ਗੇਂਦਬਾਜ਼ਾਂ ਨੂੰ ਕਿਹਾ ਸੀ ਕਿ ਉਹ ਆਪਣੀ ਯੋਜਨਾ ’ਤੇ ਕਾਇਮ ਰਹਿਣ : ਪੰਤ
Wednesday, Apr 09, 2025 - 11:00 AM (IST)

ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੇ ਕਿਹਾ ਕਿ ਕੇ. ਕੇ. ਆਰ. ਦੇ ਬੱਲੇਬਾਜ਼ਾਂ ਦੇ ਪਾਵਰਪਲੇਅ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੀ ਯੋਜਨਾ ’ਤੇ ਕਾਇਮ ਰਹਿਣ ਤੇ ਜ਼ਿਆਦਾ ਪ੍ਰਯੋਗ ਨਾ ਕਰਨ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਬੱਲੇਬਾਜ਼ੀ ਕੀਤੀ ਤਾਂ ਸਾਨੂੰ ਇਸ ਦਾ ਅਹਿਸਾਸ ਨਹੀਂ ਸੀ ਪਰ ਪਾਵਰਪਲੇਅ ਤੋਂ ਬਾਅਦ ਸਾਨੂੰ ਪਤਾ ਸੀ ਕਿ ਮੁਕਾਬਲਾ ਕਾਫੀ ਨੇੜਲਾ ਹੋਵੇਗਾ।