

Gurdeep Singh

Content Editor

Related News